ਦਾ ਐਡੀਟਰ ਨਿਊਜ. ਹੁਸ਼ਿਆਰਪੁਰ —— ਕਾਂਗਰਸ ਛੱਡ ਆਪ ਵਿੱਚ ਗਏ ਡਾ. ਰਾਜ ਕੁਮਾਰ ਚੱਬੇਵਾਲ ਨੂੰ ਆਪਣੇ ਹੀ ਵਿਧਾਨ ਸਭਾ ਹਲਕੇ ਚੱਬੇਵਾਲ ਵਿੱਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਹਲਕੇ ਦੇ ਪਿੰਡ ਬਸੀ ਕਲਾ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਡਾ. ਰਾਜ ਕੁਮਾਰ ਚੱਬੇਵਾਲ ਦੇ ਪਰਿਵਾਰਿਕ ਮੈਂਬਰਾਂ ਨੂੰ ਪਿੰਡ ਦੀਆਂ ਕਾਂਗਰਸੀ ਔਰਤਾਂ ਵੱਲੋਂ ਘੇਰ ਕੇ ਚੰਗੀ ਲਾਹ-ਪਾਹ ਕੀਤੀ ਗਈ।
ਚੱਲ ਰਹੀ ਚੋਣ ਮੀਟਿੰਗ ਵਿੱਚ ਪੁੱਜੀਆਂ ਪਿੰਡ ਦੀਆਂ ਕੁਝ ਔਰਤਾਂ ਨੇ ਕਿਹਾ ਕਿ ਅਸੀਂ ਸ਼ੁਰੂ ਤੋਂ ਕਾਂਗਰਸੀ ਪਰਿਵਾਰ ਹਾਂ ਤੇ ਸਾਡੀ ਡਾ. ਰਾਜ ਕੁਮਾਰ ਨੇ ਕਦੇ ਬਾਤ ਨਹੀਂ ਪੁੱਛੀ, ਔਰਤਾਂ ਨੇ ਕਿਹਾ ਕਿ ਚੌਰਾ ਡਾ. ਰਾਜ ਕੁਮਾਰ ਆਪ ਤਾਂ ਕਾਂਗਰਸ ਛੱਡ ਝਾੜੂ ਚੁੱਕ ਤੁਰ ਗਿਆ ਹੈ ਪਰ ਸਾਨੂੰ ਦੱਸੋ ਹੁਣ ਅਸੀਂ ਕਿੱਥੇ ਜਾਈਏ, ਉਨ੍ਹਾਂ ਅੱਗੇ ਕਿਹਾ ਕਿ ਸਾਡੇ ਘਰਾਂ ਦੀਆਂ ਛੱਤਾਂ ਡਿੱਗਣ ਵਾਲੀਆਂ ਹਨ ਪਰ ਸਾਨੂੰ ਵਾਰ-ਵਾਰ ਮੰਗਣ ਦੇ ਬਾਵਜੂਦ ਡਾ. ਰਾਜ ਕੁਮਾਰ ਚੱਬੇਵਾਲ ਨੇ ਗ੍ਰਾਂਟ ਨਹੀਂ ਦਿੱਤੀ।


ਵਿਰੋਧ ਕਰ ਰਹੀਆਂ ਇਨ੍ਹਾਂ ਔਰਤਾਂ ਨੂੰ ਚੋਣ ਪ੍ਰਚਾਰ ਕਰ ਰਹੇ ਡਾ. ਰਾਜ ਕੁਮਾਰ ਚੱਬੇਵਾਲ ਦੇ ਹਮਾਇਤੀਆਂ ਨੇ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਉਨ੍ਹਾਂ ਇੱਕ ਨਾ ਸੁਣੀ ਜਿਸ ਪਿੱਛੋਂ ਮੀਟਿੰਗ ਵਿੱਚ ਹੀ ਛੱਡ ਕੇ ਚੋਣ ਪ੍ਰਚਾਰ ਕਰਨ ਆਏ ਇਹ ਪਰਿਵਾਰਿਕ ਮੈਂਬਰ ਉਥੋਂ ਚਲੇ ਗਏ, ਜਾਂਦੇ ਸਮੇਂ ਮੀਡੀਆ ਨੂੰ ਇੰਨਾ ਜਰੂਰ ਕਹਿ ਗਏ ਕੇ ਚੋਣ ਜਾਬਤਾ ਖਤਮ ਹੋਣ ਪਿੱਛੋਂ ਕਈ ਲੋਕਾਂ ਦੇ ਬੈਂਕ ਖਾਤਿਆਂ ਵਿੱਚ ਗ੍ਰਾਂਟ ਦੇ ਪੈਸੇ ਜ਼ਰੂਰ ਆਉਣਗੇ।