ਅਣਖੀ ਦੀ ਚਿਤਾ ਨੂੰ ਲੱਗੀ ਅੱਗ, ਕਾਤਲਾਂ ਨੂੰ ਲੱਭਣ ‘ਚ ਪੁਲਿਸ ਠੰਡੀ
ਹੁਸ਼ਿਆਰਪੁਰ। 5 ਅਕਤੂਬਰ ਨੂੰ ਲਾਚੋਵਾਲ ਟੋਲ ਪਲਾਜਾ ਕੋਲ ਅਣਪਛਾਤੇ ਹਮਲਾਵਰਾਂ ਵੱਲੋਂ ਬੜੀ ਬੇਰਹਿਮੀ ਨਾਲ ਕਤਲ ਕੀਤੇ ਗਏ ਨੌਜਵਾਨ ਅਣਖਵੀਰ ਸਿੰਘ ਉਰਫ ਅਣਖੀ ਦਾ ਅੱਜ ਉਸ ਦੇ ਪਿੰਡ ਨੰਗਲ ਕਲਾ ਵਿਖੇ ਸੰਸਕਾਰ ਕਰ ਦਿੱਤਾ ਗਿਆ ਤੇ ਇਸ ਸਮੇਂ ਅਣਖੀ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਤੇ ਸੱਜਣ ਮਿੱਤਰ ਵੀ ਵੱਡੀ ਗਿਣਤੀ ਵਿਚ ਮੌਜੂਦ ਰਹੇ ਲੇਕਿਨ ਇਸ ਮਾਮਲੇ ਵਿਚ ਪੁਲਿਸ ਕਾਰਵਾਈ ਬੇਹੱਦ ਠੰਡੀ ਹੈ। ਦੱਸ ਦਈਏ ਕਿ ਜਿਲਾਂ ਪੁਲਿਸ ਹਾਲੇ ਤੱਕ ਅਣਖੀ ਦੇ ਕਾਤਿਲਾਂ ਨੂੰ ਫੜਨ ਵਿਚ ਨਾ-ਕਾਮਯਾਬ ਰਹੀ ਹੈ ਤੇ ਪਤਾ ਲੱਗਾ ਹੈ ਕਿ ਪੁਲਿਸ ਅਣਖੀ ਦੇ ਇਕ ਫੋਨ ਨੂੰ ਅਨਲਾਕ ਵੀ ਨਹੀਂ ਕਰਵਾ ਪਾਈ ਜਿਸ ‘ਤੇ ਉਸ ਨੂੰ ਆਖਰੀ ਕਾਲਾਂ ਆਈਆਂ ਸਨ ਤੇ ਉਨਾਂ ਕਾਲਾਂ ਤੋਂ ਹੀ ਕਾਤਿਲਾਂ ਤੱਕ ਪੁੱਜਿਆ ਜਾ ਸਕਦਾ ਹੈ। ਪੁਲਿਸ ਸੂਤਰਾਂ ਮੁਤਾਬਿਕ ਪਿਛਲੇ ਸਮੇਂ ਦੌਰਾਨ ਜਿਨਾਂ ਲੋਕਾਂ ਨਾਲ ਅਣਖੀ ਦੀ ਦੁਸ਼ਮਣੀ ਰਹੀ ਹੈ ਉਨਾਂ ਸਭ ਤੋਂ ਪੁਲਿਸ ਪੁੱਛਗਿੱਛ ਕਰ ਚੁੱਕੀ ਹੈ ਲੇਕਿਨ ਉਕਤ ਲੋਕਾਂ ਖਿਲਾਫ ਪੁਲਿਸ ਨੂੰ ਕੋਈ ਸਬੂਤ ਨਹੀਂ ਮਿਲਿਆ, ਇਹ ਵੀ ਜਾਣਕਾਰੀ ਮਿਲੀ ਹੈ ਕਿ ਅਣਖੀ ਦੇ ਨਾਲ ਮਿਲ ਕੇ ਨਸ਼ਾ ਛਡਾਊ ਕੇਂਦਰ ਚਲਾਉਣ ਵਾਲੇ ਨੌਜਵਾਨ ਤੋਂ ਵੀ ਪੁਲਿਸ ਨੇ ਪੁੱਛਗਿਛ ਕੀਤੀ ਹੈ ਲੇਕਿਨ ਜਾਂਚ ਕਿਸੇ ਤਣ ਪੱਤਣ ਨਹੀਂ ਲੱਗੀ। ਲਾਚੋਵਾਲ ਟੋਲ ਪਲਾਜਾ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਿਕ ਵਾਰਦਾਤ ਵਾਲੇ ਦਿਨ ਅਣਖੀ ਜਦੋਂ ਟਾਂਡਾ ਤੋਂ ਹੁਸ਼ਿਆਰਪੁਰ ਵੱਲ ਆ ਰਿਹਾ ਸੀ ਤਾਂ ਉਸ ਨੇ ਟੋਲ ਪਲਾਜਾ ਨਜਦੀਕ ਪਹੁੰਚ ਕੇ ਆਪਣੀ ਕਾਲੇ ਰੰਗ ਦੀ ਸਕਾਰਪੀਓ ਗੱਡੀ ਵਾਪਿਸ ਟਾਂਡੇ ਵੱਲ ਮੋੜੀ ਸੀ ਕਿਉੱਕਿ ਉਸਦੇ ਕਿਸੇ ਜਾਣਕਾਰ ਨੇ ਹੀ ਉਸ ਨੂੰ ਵਾਪਿਸ ਬੁਲਾਇਆ ਦੱਸਿਆ ਜਾ ਰਿਹਾ ਹੈ ਤੇ ਫਿਰ ਉਸ ਦੀ ਗੱਡੀ ਵਿਚ ਬੈਠ ਕੇ ਹੀ ਅਣਖੀ ਦੇ ਗੋਲੀਆਂ ਮਾਰ ਦਿੱਤੀਆਂ। ਪੋਸਟਮਾਰਟਮ ਰਿਪੋਰਟ ਮੁਤਾਬਿਕ ਪਹਿਲੀ ਗੋਲੀ ਅਣਖੀ ਦੀ ਵੱਖੀ ਵਿਚ ਮਾਰੀ ਗਈ ਸੀ ਤੇ ਜਿਵੇ ਹੀ ਉਸ ਦਾ ਸਿਰ ਹੇਠਾ ਹੋਇਆ ਤਾਂ ਦੂਸਰੀ ਗੋਲੀ ਸਿਰ ਵਿਚ ਉਪਰੋ ਮਾਰੀ ਗਈ ਜੋ ਕਿ ਪੋਸਟਮਾਰਟਮ ਦੌਰਾਨ ਅਣਖੀ ਦੇ ਢਿੱਡ ਵਿਚੋ ਨਿਕਲੀ ਸੀ, ਇਸ ਪਿੱਛੋ ਅਣਖੀ ਜਦੋਂ ਗੱਡੀ ਤੋਂ ਬਾਹਰ ਡਿੱਗ ਪਿਆ ਤਾਂ ਹਮਲਾਵਰ ਨੇ ਇਕ ਤੋਂ ਬਾਅਦ ਇਕ ਕਰਕੇ ਉਸਦੇ ਕਈ ਗੋਲੀਆਂ ਮਾਰੀਆਂ।
ਨਸ਼ੇ ਦੇ ਆਦੀ ਕਿਸੇ ਨੌਜਵਾਨ ‘ਤੇ ਵੀ ਸ਼ੱਕ
ਕਿਉਂਕਿ ਅਣਖੀ ਆਪਣੇ ਇਕ ਦੋਸਤ ਨਾਲ ਮਿਲ ਕੇ ਟਾਂਡਾ ਨਜਦੀਕ ਇਕ ਨਸ਼ਾ ਛਡਾਊ ਕੇਂਦਰ ਚਲਾਉਦਾ ਸੀ ਤੇ ਟਾਂਡਾ ਇਸ ਤਰਾਂ ਦਾ ਖੇਤਰ ਹੈ ਜਿੱਥੇ ਬਹੁਤੇ ਪਰਿਵਾਰ ਵਿਦੇਸ਼ਾਂ ਵਿਚ ਸੈਟ ਹੋਣ ਕਾਰਨ ਇਲਾਕੇ ਦੇ ਲੋਕਾਂ ਦੀ ਆਰਥਿਕ ਹਾਲਤ ਮਜਬੂਤ ਹੈ ਤੇ ਇਸੇ ਕਾਰਨ ਕਈ ਵੱਡੇ ਪਰਿਵਾਰਾਂ ਦੇ ਨੌਜਵਾਨ ਨਸ਼ੇ ਦੇ ਚੱਕਰ ਵਿਚ ਵੀ ਫਸ ਜਾਂਦੇ ਹਨ, ਪੁਲਿਸ ਸੂਤਰਾਂ ਮੁਤਾਬਿਕ ਪਿਛਲੇ ਸਮੇਂ ਦੌਰਾਨ ਅਣਖੀ ਵੱਲੋਂ ਚਲਾਏ ਜਾਂਦੇ ਰਹੇ ਨਸ਼ਾ ਛਡਾਊ ਕੇਂਦਰ ਵਿਚ ਵੱਡੇ ਪਰਿਵਾਰਾਂ ਤੇ ਅਪਰਾਧੀ ਕਿਸਮ ਦੀ ਵਿਰਤੀ ਰੱਖਣ ਵਾਲੇ ਨੌਜਵਾਨਾਂ ਦੇ ਹੋਏ ਇਲਾਜ ਦੀ ਵੀ ਪੁਲਿਸ ਪੜਤਾਲ ਕਰ ਰਹੀ ਹੈ ਤੇ ਇਸ ਥਿਊਰੀ ਉੱਪਰ ਵੀ ਕੰਮ ਕੀਤਾ ਜਾ ਰਿਹਾ ਦੱਸਿਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਕਿਸੇ ਅਪਰਾਧੀ ਕਿਸਮ ਦੀ ਵਿਰਤੀ ਵਾਲੇ ਨੌਜਵਾਨ ਦੀ ਇਲਾਜ ਦੌਰਾਨ ਅਣਖੀ ਨਾਲ ਤਕਰਾਰ ਹੋਈ ਹੋਵੇਗੀ ਤੇ ਬਾਅਦ ਵਿਚ ਜਦੋਂ ਉਹ ਨਸ਼ਾ ਛਡਾਊ ਕੇਂਦਰ ਤੋਂ ਵਾਪਿਸ ਗਿਆ ਤਾਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਲੇਕਿਨ ਆਖਿਰ ਅਣਖੀ ਨਾਲ ਹੋਇਆ ਕੀ ਉਸ ਪ੍ਰਤੀ ਜਾਂਚ ਸਹੀ ਦਿਸ਼ਾ ਵੱਲ ਤਦ ਹੀ ਵਧੇਗੀ ਜਦੋਂ ਅਣਖੀ ਦੇ ਮੋਬਾਇਲ ਫੋਨ ਦਾ ਲਾਕ ਖੁੱਲ ਜਾਵੇਗਾ।