ਦਾ ਐਡੀਟਰ ਨਿਊਜ਼. ਹੁਸ਼ਿਆਰਪੁਰ। ਜਿੱਥੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਲਈ ਉਮੀਦਵਾਰ ਨੂੰ ਲੈ ਕੇ ਅਕਾਲੀ ਦਲ ਅੰਦਰ ਕਸ਼ਮਕਸ਼ ਦਾ ਮਾਹੌਲ ਹੈ, ਉਥੇ ਹੀ ਅਕਾਲੀ ਦਲ ਲਈ ਇੱਕ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ ਜਿਸ ਵਿੱਚ ਚੋਣਾਂ ਤੋਂ ਐਨ੍ਹ ਪਹਿਲਾਂ ਹਲਕਾ ਸ਼ਾਮਚੌਰਾਸੀ ਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਸੀਕਰੀ ਦਾ ਭਰਾ ਜੋ ਕਿ ਕੁਝ ਦਿਨ ਪਹਿਲਾ ਡਰੱਗ ਦੇ ਮਾਮਲੇ ਵਿੱਚ ਗ੍ਰਿਫਤਾਰ ਹੋ ਗਿਆ ਸੀ ਉਸ ਮਾਮਲੇ ਵਿੱਚ ਪੁਲਿਸ ਨੇ ਹੁਣ ਇੱਕ ਨਵੀਂ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਵਿੱਚ ਸੰਦੀਪ ਸੀਕਰੀ ਵੀ ਪੁਲਿਸ ਦੇ ਸਕੈਨਰ ਹੇਠ ਆ ਗਿਆ ਹੈ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸੰਦੀਪ ਸਿੰਘ ਸੀਕਰੀ ਹਾਲੇ ਕੁਝ ਮਹੀਨੇ ਪਹਿਲਾਂ ਹੀ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ ਸੀ ਜਦੋਂ ਕਿ ਇਸ ਤੋਂ ਪਹਿਲਾਂ ਉਸ ਦੀਆਂ ਨਜ਼ਦੀਕੀਆਂ ਕਾਂਗਰਸ ਪਾਰਟੀ ਨਾਲ ਰਹੀਆਂ ਹਨ ਹਾਲਾਂਕਿ ਹਲਕਾ ਇੰਚਾਰਜ ਬਣਨ ਤੋਂ ਬਾਅਦ ਵੀ ਅਕਾਲੀ ਦਲ ਦੇ ਇੱਕ ਵੱਡੇ ਖੇਮੇ ਵਿੱਚ ਇਸ ਗੱਲ ਨੂੰ ਲੈ ਕੇ ਵੱਡੇ ਪੱਧਰ ’ਤੇ ਨਰਾਜ਼ਗੀ ਚੱਲ ਰਹੀ ਸੀ ਕਿ ਅਕਾਲੀ ਦਲ ਦੀ ਉੱਪਰਲੀ ਲੀਡਰਸ਼ਿਪ ਨੇ ਸੰਦੀਪ ਸਿੰਘ ਸੀਕਰੀ ਨੂੰ ਬਿਨਾਂ ਹਲਕੇ ਦੇ ਅਕਾਲੀ ਲੀਡਰਾਂ ਨੂੰ ਭਰੋਸੇ ਵਿੱਚ ਲਏ ਪਾਰਟੀ ਦਾ ਹਲਕਾ ਇੰਚਾਰਜ ਬਣਾ ਦਿੱਤਾ ਅਤੇ ਇਹੀ ਵਜ੍ਹਾ ਹੈ ਕਿ ਹਲਕੇ ਦੇ ਕਈ ਆਗੂਆਂ ਨੇ ਸਾਬਕਾ ਵਿਧਾਇਕ ਦੇਸ ਰਾਜ ਧੁੱਗਾ ਦੀਆਂ ਸ਼ਾਮਚੁਰਾਸੀ ਹਲਕੇ ਅੰਦਰ ਮੀਟਿੰਗਾਂ ਕਰਵਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ।
13 ਕਿੱਲੋ ਭੁੱਕੀ ਨਾਲ ਗ੍ਰਿਫਤਾਰ ਹੋਏ ਭਾਈ ਸਾਹਿਬ
ਪਿਛਲੇ ਦਿਨੀ ਸੰਦੀਪ ਸਿੰਘ ਸੀਕਰੀ ਦੇ ਸਕੇ ਭਰਾ ਬਲਜਿੰਦਰ ਸਿੰਘ ਨੂੰ ਟਾਂਡਾ ਪੁਲਿਸ ਨੇ 13 ਕਿੱਲੋ ਭੁੱਕੀ ਦੀ ਸਮਗਲਿੰਗ ਕਰਦੇ ਹੋਏ ਗਿ੍ਰਫਤਾਰ ਕੀਤਾ ਸੀ ਤੇ ਜੇਕਰ ਪੰਜਾਬ ਪੁਲਿਸ ਦੇ ਸੂਤਰਾਂ ਦੀ ਮੰਨੀਏ ਤਾਂ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਪਿਛਲੇ ਸਮੇਂ ਦੌਰਾਨ ਬਲਜਿੰਦਰ ਸਿੰਘ ਨੇ ਕਿੰਨੀ ਅਤੇ ਕਿਹੜੀ-ਕਿਹੜੀ ਡਰੱਗ ਨੂੰ ਸਮਗਲ ਕੀਤਾ ਹੈ ਇਸ ਬਾਰੇ ਜਾਂਚ ਜਾਰੀ ਹੈ ਤੇ ਜੇਕਰ ਇੰਟੈਲੀਜੈਂਸ ਦੇ ਸੂਤਰਾਂ ਦੀ ਮੰਨੀਏ ਤਾਂ ਖੁਫੀਆ ਏਜੰਸੀਆਂ ਇਸ ਗੱਲ ਦਾ ਪਤਾ ਲਗਾ ਰਹੀਆਂ ਹਨ ਕਿ ਇਸ ਡਰੱਗ ਕਾਂਡ ਵਿੱਚ ਸੰਦੀਪ ਸੀਕਰੀ ਦੀ ਕਿੰਨੀ ਭੂਮਿਕਾ ਹੈ। ਪੰਜਾਬ ਪੁਲਿਸ ਦੇ ਇੱਕ ਹੋਰ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਪੁਲਿਸ ਸੰਦੀਪ ਸੀਕਰੀ ਦੀਆਂ ਕੁਝ ਵਿੱਤੀ ਟਰਾਂਜੈਕਸ਼ਨਾਂ ਦੀ ਵੀ ਜਾਂਚ ਕਰ ਰਹੀ ਹੈ। ਇਸ ਸਬੰਧੀ ਜ਼ਿਲ੍ਹੇ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਪੁਸ਼ਟੀ ਕਰਦਿਆਂ ਕਿਹਾ ਇਸ ਮਾਮਲੇ ਵਿੱਚ ਸਾਰੀਆਂ ਟਰਾਂਜੈਕਸ਼ਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਸ਼ੱਕੀ ਟਰਾਂਜੈਕਸ਼ਨ ਸਾਹਮਣੇ ਆਉਂਦੀ ਹੈ ਤਾਂ ਨਿਸ਼ਚਿਤ ਤੌਰ ’ਤੇ ਕਿਸੇ ’ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ ਉਹ ਭਾਵੇਂ ਕੋਈ ਵੀ ਕਿਉਂ ਨਾ ਹੋਵੇ, ਜਿਸ ਨਾਲ ਭਵਿੱਖ ਵਿੱਚ ਸੰਦੀਪ ਸੀਕਰੀ ਤੇ ਅਕਾਲੀ ਦਲ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ।
ਅਕਾਲੀ ਦਲ ਦੇ ਹਲਕਾ ਇੰਚਾਰਜ ਸੀਕਰੀ ਦੇ ਸਿਰ ’ਚ ‘ ਭਰਾ ਨੇ ਪਾਈ ਡੋਡਿਆਂ ਦੀ ਕਰ’, ਪੁਲਿਸ ਨੇ ਜਾਂਚ ‘ ਕੰਘੀ ਚਲਾਈ ’