-ਕਰੋਨਾ ‘ਤੇ ਹਾਲੇ ਵਿਜੇ ਨਹੀਂ, ਸਕੂਲ ਖੋਲਣ ‘ਤੇ ਅੜੇ ਵਿਜੇ
ਚੰਡੀਗੜ-ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਰਕਾਰ ਖੋਲਣ ਦੀ ਦਿੱਤੀ ਪ੍ਰਵਾਨਗੀ ਤੋਂ ਬਾਅਦ ਸਕੂਲ ਖੋਲਣ ਨੂੰ ਲੈ ਕੇ ਹਾਲੇ ਵੀ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ ਤੇ ਪੰਜਾਬ ਦੇ ਸਿੱਖਿਆ ਵਿਭਾਗ ਵਿਚ ਕੰਮ ਕਰ ਰਹੇ ਸਾਰੇ ਅਧਿਕਾਰੀ ਵਿਭਾਗ ਦਾ ਇਸ ਸਬੰਧੀ ਹਦਾਇਤਾਂ ਨੂੰ ਲੈ ਕੇ ਮੂੰਹ ਵੇਖ ਰਹੇ ਹਨ ਲੇਕਿਨ ਹਾਲੇ ਤੱਕ ਸਿੱਖਿਆ ਵਿਭਾਗ ਵੱਲੋਂ ਇਸ ਸਬੰਧੀ ਕੋਈ ਵੀ ਸਪੱਸ਼ਟ ਹਦਾਇਤਾਂ ਜਾਰੀ ਨਹੀਂ ਹੋਈਆਂ ਤੇ ਇਸ ਦੀ ਖਾਸ ਵਜਾਂ ਇਹ ਸਾਹਮਣੇ ਆ ਰਹੀ ਹੈ ਕਿ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਤੇ ਸਿੱਖਿਆ ਸਕੱਤਰ ਵਿਚ ਇਸ ਮਾਮਲੇ ਦੇ ਨਾਲ-ਨਾਲ ਕਈ ਹੋਰ ਮਾਮਲਿਆਂ ਵਿਚ ਠਣੀ ਹੋਈ ਹੈ ਤੇ ਕੋਵਿਡ ਦੌਰਾਨ ਸਕੂਲ ਖੋਲਣ ਨੂੰ ਲੈ ਕੇ ਵੀ ਸਿੱਖਿਆ ਮੰਤਰੀ ਤੇ ਸਿੱਖਿਆ ਸਕੱਤਰ ਵਿਚ ਮਤਭੇਦ ਉਜਾਗਰ ਹੋ ਚੁੱਕੇ ਹਨ। ਇੱਥੇ ਇਹ ਗੱਲ ਦੱਸਣਯੋਗ ਹੈ ਕਿ ਸਰਕਾਰ ਨੇ ਸਿੱਖਿਆ ਵਿਭਾਗ ਨੂੰ ਕੋਵਿਡ ਦੀਆਂ ਗਾਈਡ ਲਾਈਨਜ ਮੁਤਾਬਿਕ ਸਕੂਲ ਖੋਲਣ ਦੀ 15 ਅਕਤੂਬਰ ਤੋਂ ਇਜਾਜਤ ਦੇ ਦਿੱਤੀ ਹੈ ਲੇਕਿਨ ਮੌਕੇ ਦੇ ਹਾਲਾਤਾਂ ਮੁਤਾਬਿਕ ਪਿਛਲੇ ਤਕਰੀਬਨ 8 ਮਹੀਨੇ ਤੋਂ ਬੰਦ ਪਏ ਸਕੂਲਾਂ ਨੂੰ ਖੋਲਣ ਲਈ ਘੱਟੋ ਘੱਟ ਇਕ ਹਫਤਾ ਲੱਗ ਸਕਦਾ ਹੈ, ਇਸ ਤੋਂ ਪਹਿਲਾ ਜਿਹੜੀਆਂ ਗਾਈਡ ਲਾਈਨਜ ਜਾਰੀ ਹੋਈਆਂ ਸਨ ਉਨਾਂ ਮਤਾਬਿਕ ਸਕੂਲਾਂ ਨੂੰ ਪੂਰੀ ਤਰਾਂ ਨਾਲ ਸੈਨੇਟਾਈਜ ਕੀਤਾ ਜਾਣਾ ਹੈ ਤੇ ਹਰ ਰੋਜ ਬੱਚਿਆਂ ਨੂੰ ਸੈਨੇਟਾਈਜ ਕਰਨਾ ਜਰੂਰੀ ਹੈ ਲੇਕਿਨ ਸਰਕਾਰੀ ਸਕੂਲਾਂ ਦੀ ਜੇਕਰ ਮਾਲੀ ਹਾਲਤ ਦੇਖੀ ਜਾਵੇ ਤਾਂ ਅਜਿਹਾ ਸਕੂਲਾਂ ਵਿਚ ਕੋਈ ਵੀ ਫੰਡ ਮੌਜੂਦ ਨਹੀਂ ਹੈ ਤੇ ਨਾ ਹੀ ਸਰਕਾਰ ਨੇ ਕੋਈ ਫੰਡ ਜਾਰੀ ਕੀਤਾ ਹੈ, ਅਜਿਹੇ ਹਲਾਤਾਂ ਵਿਚ ਸਕੂਲ ਖੋਲਣਾ ਕਿਸੇ ਵੀ ਤਰਾਂ ਖਤਰੇ ਤੋਂ ਘੱਟ ਨਹੀਂ ਹੈ। ਸਕੂਲ ਖੋਲਣ ਨੂੰ ਲੈ ਕੇ ਸਕੂਲਾਂ ਦੇ ਪ੍ਰਿੰਸੀਪਲ ਤੇ ਸਕੂਲ ਮੁੱਖੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਉਨਾਂ ਨੂੰ ਇਸ ਚੀਜ ਦਾ ਖਦਸ਼ਾ ਸਤਾ ਰਿਹਾ ਹੈ ਕਿ ਜੇਕਰ ਕੋਈ ਵੀ ਅਣਹੋਣੀ ਘਟਨਾ ਵਾਪਰ ਗਈ ਤਾਂ ਵਿਭਾਗ ਨੇ ਜਿੰਮੇਵਾਰੀ ਸਕੂਲ ਮੁੱਖੀਆਂ ਦੇ ਉੱਪਰ ਹੀ ਸੁੱਟ ਕੇ ਆਪ ਸੁਰਖਰੂ ਹੋ ਜਾਣਾ ਹੈ, ਹਾਲਾਂਕਿ ਕਰੋਨਾ ਵਾਇਰਸ ਨੂੰ ਲੈ ਕੇ ਲੋਕਾਂ ਅੰਦਰ ਖੌਫ ਘਟਿਆ ਹੈ ਲੇਕਿਨ ਅੰਕੜੇ ਕੁਝ ਹੋਰ ਕਹਿ ਰਹੇ ਹਨ ਤੇ ਪੰਜਾਬ ਵਿਚ ਮੌਤਾਂ ਦਾ ਅੰਕੜਾ 4 ਹਜਾਰ ਦੇ ਕਰੀਬ ਪਹੁੰਚ ਚੁੱਕਾ ਹੈ ਤੇ ਹਰ ਰੋਜ 600 ਤੋਂ ਲੈ ਕੇ 800 ਤੱਕ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਪਿਛਲੇ ਡੇਢ ਮਹੀਨੇ ਤੋਂ ਪੰਜਾਬ ਵਿਚ ਮੌਤਾਂ ਦਾ ਅੰਕੜਾ ਵੀ ਵਧਿਆ ਹੈ।
ਸਕੂਲ ਖੋਲਣ ‘ਚ ਕਾਹਲੀ ਨਹੀਂ ਕਰਨੀ ਚਾਹੀਦੀ-ਅਮਨਦੀਪ ਸ਼ਰਮਾ
ਗੌਰਮਿੰਟ ਟੀਚਰ ਯੂਨੀਅਨ ਦੇ ਜਿਲਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਹੈ ਕਿ ਸਕੂਲ ਖੋਲਣ ਵਿਚ ਕਾਹਲੀ ਨਹੀਂ ਕਰਨੀ ਚਾਹੀਦੀ ਤੇ ਘੱਟ ਤੋਂ ਘੱਟ ਅਧਿਆਪਕਾਂ ਨੂੰ 15 ਅਕਤੂਬਰ ਤੋਂ ਬਾਅਦ 5 ਦਿਨ ਹੋਰ ਦਿੱਤੇ ਜਾਣੇ ਚਾਹੀਦੇ ਹਨ ਤਾਂ ਜੋ ਸਕੂਲਾਂ ਅੰਦਰ ਸਾਫ ਸਫਾਈ ਤੇ ਸੈਨੀਟੇਸ਼ਨ ਕਰਵਾਈ ਜਾ ਸਕੇ ਤੇ ਬੱਚਿਆਂ ਦੇ ਮਾਪਿਆਂ ਤੋਂ ਇਤਰਾਜਹੀਣਤਾ ਸਬੰਧੀ ਐਫੀਡੇਵਿਟ ਲਿਆ ਜਾ ਸਕੇ। ਉਨਾਂ ਕਿਹਾ ਕਿ ਕਾਹਲੀ ਵਿਚ ਜੇਕਰ ਸਕੂਲ ਖੋਲਣ ਪਿੱਛੋ ਕੋਈ ਗੜਬੜ ਹੋ ਜਾਂਦੀ ਹੈ ਤਾਂ ਫਿਰ ਇਸ ਲਈ ਸਾਰੀ ਜਿੰਮੇਵਾਰੀ ਸਕੂਲ ਮੁੱਖੀ ‘ਤੇ ਹੀ ਸੁੱਟੀ ਜਾਵੇਗੀ। ਉਨਾਂ ਦੱਸਿਆ ਕਿ ਸਕੂਲਾਂ ਨੂੰ ਸੈਨੇਟਾਈਜ ਕਰਾਉਣ ਲਈ ਸਰਕਾਰ ਜਾਂ ਸਿੱਖਿਆ ਵਿਭਾਗ ਨੇ ਕੋਈ ਫੰਡ ਜਾਰੀ ਨਹੀਂ ਕੀਤਾ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਰਜਿੰਦਰ ਸਿੰਘ ਨਾਲ ਵਿਭਾਗ ਦਾ ਪੱਖ ਜਾਨਣ ਲਈ ਕਈ ਵਾਰ ਸੰਪਰਕ ਕੀਤਾ ਗਿਆ ਲੇਕਿਨ ਉਨਾਂ ਫੋਨ ਨਹੀਂ ਉਠਾਇਆ।