ਦਾ ਐਡੀਟਰ ਨਿਊਜ.ਨਵੀਂ ਦਿੱਲੀ। ਮਾਣਯੋਗ ਦਿੱਲੀ ਹਾਈਕੋਰਟ ਵੱਲੋਂ ਵੀਰਵਾਰ ਸਵੇਰੇ ਦਿੱਲੀ ਸਰਕਾਰ ਦੇ ਸਾਬਕਾ ਮੰਤਰੀ ਰਹੇ ਸਤੇਂਦਰ ਜੈਨ ਸਮੇਤ 2 ਹੋਰ ਲੋਕਾਂ ਦੀ ਜਮਾਨਤ ਅਰਜੀ ’ਤੇ ਫੈਸਲਾ ਸੁਣਾਉਣ ਹੋਏ ਇਨ੍ਹਾਂ ਮੁਲਜਿਮਾਂ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਪਿੱਛੋ ਇਹ ਸਾਫ ਹੈ ਕਿ ਹਾਲੇ ਹੋਰ ਸਮਾਂ ਸਤੇਂਦਰ ਜੈਨ ਨੂੰ ਜੇਲ੍ਹ ਵਿੱਚ ਹੀ ਗੁਜਾਰਨਾ ਪਵੇਗਾ। ਜਿਕਰਯੋਗ ਹੈ ਕਿ ਸਤੇਂਦਰ ਜੈਨ ਨੂੰ ਕਾਲੇ ਧੰਨ ਨੂੰ ਸਫੈਦ ਕਰਨ ਦੇ ਦੋਸ਼ਾਂ ਹੇਠ ਪਿਛਲੇ ਸਾਲ ਗਿ੍ਰਫਤਾਰ ਕੀਤਾ ਗਿਆ ਸੀ। ਦਿੱਲੀ ਹਾਈਕੋਰਟ ਵਿੱਚ ਸੁਣਵਾਈ ਦੌਰਾਨ ਮਾਣਯੋਗ ਜਸਟਿਸ ਦਿਨੇਸ਼ ਕੁਮਾਰ ਸ਼ਰਮਾ ਵੱਲੋਂ ਸਤੇਂਦਰ ਜੈਨ ਦੇ ਨਾਲ-ਨਾਲ ਸਹਿ-ਮੁਲਜਿਮ ਵੈਭਵ ਜੈਨ ਅਤੇ ਅੰਕੁਸ਼ ਜੈਨ ਦੀ ਜਮਾਨਤ ਅਰਜੀ ਵੀ ਖਾਰਿਜ ਕਰ ਦਿੱਤੀ ਹੈ। ਮਾਣਯੋਗ ਹਾਈਕੋਰਟ ਦਾ ਮੰਨਣਾ ਹੈ ਕਿ ਸਤੇਂਦਰ ਜੈਨ ਇੱਕ ਪ੍ਰਭਾਵਸ਼ਾਲੀ ਵਿਅਕਤੀ ਹੈ ਜੋ ਕਿ ਜੇਲ੍ਹ ਵਿੱਚੋ ਬਾਹਰ ਆਉਣ ਉਪਰੰਤ ਕੇਸ ਨਾਲ ਜੁੜੇ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ।
ਦਿੱਲੀ ਦੇ ਸਾਬਕਾ ਮੰਤਰੀ ਜੈਨ ਦੀ ਜਮਾਨਤ ਅਰਜੀ ਖਾਰਿਜ