ਦਾ ਐਡੀਟਰ ਨਿਊਜ਼ ਹੁਸ਼ਿਆਰਪੁਰ| ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਨੇ ਚਾਰ ਵਾਰ ਵਿਧਾਇਕ ਅਤੇ ਦੋ ਵਾਰ ਮੰਤਰੀ ਰਹੇ ਸੋਹਣ ਸਿੰਘ ਠੰਡਲ ਨੂੰ ਮੈਦਾਨ ਵਿੱਚ ਉਤਾਰਨ ਦਾ ਲਗਭਗ ਫੈਸਲਾ ਕਰ ਲਿਆ ਹੈ, ਹਾਲਾਂਕਿ ਇਸ ਤੋਂ ਪਹਿਲਾਂ ਇਹ ਚਰਚਾ ਸ਼ੁਰੂ ਹੋ ਗਈ ਸੀ ਕਿ ਭਾਜਪਾ ਤੋਂ ਨਰਾਜ਼ ਹੋ ਕੇ ਚੱਲ ਰਹੇ, ਵਿਜੇ ਸਾਂਪਲਾ ਨੂੰ ਅਕਾਲੀ ਦਲ ਵਿਚ ਲਿਆ ਕੇ, ਉਹਨਾਂ ਨੂੰ ਮੈਦਾਨ ਵਿੱਚ ਉਤਾਰਿਆ ਜਾਏ, ਲੇਕਿਨ ਇੱਕ ਹਫਤੇ ਦੇ ਸਿਆਸੀ ਡਰਾਮੇ ਤੋਂ ਬਾਅਦ ਵਿਜੇ ਸਾਂਪਲਾ ਭਾਜਪਾ ਦੇ ਵਿੱਚ ਹੀ ਰਹਿ ਗਏ ਹਨ| ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਵਿਜੇ ਸਾਂਪਲਾ ਨੇ ਜਦ ਪਹਿਲੀ ਵਾਰ ਸੁਖਬੀਰ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ, ਤਾਂ ਉਹਨਾਂ ਨੂੰ ਉਸੇ ਦਿਨ ਹੀ ਭਾਜਪਾ ਦੇ ਪ੍ਰਧਾਨ ਜੇਪੀ ਨੱਡਾ ਨੇ ਦਿੱਲੀ ਬੁਲਾ ਲਿਆ, ਬਾਅਦ ਵਿੱਚ ਉਹ ਵਾਪਸੀ ਤੇ ਫਿਰ ਦੁਬਾਰਾ ਸੁਖਬੀਰ ਸਿੰਘ ਬਾਦਲ ਨੂੰ ਮਿਲੇ ਅਤੇ 21 ਅਪ੍ਰੈਲ ਤੱਕ ਦਾ ਸਮਾਂ ਮੰਗਿਆ, ਕਿ ਉਹ ਆਪਣੇ ਸਮਰਥਕਾਂ ਨਾਲ ਮੀਟਿੰਗ ਕਰਨਾ ਚਾਹੁੰਦੇ ਹਨ, ਲੇਕਿਨ ਇਸ ਤੋਂ ਪਹਿਲਾਂ ਹੀ ਬੀਤੇ ਕੱਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ, ਹਰਜੀਤ ਸਿੰਘ ਗਰੇਵਾਲ ਅਤੇ ਹੋਰ ਕਈ ਭਾਜਪਾ ਨੇਤਾਵਾਂ ਨੇ ਸਾਂਪਲਾ ਨਾਲ ਉਹਨਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਮਨਾਉਣ ਵਿੱਚ ਕਾਮਯਾਬ ਹੋ ਗਏ, ਹਾਲਾਂਕਿ ਸਾਂਪਲਾ ਅਜੇ ਵੀ ਖੁੱਲ ਕੇ ਨਹੀਂ ਬੋਲ ਰਹੇ, ਲੇਕਿਨ ਬੀਤੀ ਰਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਘਰ ਵਿਖੇ ਸੀਨੀਅਰ ਅਕਾਲੀ ਨੇਤਾਵਾਂ ਦੀ ਇਕ ਹੰਗਾਮੀ ਮੀਟਿੰਗ ਬੁਲਾਈ ਗਈ, ਜਿਸ ਵਿੱਚ ਵਰਿੰਦਰ ਸਿੰਘ ਬਾਜਵਾ ਸੋਹਣ ਸਿੰਘ ਠੰਡਲ ਜਤਿੰਦਰ ਸਿੰਘ ਲਾਲੀ ਬਾਜਵਾ ਸਰਬਜੋਤ ਸਿੰਘ ਸਾਬੀ,ਜਿਲਾ ਜਥੇਦਾਰ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਸਮੇਤ ਕਈ ਨੇਤਾ ਸ਼ਾਮਿਲ ਹੋਏ ਅਤੇ ਸਾਰਿਆਂ ਨੇ ਇੱਕ ਰਾਏ ਵਿੱਚ ਸੋਹਣ ਸਿੰਘ ਠੰਡਲ ਨੂੰ ਉਮੀਦਵਾਰ ਬਣਾਉਣ ਲਈ ਸੁਖਬੀਰ ਸਿੰਘ ਬਾਦਲ ਨੂੰ ਕਹਿ ਦਿੱਤਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਜਿਸ ਦਿਨ ਬਿਕਰਮ ਸਿੰਘ ਮਜੀਠੀਆ ਮੁਕੇਰੀਆਂ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਆਏ ਸੀ, ਤਾਂ ਉਹਨਾਂ ਨੇ ਟਾਂਡਾ ਵਿਖੇ ਜਿਲੇ ਦੇ ਸਾਰੇ ਅਕਾਲੀ ਨੇਤਾਵਾਂ ਨਾਲ ਮੀਟਿੰਗ ਕੀਤੀ ਅਤੇ ਉੱਥੇ ਵੀ ਸਾਰੇ ਨੇਤਾਵਾਂ ਨੇ ਠੰਡਲ ਨੂੰ ਹੀ ਉਮੀਦਵਾਰ ਬਣਾਉਣ ਦੀ ਗੱਲ ਕਹੀ, ਲੇਕਿਨ ਬਾਅਦ ਵਿੱਚ ਸਾਂਪਲਾ ਦਾ ਮਾਮਲਾ ਆਉਣ ਦੀ ਵਜਹਾ ਨਾਲ ਠੰਡਲ ਨੂੰ ਉਮੀਦਵਾਰ ਐਲਾਨੇ ਜਾਣ ਦਾ ਮਾਮਲਾ ਲਮਕ ਗਿਆ ਸੀ, ਲੇਕਿਨ ਹੁਣ ਨਵੇਂ ਸਿਆਸੀ ਸਮੀਕਰਨਾਂ ਦੇ ਅਨੁਸਾਰ ਸੋਹਣ ਸਿੰਘ ਠੰਡਲ ਦਾ ਹੁਸ਼ਿਆਰਪੁਰ ਤੋਂ ਉਮੀਦਵਾਰ ਐਲਾਨੇ ਜਾਣ ਦਾ ਰਸਤਾ ਸਾਫ ਹੋ ਗਿਆ ਹੈ, ਹਾਲਾਂਕਿ ਇਸ ਤੋਂ ਪਹਿਲਾਂ ਜਦ ਸਾਂਪਲੇ ਦੀ ਗੱਲ ਚੱਲੀ ਸੀ ਤਾਂ ਸਾਰੇ ਅਕਾਲੀ ਨੇਤਾਵਾਂ ਨੇ ਇੱਕ ਮੁੱਠ ਹੋ ਕੇ ਸਾਂਪਲੇ ਨੂੰ ਉਮੀਦਵਾਰ ਬਣਾਏ ਜਾਣ ਦਾ ਵਿਰੋਧ ਕੀਤਾ ਸੀ, ਪਰ ਸੁਖਬੀਰ ਬਾਦਲ ਨੇ ਸਾਰੇ ਨੇਤਾਵਾਂ ਨੂੰ ਫੋਨ ਕਰਕੇ ਮਨਾ ਲਿਆ ਸੀ ਹੁਣ ਸੰਭਾਵਨਾ ਜਤਾਈ ਜਾ ਰਹੀ ਹੈ ਕਿ, ਆਉਂਦੇ ਇਕ ਦੋ ਦਿਨ ਵਿੱਚ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਅਕਾਲੀ ਦਲ ਆਪਣਾ ਉਮੀਦਵਾਰ ਐਲਾਨ ਕਰ ਦੇਵੇਗਾ|
ਸਾਪਲਾ ਸੈਂਪਲ ਅਕਾਲੀ ਦਲ ਵਿੱਚ ਫੇਲ, ਠੰਡਲ ਦੀ ਟਿਕਟ ਤੈਅ, ਜਥੇਦਾਰਾਂ ਨੇ ਇਕਜੁੱਟਤਾ ਨਾਲ ਬਾਦਲ ਨੂੰ ਕੀਤਾ ਨਾਮ ਤਾਇਦ