ਦਾ ਐਡੀਟਰ ਨਿਊਜ. ਚੰਡੀਗੜ੍ਹ। ਕਾਫੀ ਇੰਤਜਾਰ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ‘ ਮੇਰਾ ਨਾਂ ’ ਰਿਲੀਜ ਹੋ ਗਿਆ ਹੈ ਜੋ ਕਿ ਉਸਦੀ ਮੌਤ ਉਪਰੰਤ ਰਿਲੀਜ ਹੋਣ ਵਾਲਾ ਤੀਸਰਾ ਗੀਤ ਹੈ, ਮਹਿਜ 2 ਘੰਟਿਆਂ ਵਿੱਚ 33 ਲੱਖ ਤੋਂ ਉੱਪਰ ਲੋਕ ਇਸ ਗੀਤ ਨੂੰ ਸੁਣ ਚੁੱਕੇ ਹਨ, ਇਸ ਗੀਤ ਨੇ ਜਿੱਥੇ ਲੋਕਾਂ ਵਿੱਚ ਸਿੱਧੂ ਦੀ ਯਾਦ ਨੂੰ ਹੋਰ ਪ੍ਰਪੱਕ ਕੀਤਾ ਹੈ ਉੱਥੇ ਇਸ ਗੀਤ ਦੇ ਬੋਲ ਇਸ ਗੱਲ ਦਾ ਅਹਿਸਾਸ ਕਰਵਾ ਰਹੇ ਹਨ ਕਿ ਸ਼ਾਇਦ ਸਿੱਧੂ ਨੂੰ ਇਸ ਗੱਲ ਦਾ ਇਲਮ ਸੀ ਕਿ ਉਹ ਇਸ ਦੁਨੀਆ ’ਤੇ ਬਹੁਤਾ ਸਮਾਂ ਸਰੀਰਕ ਤੌਰ ’ਤੇ ਨਹੀਂ ਰਹੇਗਾ ਲੇਕਿਨ ਉਸਦਾ ਨਾਮ ਰਹਿੰਦੀ ਦੁਨੀਆ ਤੱਕ ਕਾਇਮ ਰਹੇਗਾ ਅਤੇ ਇਸੇ ਸੋਚ ਨੂੰ ਲੈ ਕੇ ਇਸ ਗੀਤ ਨੇ ਲੋਕਾਂ ਵਿੱਚ ਸਿੱਧੂ ਦੀ ਮੌਤ ਦਾ ਦਰਦ ਇੱਕ ਵਾਰ ਫਿਰ ਤਾਜ਼ਾ ਕਰ ਦਿੱਤਾ ਹੈ। ਇਹੀ ਵਜ੍ਹਾਂ ਹੈ ਕਿ ਲੋਕਾਂ ਦੀ ਸਿੱਧੂ ਪ੍ਰਤੀ ਪਿਆਰ ਦੀ ਤੀਬਰਤਾ ਲਗਾਤਾਰ ਉਸ ਦੇ ਜਾਣ ਤੋਂ ਬਾਅਦ ਵੀ ਵੱਧ ਰਹੀ ਹੈ। ਇਸ ਗੀਤ ਵਿੱਚ ਨਾਈਜੀਰੀਆ ਦੇ ਵਿਸ਼ਵ ਪ੍ਰਸਿੱਧ ਰੈਪਰ ਵਰਨਾ ਬੁਆਏ ਨੇ ਵੀ ਆਪਣੀ ਆਵਾਜ ਦਿੱਤੀ ਹੈ।
ਇਹ ਗੀਤ ਸਿੱਧੂ ਦੀ ਸੋਚ ਨੂੰ ਸਮਰਪਿਤ-ਬਲਕੌਰ ਸਿੰਘ
ਦਾ ਐਡੀਟਰ ਨਾਲ ਗੱਲ ਕਰਦਿਆ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਆਉਂਦੇ 10 ਸਾਲ ਤੱਕ ਸਿੱਧੂ ਦੇ ਗੀਤ ਰਿਲੀਜ ਹੁੰਦੇ ਰਹਿਣਗੇ ਜੋ ਕਿ ਸਿੱਧੂ ਦੀ ਯਾਦ ਨੂੰ ਕਦੇ ਵੀ ਲੋਕਾਂ ਦੇ ਮਨਾਂ ਵਿੱਚ ਧੁੰਦਲਾ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਦੁਨੀਆ ਦੇ ਮੰਨੇ ਪ੍ਰਮੰਨੇ ਰੈਪਰਾਂ ਨਾਲ ਗਾਏ ਹੋਏ ਗੀਤ ਹਾਲੇ ਸਾਹਮਣੇ ਆਉਣਗੇ। ਇਹ ਗੀਤ ਤਾਂ ਪਹਿਲਾ ਹੀ ਆ ਜਾਣਾ ਸੀ ਪਰ ਬਾਹਰਲੇ ਕਲਾਕਾਰ ਸ਼ਾਮਿਲ ਹੋਣ ਕਰਕੇ ਕਈ ਪ੍ਰਮੀਸ਼ਨਾਂ ਕਰਕੇ ਇਹ ਗੀਤ ਥੋੜਾ ਸਮਾਂ ਲੇਟ ਹੋ ਗਿਆ। ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਵਰਨਾ ਬੁਆਏ ਅਤੇ ਸਿੱਧੂ ਆਪਸ ਵਿੱਚ ਗਹਿਰੇ ਦੋਸਤ ਸਨ, ਉਨ੍ਹਾਂ ਨੇ ਇਹ ਵੀ ਖੁਲਾਸਾ ਕੀਤਾ ਕਿ ਇਹ ਗੀਤ ਅਸਲ ਵਿੱਚ ਵਰਨਾ ਬੁਆਏ ਦੇ ਕੋਲ ਪਿਆ ਸੀ ਅਤੇ ਉਸ ਨੇ ਇੱਕ ਟ੍ਰਿਬਿਊਟ ਦੇ ਤੌਰ ’ਤੇ ਇਹ ਗੀਤ ਸਾਨੂੰ ਵਾਪਿਸ ਕੀਤਾ, ਇਸ ਗੀਤ ਦੇ ਕੁਝ ਹਿੱਸੇ ਦੀ ਸ਼ੂਟਿੰਗ ਵਰਨਾ ਬੁਆਏ ਨਾਲ ਸਿੱਧੂ ਦੀ ਪਹਿਲਾ ਹੀ ਹੋ ਚੁੱਕੀ ਸੀ ਅਤੇ ਕੁਝ ਸ਼ਾਟ ਅਤੇ ਫੋਟੋਆਂ ਬਾਅਦ ਵਿੱਚ ਐਡ ਕੀਤੀਆਂ ਗਈਆਂ ਹਨ।
ਇੰਡਸਟਰੀ ਨੂੰ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ
ਬਲਕੌਰ ਸਿੰਘ ਨੇ ਕਿਹਾ ਕਿ ਇੰਡਸਟਰੀ ਨੂੰ ਬਹੁਤਾ ਇਸ ਗੱਲ ਲਈ ਖੁਸ਼ ਨਹੀਂ ਰਹਿਣਾ ਚਾਹੀਦਾ ਹੈ ਕਿ ਅਸੀਂ ਸਿੱਧੂ ਨੂੰ ਪਰ੍ਹੇ ਹਟਾ ਦਿੱਤਾ ਹੈ, ਸਿੱਧੂ ਦੀ ਹਾਜਿਰੀ ਹਮੇਸ਼ਾ ਲੱਗਦੀ ਰਹੇਗੀ, ਉਨ੍ਹਾਂ ਕਿਹਾ ਕਿ ਬਹੁਤ ਲੰਬਾ ਸਮਾਂ ਸਿੱਧੂ ਦੇ ਗੀਤ ਆਉਂਦੇ ਰਹਿਣਗੇ। ਉਨ੍ਹਾਂ ਦੱਸਿਆ ਕਿ ਡਰੇਕ ਨਾਲ ਵੀ ਸਿੱਧੂ ਦਾ ਇੱਕ ਪ੍ਰੋਜੈਕਟ ਆਉਣ ਲਈ ਤਿਆਰ ਹੈ, ਇੱਥੇ ਜਿਕਰਯੋਗ ਹੈ ਕਿ ਵਿਸ਼ਵ ਪ੍ਰਸਿੱਧ ਰੈਪਰ ਡਰੇਕ ਨੇ ਸਿੱਧੂ ਦੇ ਜਨਮ ਦਿਨ ’ਤੇ ਸਿੱਧੂ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਉਸ ਨੂੰ ਟ੍ਰਿਬਿਊਟ ਕੀਤਾ ਸੀ।
ਇੰਡਸਟਰੀ ਖੁਸ਼ ਨਾ ਹੋਵੇ, ਲੰਬਾ ਚੱਲੇਗਾ ਸਿੱਧੂ ਦਾ ਦੌਰ, 2 ਘੰਟਿਆਂ ’ਚ ਮੇਰਾ ਨਾਂ 3 ਮਿਲੀਅਨ ਤੋਂ ਉੱਪਰ