-ਮੁਕੇਰੀਆ ਭਾਜਪਾ ‘ਚ ਲੱਗੀ ਸੰਨ, ਕਈ ਵੱਡੇ ਆਗੂ ਅਕਾਲੀ ਦਲ ਵਿਚ ਹੋਏ ਸ਼ਾਮਿਲ
-ਸੁਖਬੀਰ ਬਾਦਲ ਬੋਲੇ, ਭਾਜਪਾ ਖਿਲਾਫ ਸੰਘਰਸ਼ ਦੀ ਦੇਸ਼ ‘ਚ ਅਗਵਾਈ ਕਰੇਗਾ ਪੰਜਾਬ
-ਭਾਜਪਾ ਸੂਬੇ ਨੂੰ ਤਬਾਹ ਕਰਨ ‘ਤੇ ਤੁਲੀ, ਸਾਡੀ ਜਮੀਰ ਹਾਲੇ ਜਾਗਦੀ-ਅਨਿਲ ਠਾਕੁਰ
-ਭਾਜਪਾ ਤੇ ਕਾਂਗਰਸ ਨੂੰ ਹੋਰ ਝਟਕੇ ਲੱਗਣੇ ਤੈਅ-ਸਰਬਜੋਤ ਸਾਬੀ
ਦਾ ਐਡੀਟਰ ਬਿਊਰੋ, ਚੰਡੀਗੜ/ਮੁਕੇਰੀਆ। ਅਕਾਲੀ-ਭਾਜਪਾ ਗੱਠਜੋੜ ਟੁੱਟਣ ਪਿੱਛੋ ਜਿਲਾਂ ਹੁਸ਼ਿਆਰਪੁਰ ਦੇ ਵਿਧਾਨ ਸਭਾ ਹਲਕਾ ਮੁਕੇਰੀਆ ਵਿਚ ਭਾਜਪਾ ਨੂੰ ਲਗਾਤਾਰ ਅਕਾਲੀ ਦਲ ਵੱਲੋਂ ਝਟਕੇ ਦਿੱਤੇ ਜਾ ਰਹੇ ਹਨ ਤੇ ਅੱਜ ਵੀ ਇਸ ਹਲਕੇ ਨਾਲ ਸਬੰਧਿਤ ਭਾਜਪਾ ਦੇ ਵੱਡੇ ਆਗੂਆਂ ਜਿਨਾਂ ਵਿਚ ਅਨਿਲ ਠਾਕੁਰ, ਕਿਸ਼ਨਪਾਲ ਸਿੰਘ ਬਿੱਟੂ ਸੇਨਿਆਲ ਸਾਬਕਾ ਸਰਪੰਚ ਤੇ ਲਾਖਨ ਸਿੰਘ ਰਾਣਾ ਮਾਨਸਰ, ਗੁਲਸ਼ਨ ਕੁਮਾਰ ਚਨੌਰ, ਰਮੇਸ਼ ਠਾਕੁਰ ਝਰੇੜੀਆ, ਡਾ. ਬਖਸ਼ੀ ਮਾਨਸਰ, ਸੁਨੀਲ ਠਾਕੁਰ ਬਹਿਬਲ ਮੰਝ, ਰਾਹੁਲ ਬਲਜੋਤ ਮਾਨਸਰ, ਪ੍ਰਵੀਨ ਠਾਕੁਰ ਬਹਿਬਲ ਮੰਝ ਮਾਨਸਰ ਸ਼ਾਮਿਲ ਹਨ ਵੱਲੋਂ ਚੰਡੀਗੜ ਵਿਖੇ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਪਾਰਟੀ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਜਿਕਰਯੋਗ ਹੈ ਕਿ ਯੂਥ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਮੁਕੇਰੀਆ ਹਲਕੇ ਵਿਚ ਲਗਾਤਾਰ ਭਾਜਪਾ ਵਿਚ ਸੰੰਨ ਲਗਾ ਰਹੇ ਹਨ। ਭਾਜਪਾ ਛੱਡ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਆਗੂਆਂ ਦਾ ਸੁਖਬੀਰ ਸਿੰਘ ਬਾਦਲ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਕਿਹਾ ਕਿ ਆਉਣ ਵਾਲੇ ਸਮੇਂ ਸਭ ਨੂੰ ਅਕਾਲੀ ਦਲ ਵੱਲੋਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ । ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲੇ ਭਾਜਪਾ ਆਗੂ ਅਨਿਲ ਠਾਕੁਰ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਖੇਤੀ ਬਿੱਲ ਪਾਸ ਕਰਕੇ ਪੰਜਾਬ ਨੂੰ ਤਬਾਹ ਕਰਨ ਦੀ ਸਾਜਿਸ਼ ਰਚੀ ਹੈ ਲੇਕਿਨ ਸਾਡੀ ਜਮੀਰ ਹਾਲੇ ਜਾਗਦੀ ਹੈ ਤੇ ਇਸ ਕਾਰਨ ਅਸੀਂ ਭਾਜਪਾ ਨੂੰ ਅਲਵਿਦਾ ਕਹਿੰਦੇ ਹੋਏ ਅਕਾਲੀ ਦਲ ਦੇ ਨਾਲ ਖੜਨ ਦਾ ਫੈਸਲਾ ਕੀਤਾ ਹੈ ਕਿਉਂਕਿ ਅਕਾਲੀ ਦਲ ਜਿੱਥੇ ਕਿਸਾਨਾਂ ਦੀ ਹਿਤੈਸ਼ੀ ਪਾਰਟੀ ਹੈ ਉੱਥੇ ਹੀ ਹਿੰਦੂ-ਸਿੱਖ ਏਕਤਾ ਦੀ ਪ੍ਰਤੀਕ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਦੇ ਮਾਰੂ ਫੈਸਲੇ ਕਾਰਨ ਅੱਜ ਪੰਜਾਬ ਦਾ ਜਵਾਨ-ਕਿਸਾਨ ਤੇ ਬੱਚੇ ਸਮੇਤ ਸਾਡੀਆਂ ਮਾਵਾਂ-ਭੈਣਾਂ ਸੜਕਾਂ ‘ਤੇ ਧਰਨੇ ਮਾਰ ਕੇ ਬੈਠੇ ਹੋਏ ਹਨ ਲੇਕਿਨ ਸਰਕਾਰ ਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਅੱਜ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਤੋਂ ਬੇਰੰਗ ਮੋੜਿਆ ਗਿਆ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਵਿਚ ਭਾਜਪਾ ਖਿਲਾਫ ਉੱਠੀ ਲੋਕ ਲਹਿਰ ਜਲਦ ਹੀ ਪੂਰੇ ਦੇਸ਼ ਵਿਚ ਫੈਲ ਜਾਵੇਗੀ ਕਿਉਂਕਿ ਆਜਾਦੀ ਤੋਂ ਪਹਿਲਾ ਤੇ ਬਾਅਦ ਵਿਚ ਜਿੰਨੇ ਵੀ ਸੰਘਰਸ਼ ਹੋਏ ਉਨਾਂ ਦੀ ਅਗਵਾਈ ਪੰਜਾਬ ਹੀ ਕਰਦਾ ਰਿਹਾ ਹੈ। ਉਨਾਂ ਕਿਹਾ ਕਿ ਖੇਤੀ ਬਿੱਲਾਂ ਦੇ ਪਾਸ ਹੋਣ ਪਿੱਛੋ ਪੰਜਾਬ ਦੇ ਵੱਡੀ ਗਿਣਤੀ ਵਿਚ ਭਾਜਪਈ ਵੀ ਪ੍ਰੇਸ਼ਾਨ ਹਨ ਕਿਉਂਕਿ ਬਹੁਤੇ ਭਾਜਪਾ ਵਰਕਰ ਤੇ ਆਗੂ ਕਿਸਾਨੀ ਜਾਂ ਫਿਰ ਆੜਤ ਨਾਲ ਜੁੜੇ ਹੋਏ ਹਨ ਤੇ ਖੇਤੀ ਬਿੱਲਾਂ ਦਾ ਮਾਰੂ ਅਸਰ ਇਨਾਂ ਵਰਗਾਂ ‘ਤੇ ਹੀ ਪੈਣ ਜਾ ਰਿਹਾ ਹੈ। ਉਨਾਂ ਕਿਹਾ ਕਿ ਅਕਾਲੀ ਦਲ ਕਿਸਾਨ ਜਥੇਬੰਦੀਆਂ ਦੇ ਮੋਢੇ ਨਾਲ ਮੋਢੇ ਲਗਾ ਕੇ ਚੱਲਦਾ ਰਹੇਗਾ ਤੇ ਆਉਣ ਵਾਲੇ ਦਿਨਾਂ ਵਿਚ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਕੇਂਦਰ ਸਰਕਾਰ ‘ਤੇ ਬਿੱਲ ਵਾਪਿਸ ਲੈਣ ਲਈ ਦਬਾਅ ਬਣਾਇਆ ਜਾਏਗਾ। ਇਸ ਸਮੇਂ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਿਲਾਂ ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਵਿਚ ਭਾਜਪਾ ਸਮੇਤ ਕਾਂਗਰਸ ਨੂੰ ਹੋਰ ਝਟਕੇ ਲੱਗਣੇ ਤੈਅ ਹਨ ਕਿਉਂਕਿ ਖੇਤੀ ਬਿੱਲਾਂ ਦੇ ਵਿਰੋਧ ਵਿਚ ਪੰਜਾਬ ਭਾਜਪਾ ਤੇ ਕਾਂਗਰਸ ਦੇ ਅੰਦਰ ਵੀ ਅੱਗ ਮਚੀ ਪਈ ਹੈ, ਇਕ ਪਾਸੇ ਭਾਜਪਾ ਵਰਕਰ ਉਨਾਂ ਦੀ ਸਰਕਾਰ ਵੱਲੋਂ ਬਿੱਲ ਪਾਸ ਕਰਨ ਕਰਕੇ ਔਖੇ ਹਨ, ਉੱਥੇ ਦੂਜੇ ਪਾਸੇ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਦੇ ਹੱਕ ਵਿਚ ਨਾ ਡਟਣ ਕਾਰਨ ਕਾਂਗਰਸੀ ਵਰਕਰ ਤੇ ਆਗੂ ਵੀ ਪ੍ਰੇਸ਼ਾਨ ਹਨ। ਇਸ ਮੌਕੇ ਅਕਾਲੀ ਦਲ ਦੇ ਆਗੂ ਕ੍ਰਿਪਾਲ ਸਿੰਘ ਗੇਰਾ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਕੈਪਸ਼ਨ- ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਭਾਜਪਾ ਛੱਡ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕਰਦੇ ਅਨਿਲ ਠਾਕੁਰ ਤੇ ਹੋਰ, ਨਾਲ ਹਨ ਸਰਬਜੋਤ ਸਿੰਘ ਸਾਬੀ।