ਦਾ ਐਡੀਟਰ ਨਿਊਜ,ਹੁਸ਼ਿਆਰਪੁਰ। ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ‘ ਥਿੰਕ ਗ੍ਰੀਨ, ਵੈੱਲਕਮ ਟੂ ਸਾਈਕਲਗੜ੍ਹ ’ ਦੇ ਸਲੋਗਨ ਹੇਠ ਕਰਵਾਈ 100 ਕਿਲੋਮੀਟਰ ਦੀ ‘ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ-2023 ’ ਪ੍ਰਤੀਯੋਗਤਾ ਵਿੱਚ ਦੇਸ਼ ਭਰ ਤੋਂ ਪਹੁੰਚੇ 265 ਸਾਈਕਲਿਸਟਾਂ ਵੱਲੋਂ ਪੂਰੇ ਜੋਸ਼ੋ-ਖਰੋਸ਼ ਨਾਲ ਭਾਗ ਲਿਆ ਗਿਆ, ਐਤਵਾਰ ਸਵੇਰੇ 6.40 ਵਜੇ ਸੱਚਦੇਵਾ ਸਟਾਕਸ ਦੇ ਬੂਲਾਵਾੜੀ ਸਥਿਤ ਮੁੱਖ ਦਫਤਰ ਤੋਂ ਸ਼ੁਰੂ ਹੋਈ ਇਸ ਸਾਈਕਲਿੰਗ ਪ੍ਰਤੀਯੋਗਿਤਾ ਦੀ ਸ਼ੁਰੂਆਤ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਹਰੀ ਝੰਡੀ ਵਿਖਾ ਕੇ ਕਰਵਾਈ ਗਈ, ਇਸ ਦੌਰਾਨ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ ਵੀ ਮੌਜੂਦ ਰਹੇ। ਮੁਕਾਬਲੇ ਦੀ ਸ਼ੁਰੂਆਤ ਤੋਂ ਬਾਅਦ ਸਾਈਕਲਿਸਟ ਆਪਣੀ ਮੰਜਿਲ ਮਾਹਿਲਪੁਰ, ਗੜ੍ਹਸ਼ੰਕਰ ਤੋਂ ਹੁੰਦੇ ਹੋਏ ਸਮੁੰਦੜਾ ਵੱਲ ਵਧੇ ਅਤੇ ਉੱਥੋ ਵਾਪਿਸ ਹੁਸ਼ਿਆਰਪੁਰ ਤੱਕ ਦਾ ਸਫਤ ਤੈਅ ਕੀਤਾ ਗਿਆ। ਇਸ ਮੌਕੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਫਿੱਟ ਬਾਈਕਰ ਕਲੱਬ ਵੱਲੋਂ ਹਮੇਸ਼ਾਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜਿਸ ਤਰ੍ਹਾਂ ਇਸ ਮੁਕਾਬਲੇ ਵਿੱਚ ਸਾਈਕਲਿਸਟਾਂ ਨੂੰ ਹਰ ਪ੍ਰਕਾਰ ਦੀ ਸਹੂਲਤ ਪ੍ਰਦਾਨ ਕੀਤੀ ਜਾ ਰਹੀ ਹੈ ਉਸ ਤਰ੍ਹਾਂ ਦੀ ਮਿਸਾਲ ਦੇਸ਼ ਵਿੱਚ ਹੋਰ ਕਿਤੇ ਵੀ ਨਹੀਂ ਮਿਲਦੀ। ‘ ਥਿੰਕ ਗ੍ਰੀਨ, ਵੈੱਲਕਮ ਟੂ ਸਾਈਕਲਗੜ੍ਹ ’ ਦੇ ਸਲੋਗਨ ਹੇਠ ਕਰਵਾਈ ਗਈ ਇਹ 100 ਕਿਲੋਮੀਟਰ ਦੀ ਸਾਈਕਲਿੰਗ ਪ੍ਰਤੀਯੋਗਤਾ ਦੇਸ਼ ਦੀ ਪਹਿਲੀ ਪ੍ਰਤੀਯੋਗਤਾ ਬਣ ਚੁੱਕੀ ਹੈ ਜਿਸ ਵਿੱਚ ਭਾਗ ਲੈਣ ਵਾਲੇ ਸਾਈਕਲਿਸਟਾਂ ਤੋਂ ਕਿਸੇ ਪ੍ਰਕਾਰ ਦੀ ਕੋਈ ਫੀਸ ਨਹੀਂ ਲਈ ਗਈ । ਇਸ ਮੌਕੇ ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸੱਚਦੇਵਾ ਨੇ ਕਿਹਾ ਕਿ ਸਾਡਾ ਉਦੇਸ਼ ਜਿੱਥੇ ਲੋਕਾਂ ਵਿੱਚ ਸਾਈਕਲਿੰਗ ਪ੍ਰਤੀ ਰੁਝਾਨ ਪੈਦਾ ਕਰਕੇ ਸੇਹਤਮੰਦ ਸਮਾਜ ਦਾ ਸੁਨੇਹਾ ਦੇਣਾ ਹੈ ਉੱਥੇ ਹੀ ਇਸ ਤਰ੍ਹਾਂ ਦੇ ਮੁਕਾਬਲੇ ਸਮਾਜ ਦੇ ਹਰ ਵਰਗ ਦੇ ਲੋਕਾਂ ਵਿੱਚ ਆਪਣੀ ਜਿੰਦਗੀ ਦੌਰਾਨ ਕੁਝ ਕਰਨ ਦੀ ਰੁਚੀ ਨੂੰ ਪੈਦਾ ਕਰਦੇ ਹਨ। ਪਰਮਜੀਤ ਸੱਚਦੇਵਾ ਨੇ ਕਿਹਾ ਕਿ ਅੱਜ ਦੀ ਪ੍ਰਤੀਯੋਗਿਤਾ ਦੀ ਸਫਲਤਾ ਵਿੱਚ ਜਿਲ੍ਹਾ ਪੁਲਿਸ ਦਾ ਵੱਡਾ ਰੋਲ ਰਿਹਾ ਹੈ, ਉਨ੍ਹਾਂ ਕਿਹਾ ਕਿ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਦੀ ਯੋਗ ਅਗਵਾਈ ਹੇਠ ਜਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਸੁਚੱਜੇ ਪ੍ਰਬੰਧਾਂ ਕਾਰਨ ਮੁਕਾਬਲੇ ਦੌਰਾਨ ਸਾਈਕਲਿਸਟਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਗਈ, ਉੱਥੇ ਹੀ ਟ੍ਰੈਫਿਕ ਵਿੱਚ ਵੀ ਕਿਸੇ ਤਰ੍ਹਾਂ ਦਾ ਵਿਘਨ ਨਹੀਂ ਪਿਆ, ਪਰਮਜੀਤ ਸੱਚਦੇਵਾ ਨੇ ਕਿਹਾ ਕਿ ਫਿੱਟ ਬਾਈਕਰ ਕਲੱਬ ਦਾ ਹਰ ਇੱਕ ਮੈਂਬਰ ਐੱਸ.ਐੱਸ.ਪੀ. ਹੁਸ਼ਿਆਰਪੁਰ ਸਮੇਤ ਸਾਰੀ ਟ੍ਰੈਫਿਕ ਪੁਲਿਸ ਦਾ ਧੰਨਵਾਦੀ ਹੈ, ਜਿਨ੍ਹਾਂ ਦੀ ਮਦਦ ਨਾਲ ਇਹ ਪ੍ਰਤੀਯੋਗਤਾ ਸਫਲ ਰਹੀ। ਇੱਥੇ ਜਿਕਰਯੋਗ ਹੈ ਕਿ ਇਸ ਪ੍ਰਤੀਯੋਗਿਤਾ ਵਿੱਚ 8 ਸਾਲ ਦੀ ਸਾਈਕਲਿਸਟ ਰਾਵੀ ਨੇ ਵੀ ਆਪਣੇ ਪਿਤਾ ਅਤੇ ਚਾਚਾ ਜੀ ਨਾਲ ਹਿੱਸਾ ਲਿਆ ਜੋ ਕਿ ਇਸ ਤੋਂ ਪਹਿਲਾ ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਦੀ ਸਾਈਕਲ ਯਾਤਰਾ ਕਰ ਚੁੱਕੀ ਹੈ, ਉੱਥੇ ਹੀ ਇਸ ਪ੍ਰਤੀਯੋਗਿਤਾ ਵਿੱਚ 13 ਔਰਤ ਸਾਈਕਲਿਸਟਾਂ ਵੱਲੋਂ ਭਾਗ ਲਿਆ ਗਿਆ, 6 ਜੋੜੇ (ਪਤੀ-ਪਤਨੀ) ਨੇ ਵੀ ਸਾਈਕਲਿੰਗ ਕੀਤੀ। ਇਸ ਸਾਈਕਲਿੰਗ ਮੁਕਾਬਲੇ ਦੌਰਾਨ ਕਿਸੇ ਸਾਈਕਲ ਦੇ ਖਰਾਬ ਹੋਣ ਦੀ ਹਾਲਤ ਵਿੱਚ ਤੁਰੰਤ ਰਿਪੇਅਰ ਕਰਨ ਲਈ ਮਕੈਨਿਕਾਂ ਦੀਆਂ 2 ਟੀਮਾਂ ਪੂਰੇ ਟਰੈਕ ’ਤੇ ਸਾਈਕਲਿਸਟਾਂ ਦੇ ਨਾਲ ਚੱਲੀਆਂ। ਇਸ ਪ੍ਰਤੀਯੋਗਿਤਾ ਵਿੱਚ ਹਿੱਸਾ ਲੈਣ ਵਾਲੇ ਸਾਰੇ ਸਾਈਕਲਿਸਟਾਂ ਨੂੰ ਫਿੱਟ ਬਾਈਕਰ ਕਲੱਬ ਵੱਲੋਂ ਸਾਈਕਲਿੰਗ ਦੀ ਜਰਸੀ ਦਿੱਤੀ ਗਈ ਅਤੇ ਰੇਸ ਪੂਰੀ ਕਰਨ ਉਪਰੰਤ ਸਾਰੇ ਸਾਈਕਲਿਸਟਾਂ ਨੂੰ ਮੈਡਲ ਅਤੇ ਟ੍ਰਾਫੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਰੇਸ ਨੂੰ ਪੂਰਾ ਕਰਨ ਦਾ ਸਮਾਂ 7.30 ਘੰਟੇ ਤੈਅ ਕੀਤਾ ਗਿਆ ਸੀ ਲੇਕਿਨ ਵੱਡੀ ਗਿਣਤੀ ਵਿੱਚ ਸਾਈਕਲਿਸਟਾਂ ਵੱਲੋਂ ਅੱਧੇ ਸਮੇਂ ਵਿੱਚ ਹੀ ਆਪਣੀ ਰੇਸ ਪੂਰੀ ਕਰ ਲਈ ਗਈ। ਇਸ ਮੁਕਾਬਲੇ ਦੌਰਾਨ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਇੱਕ ਐਬੂਲੈਂਸ ਸਾਈਕਲਿਸਟਾਂ ਦੇ ਨਾਲ-ਨਾਲ ਚੱਲਦੀ ਰਹੀ। ਇਸ ਮੌਕੇ ਉੱਤਮ ਸਿੰਘ ਸਾਬੀ, ਮੁਨੀਰ ਨਾਜਰ, ਅਮਰਿੰਦਰ ਸੈਣੀ, ਤਰਲੋਚਨ ਸਿੰਘ, ਗੁਰਮੇਲ ਸਿੰਘ, ਜਸਮੀਤ ਬੱਬਰ, ਸੰਜੀਵ ਸੋਹਲ, ਕੇਸ਼ਵ ਕੁਮਾਰ, ਰਿਤੇਸ਼ ਗੋਇਲ, ਸੰਜੀਵ ਸੋਹਲ, ਅਮਨਦੀਪ ਕੌਰ, ਗੁਰਵਿੰਦਰ ਸਿੰਘ, ਚਰਨਜੀਤ ਸਿੰਘ, ਸੰਦੀਪ ਸੂਦ, ਸ਼ਰੂਤੀ, ਜਸਪ੍ਰੀਤ, ਦੀਪਿਕਾ, ਕਰਨ ਕੁਮਾਰ, ਪ੍ਰਦੀਪ, ਨਰਿੰਦਰ, ਅਮਰਿੰਦਰ ਸੈਣੀ, ਗੁਰਵਿੰਦਰ ਬੰਟੀ, ਰੋਹਿਤ, ਰੋਹਿਤ ਬਸੀ, ਦੌਲਤ ਬਸੀ, ਰਮਨ ਬੋਪਾਰਾਏ ਆਦਿ ਵੀ ਇਸ ਮੌਕੇ ਹਾਜਰ ਸਨ।
Category: NATIONAL
ਪੰਜਾਬ ਵਿੱਚੋ ਹੁਣ ਕਿੱਥੋ ਚੱਲੇਗੀ ਸ਼ਿਮਲੇ ਨੂੰ ਰੋਡਵੇਜ ਦੀ ਲਾਰੀ
ਦਾ ਐਡੀਟਰ ਨਿਊਜ.ਚੰਡੀਗੜ੍ਹ। ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਅੱਜ ਪੱਟੀ ਤੋਂ ਸ਼ਿਮਲਾ…
ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਹੁਸ਼ਿਆਰਪੁਰ ਪੁਲਿਸ ਵੱਲੋਂ ਐਨ.ਆਰ.ਆਈ ਗ੍ਰਿਫਤਾਰ, ਪੜ੍ਹੋ ਕਿੱਥੇ ਜੁੜੇ ਤਾਰ
ਦਾ ਐਡੀਟਰ ਨਿਊਜ਼.ਹੁਸ਼ਿਆਰਪੁਰ। ਅੰਮ੍ਰਿਤਪਾਲ ਸਿੰਘ ਦੇ 28 ਮਾਰਚ ਨੂੰ ਹੁਸ਼ਿਆਰਪੁਰ ਦੇ ਪਿੰਡ ਮਰਨਾਈਆ ਤੋਂ ਫਰਾਰ ਹੋਣ…
ਫੇਕ ਨਿਊਜ਼ ਤੇ ਸ਼ਿਕੰਜਾ, ਦੇਖੋ ਕੇਂਦਰ ਸਰਕਾਰ ਨੇ ਕਿਹੜਾ ਜਾਰੀ ਕੀਤਾ ਨੋਟੀਫਿਕੇਸ਼ਨ ? ਨਾਲ ਹੀ ਹੋਇਆ ਵਿਰੋਧ
ਦਾ ਅਡੀਟਰ ਨਿਊਜ਼, ਨਵੀ ਦਿੱਲੀ : ਭਾਰਤ ਸਰਕਾਰ ਦੀ ਇਲੈਕਟ੍ਰਾਨਿਕਸ ਐਂਡ ਇਨਫਰਮੇਸ਼ਨ ਟੈਕਨਾਲੋਜੀ ਮਨਿਸਟਰੀ ਨੇ ਅੱਜ …
ਪੰਜਾਬ ਸਰਕਾਰ ਨੌਜਵਾਨਾਂ ਨੂੰ ਮੁਫ਼ਤ ਸਿਖਲਾਈ ਦੇਣ ਲਈ ਖੋਲ੍ਹੇਗੀ 10 ਯੂ.ਪੀ.ਐਸ.ਸੀ. ਕੋਚਿੰਗ ਸੈਂਟਰ
ਦਾ ਐਡੀਟਰ ਨਿਊਜ.ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਐਲਾਨ ਕੀਤਾ ਕਿ ਨੌਜਵਾਨਾਂ ਦੀ…
ਮੰਤਰੀ ਨੇ ਕੰਡਿਆਲੀ ਤਾਰ ਦੇ ਪਾਰ ਖਰਾਬ ਫਸਲ ਦਾ ਜਾਇਜ਼ਾ ਲਿਆ
ਦਾ ਐਡੀਟਰ ਨਿਊਜ.ਅਜਨਾਲਾ। ਪੰਜਾਬ ਵਿਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਫਸਲਾਂ ਦੇ ਨੁਕਸਾਨ ਸਬੰਧੀ ਸਹੀ ਜਾਣਕਾਰੀ…
ਪੰਜਾਬ ਤੇ ਕੇਂਦਰ ਸਰਕਾਰ ’ਤੇ ਵਰ੍ਹੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਐੱਸ.ਜੀ.ਪੀ.ਸੀ ਨੂੰ ਵੀ ਨਸੀਹਤ
ਦਾ ਐਡੀਟਰ ਨਿਊਜ.ਤਖਤ ਸ਼੍ਰੀ ਦਮਦਮਾ ਸਾਹਿਬ। ਭਾਈ ਅਮਿ੍ਰਤਪਾਲ ਸਿੰਘ ਦੇ ਮਾਮਲੇ ਤੋਂ ਬਾਅਦ ਬਣੇ ਮਾਹੌਲ ਦੇ…
ਇੰਡਸਟਰੀ ਖੁਸ਼ ਨਾ ਹੋਵੇ, ਲੰਬਾ ਚੱਲੇਗਾ ਸਿੱਧੂ ਦਾ ਦੌਰ, 2 ਘੰਟਿਆਂ ’ਚ ਮੇਰਾ ਨਾਂ 3 ਮਿਲੀਅਨ ਤੋਂ ਉੱਪਰ
ਦਾ ਐਡੀਟਰ ਨਿਊਜ. ਚੰਡੀਗੜ੍ਹ। ਕਾਫੀ ਇੰਤਜਾਰ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ ਮੇਰਾ ਨਾਂ…
ਸੁਪਾਰੀ ਕਿਲਿੰਗ, ਬਰਕੰਦੀ ਦਾ ਸੰਧੂ ਤੇ ਸਾਥੀ ਕੈਲੀਫੋਰਨੀਆ ਵਿੱਚ ਫੜੇ ਗਏ
ਦਾ ਐਡੀਟਰ ਨਿਊਜ, ਕੈਲੀਫੋਰਨੀਆ, ( ਯੂ.ਐੱਸ.ਏ) : ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੇ ਮੁਕਤਸਰ ਨਾਲ ਸਬੰਧਿਤ…
ਦਿੱਲੀ ਦੇ ਸਾਬਕਾ ਮੰਤਰੀ ਜੈਨ ਦੀ ਜਮਾਨਤ ਅਰਜੀ ਖਾਰਿਜ
ਦਾ ਐਡੀਟਰ ਨਿਊਜ.ਨਵੀਂ ਦਿੱਲੀ। ਮਾਣਯੋਗ ਦਿੱਲੀ ਹਾਈਕੋਰਟ ਵੱਲੋਂ ਵੀਰਵਾਰ ਸਵੇਰੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਰਹੇ…