ਦਾ ਐਡੀਟਰ ਨਿਊਜ਼, ਚੰਡੀਗੜ੍ਹ —- ਪੰਜਾਬ ਸਰਕਾਰ ਨੇ 7 ਪੀ. ਸੀ. ਐੱਸ. ਅਧਿਕਾਰੀਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੰਦਿਆਂ ਉਨ੍ਹਾਂ ਨੂੰ ਆਈ. ਏ. ਐੱਸ. ਅਧਿਕਾਰੀਆਂ ਵਜੋਂ ਤਰੱਕੀ ਦੇ ਦਿੱਤੀ ਹੈ। ਇਨ੍ਹਾਂ ’ਚ ਰਾਹੁਲ ਛਾਬਾ, ਅਨੁਪਮ ਕਲੇਰ, ਦਲਵਿੰਦਰਜੀਤ ਸਿੰਘ, ਸੁਖਜੀਤ ਪਾਲ ਸਿੰਘ, ਜਸਬੀਰ ਸਿੰਘ, ਵਿਮੀ ਭੁੱਲਰ ਤੇ ਨਵਜੋਤ ਕੌਰ ਸ਼ਾਮਲ ਹਨ।