ਦਾ ਐਡੀਟਰ ਨਿਊਜ਼, ਮਕੇਰੀਆਂ ( ਹੁਸ਼ਿਆਰਪੁਰ ) —— ਹਰਿਆਣਾ ਸਰਕਾਰ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਬੈਂਕ ਅਕਾਊਂਟ ਫਰੀਜ ਕਰਨ ਦੇ ਮਾਮਲੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਹਰਿਆਣਾ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਜਿਸ ਗੱਲ ਦਾ ਖਦਸ਼ਾ ਸ਼੍ਰੋਮਣੀ ਅਕਾਲੀ ਦਲ ਅਤੇ ਸਮੂਹ ਸਿੱਖ ਜਗਤ ਪ੍ਰਗਟ ਕਰ ਰਿਹਾ ਸੀ, ਹੁਣ ਉਹ ਗੱਲਾਂ ਹੀ ਸਾਹਮਣੇ ਆ ਰਹੀਆਂ ਹਨ, ਉਨਾਂ ਹਰਿਆਣੇ ਦੇ ਸਿੱਖਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜੇ ਵੀ ਮੌਕਾ ਹੈ, ਉਹ ਵਾਪਸ ਆ ਜਾਣ ਤਾਂ ਜੋ ਸਿੱਖਾਂ ਦੇ ਇਤਿਹਾਸਿਕ ਧਾਰਮਿਕ ਸਥਾਨਾਂ ਨੂੰ ਭਾਜਪਾ ਦੇ ਹੱਥਾਂ ਵਿੱਚ ਜਾਣ ਤੋਂ ਰੋਕਿਆ ਜਾ ਸਕੇ, ਉਹਨਾਂ ਕਿਹਾ ਕਿ ਹਰਿਆਣਾ ਸਰਕਾਰ ਅਤੇ ਭਾਜਪਾ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚ ਸਿੱਧੀ ਦਖਲ ਅੰਦਾਜੀ ਕਰ ਰਹੀ ਹੈ, ਜਿਸ ਨੂੰ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰਨਗੇ, ਸਰਦਾਰ ਧਾਮੀ ਨੇ ਕਿਹਾ ਕਿ ਮੌਜੂਦਾ ਬਜਟ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਮੀਰੀ ਪੀਰੀ ਮੈਡੀਕਲ ਕਾਲਜ ਲਈ 8 ਕਰੋੜ ਰੁਪਏ ਰੱਖੇ ਹਨ ਉਹਨਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਪਿਛਲੇ ਸਮੇਂ ਦੌਰਾਨ ਭਾਜਪਾ ਸਰਕਾਰ ਨੇ ਜਿਹੜੇ ਪ੍ਰਬੰਧਕ ਲਗਾਏ ਸਨ ਉਹਨਾਂ ਨੇ ਉੱਥੇ ਵੱਡੇ ਪੱਧਰ ਤੇ ਬੇਨਿਜਮੀਆਂ ਕੀਤੀਆਂ ਅਤੇ ਵੱਡੀ ਪੱਧਰ ਤੇ ਭਰਤੀ ਕਰਨ ਲਈ ਜਿਸ ਕਰਕੇ ਮੌਜੂਦਾ ਹਾਲਾਤ ਬਣੇ ਹਨ।
ਭਾਜਪਾ ਅਤੇ ਹਰਿਆਣਾ ਸਰਕਾਰ ਸਿੱਖਾਂ ਦੇ ਅੰਦਰੂਨੀ ਮਸਲਿਆਂ ਵਿੱਚਕਰ ਰਹੀ ਸਿੱਧੀ ਦਖਲ ਅੰਦਾਜੀ, ਬਰਦਾਸ਼ਤਯੋਗ ਨਹੀਂ – ਐਸਜੀਪੀਸੀ ਪ੍ਰਧਾਨ