ਦਾ ਐਡੀਟਰ ਨਿਊਜ, ਕੈਲੀਫੋਰਨੀਆ, ( ਯੂ.ਐੱਸ.ਏ) : ਸ਼੍ਰੋਮਣੀ ਅਕਾਲੀ ਦਲ ਬਾਦਲ ਦਲ ਦੇ ਮੁਕਤਸਰ ਨਾਲ ਸਬੰਧਿਤ ਵੱਡੇ ਆਗੂ ਦਾ ਛੋਟਾ ਭਰਾ ਸੁਪਾਰੀ ਦੇ ਕੇ ਕਿਸੇ ਨੂੰ ਕਤਲ ਕਰਵਾਉਣ ਦੇ ਮਾਮਲੇ ਵਿੱਚ ਐੱਫ.ਬੀ.ਆਈ.ਦੇ ਸ਼ਿਕੰਜੇ ਵਿੱਚ ਆ ਗਿਆ ਹੈ, ਇਹ ਅਕਾਲੀ ਆਗੂ ਪੰਜਾਬ ਵਿੱਚ ਮਾਈਨਿੰਗ ਦੇ ਕਿੰਗ ਵਜ੍ਹੋਂ ਵੀ ਜਾਣਿਆ ਜਾਂਦਾ ਰਿਹਾ ਹੈ, ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਸ ਅਕਾਲੀ ਆਗੂ ਦੇ ਭਰਾ ਸ਼ਮਿੰਦਰਜੀਤ ਸਿੰਘ ਸੰਧੂ, ਰਾਕੇਸ਼ ਕੁਮਾਰ ਬਿਰਲਾ ਜੂਨੀਅਰ ਅਤੇ ਜਗਨਿੰਦਰ ਸਿੰਘ ਬੋਪਾਰਾਏ ਦਾ ਇਸ ਕਾਂਡ ਵਿੱਚ ਨਾਮ ਸਾਹਮਣੇ ਆਇਆ ਹੈ। ਦਾ ਐਡੀਟਰ ਹੱਥ ਲੱਗੇ ਈਸਟਨ ਡਿਸਟ੍ਰਿਕ ਕੋਰਟ ਆਫ ਕੈਲੀਫੋਰਨੀਆ ਦੇ ਦਸਤਾਵੇਜਾਂ ਮੁਤਾਬਿਕ ਇਸ ਸਾਰੇ ਕਾਂਡ ਦਾ ਮਾਸਟਰ ਮਾਂਈਡ ਜਗਨਿੰਦਰ ਸਿੰਘ ਬੋਪਾਰਾਏ ਹੈ। ਅਸਲ ਵਿੱਚ ਇਨ੍ਹਾਂ ਦੇ ਨਿਸ਼ਾਨੇ ’ਤੇ ਦੋ ਵਿਅਕਤੀ ਸਨ, ਜਿਨ੍ਹਾਂ ਦੇ ਨਾਵਾਂ ਨੂੰ ਡਿਸਕਲੋਜ ਨਹੀਂ ਕੀਤਾ ਜਾ ਰਿਹਾ, ਜਿਨ੍ਹਾਂ ’ਤੇ ਨਿਸ਼ਾਨਾ ਲਗਾਉਣਾ ਸੀ ਉਨ੍ਹਾਂ ਵਿੱਚੋ ਇੱਕ ਨੂੰ ਗੰਭੀਰ ਤੌਰ ’ਤੇ ਜਖਮੀ ਕਰਨਾ ਸੀ ਅਤੇ ਦੂਸਰੇ ਨੂੰ ਕਤਲ ਕਰਵਾਉਣਾ ਸੀ, ਇਸ ਸਬੰਧੀ ਬੋਪਾਰਾਏ ਨੇ ਇੱਕ ਸਖਸ਼ ਨਾਲ ਸੰਪਰਕ ਕੀਤਾ ਜੋ ਕਿ ਪਹਿਲਾ ਤੋਂ ਹੀ ਐੱਫ.ਬੀ.ਆਈ. ਦਾ ਖੁਫੀਆ ਹਿਊਮਨ ਸੋਰਸ ਸੀ ਉਸ ਨੂੰ ਇਨ੍ਹਾਂ ਨੇ ਇੱਕ ਵਿਅਕਤੀ ਨੂੰ ਕੁੱਟਮਾਰ ਕਰਕੇ ਜਖਮੀ ਕਰਨ ਅਤੇ ਦੂਸਰੇ ਨੂੰ ਕਤਲ ਕਰਨ ਦਾ ਕੰਮ ਸੌਂਪਿਆ, ਇਸ ਪਿੱਛੋ ਉਸ ਸਖਸ਼ ਨੇ ਅੱਗੋ ਉਨ੍ਹਾਂ ਦੋਵਾਂ ਵਿਅਕਤੀਆਂ ਨਾਲ ਸੰਪਰਕ ਕੀਤਾ ਜਿਨ੍ਹਾਂ ’ਤੇ ਹਮਲਾ ਕੀਤਾ ਜਾਣਾ ਸੀ ਅਤੇ ਫਿਰ ਉਨ੍ਹਾਂ ਨੂੰ ਇਸ ਗੱਲ ਲਈ ਸੁਚੇਤ ਕੀਤਾ ਕਿ ਤੁਹਾਡੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਹੋਣ ਜਾ ਰਹੀ ਹੈ। ਇਸ ਪੂਰੇ ਮਾਮਲੇ ਵਿੱਚ 7 ਹਜਾਰ ਡਾਲਰ ਜਖਮੀ ਕਰਨ ਅਤੇ 10 ਹਜਾਰ ਡਾਲਰ ਕਤਲ ਕਰਵਾਉਣ ਦੀ ਐਂਡਵਾਂਸ ਪੇਮੈਂਟ ਤੈਅ ਹੋਈ ਸੀ, ਸਭ ਤੋਂ ਪਹਿਲਾ ਜਿਸ ਵਿਅਕਤੀ ਨੇ ਸੁਪਾਰੀ ਲਈ ਉਸ ਨੇ 7 ਹਜਾਰ ਡਾਲਰ ਆਪਣੇ ਅਕਾਂਊਟ ਵਿੱਚ ਪੁਆ ਲਈ ਅਤੇ ਫਿਰ ਜਿਸ ਵਿਅਕਤੀ ਨੂੰ ਜਖਮੀ ਕਰਨਾ ਸੀ ਉਸ ਸਖਸ਼ ਦੀਆਂ ਫਰਜੀ ਜਖਮੀ ਹੋਏ ਦੀਆਂ ਤਸਵੀਰਾਂ ਖਿੱਚ ਕੇ ਬੋਪਾਰਾਏ ਨੂੰ ਭੇਜ ਦਿੱਤੀਆਂ ਜਿਸ ਨਾਲ ਸੁਪਾਰੀ ਦੇਣ ਵਾਲੇ ਲੋਕਾਂ ਦਾ ਵਿਸ਼ਵਾਸ਼ ਵੱਧ ਗਿਆ ਕਿ ਅਸੀਂ ਕੰਮ ਲਈ ਠੀਕ ਬੰਦਾ ਚੁਣਿਆ ਹੈ। ਇਸ ਮਾਮਲੇ ਵਿੱਚ ਅੱਗੇ ਜਿਸ ਵਿਅਕਤੀ ਦਾ ਕਤਲ ਕੀਤਾ ਜਾਣਾ ਸੀ ਉਸ ਦੇ ਸਾਥੀਆਂ ਨੂੰ ਵੀ ਨੰਗਾ ਕੀਤਾ ਜਾਣਾ ਸੀ ਅਤੇ ਐੱਫ.ਬੀ.ਆਈ.ਦੇ ਸਪੈਸ਼ਲ ਏਜੰਟ ਬ੍ਰਾਇਨ ਟੁਆਏ ਨੇ ਇਸ ਆਪ੍ਰੇਸ਼ਨ ਨੂੰ ਪੂਰਾ ਕਰਨ ਲਈ ਹਾਂ ਕੀਤੀ ਸੀ, ਇਸ ਸਾਰੇ ਆਪ੍ਰੇਸ਼ਨ ਦੀਆਂ ਐੱਫ.ਬੀ.ਆਈ ਏਜੰਟ ਨੇ ਮੋਬਾਇਲ ਫੋਨ ਚੈਟ, ਬੁਆਇਸ ਰਿਕਾਰਡਿੰਗ ਅਤੇ ਵੀਡਿਓ ਰਿਕਾਰਡਿੰਗ ਕਰਨੀ ਸ਼ੁਰੂ ਕਰ ਦਿੱਤੀ ਅਤੇ 10 ਹਜਾਰ ਰੁਪਏ ਦੂਸਰੇ ਵਿਅਕਤੀ ਦਾ ਕਤਲ ਕਰਨ ਲਈ ਅਕਾਂਊਟ ਵਿੱਚ ਡਾਊਨ ਪੇਮੈਂਟ ਦੇ ਤੌਰ ’ਤੇ ਵੀ ਪਵਾ ਲਏ ਗਏ ਅਤੇ ਫਿਰ ਫਰਜੀ ਕਤਲ ਦੀਆਂ ਫਰਜੀ ਤਸਵੀਰਾਂ ਇਨ੍ਹਾਂ ਤਿੰਨਾਂ ਨੂੰ ਭੇਜ ਦਿੱਤੀਆਂ ਗਈਆਂ, ਜਦੋਂ ਮਾਮਲੇ ਦੇ ਸਾਰੇ ਸਬੂਤ ਐੱਫ.ਬੀ.ਆਈ. ਦੇ ਹੱਥ ਲੱਗ ਗਏ ਤਦ ਐੱਫ.ਬੀ.ਆਈ. ਨੇ ਸਭ ਤੋਂ ਪਹਿਲਾ ਇਸ ਸੁਪਾਰੀ ਕਾਂਡ ਦੇ ਮਾਸਟਰ ਮਾਈਡ ਜਗਨਿੰਦਰ ਸਿੰਘ ਬੋਪਾਰਾਏ ਅਤੇ ਰਾਕੇਸ਼ ਕੁਮਾਰ ਬਿਰਲਾ ਨੂੰ ਅੰਡਰ ਸੈਕਸ਼ਨ ਟਾਈਟਲ-18 ਯੁਨਾਈਟਿਡ ਸਟੇਟ ਕੋਡ ਦੀ ਧਾਰਾ 1958 ਤਹਿਤ ਗਿ੍ਰਫਤਾਰ ਕਰ ਲਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਕੁਝ ਘੰਟੇ ਪਹਿਲਾ ਸ਼ਮਿੰਦਰਜੀਤ ਸਿੰਘ ਸੰਧੂ ਨੂੰ ਵੀ ਗਿ੍ਰਫਤਾਰ ਕਰ ਲਿਆ ਗਿਆ ਹੈ, ਜੇਕਰ ਇਨ੍ਹਾਂ ਲੋਕਾਂ ’ਤੇ ਇਹ ਜੁਰਮ ਸਾਬਿਤ ਹੋ ਜਾਂਦਾ ਹੈ ਤਦ 10 ਸਾਲ ਦੀ ਸਜਾ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ। ਇਸ ਸਾਰੇ ਕਾਂਡ ਵਿੱਚ ਇੱਕ ਹੋਰ ਵਿਅਕਤੀ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਗੁਪਤ ਰੱਖਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਐੱਫ.ਬੀ.ਆਈ. ਵੱਲੋਂ ਇਹ ਆਪ੍ਰੇਸ਼ਨ ਮਿਤੀ 20 ਫਰਵਰੀ ਤੋਂ ਲੈ ਕੇ 29 ਮਾਰਚ ਤੱਕ ਚਲਾਇਆ ਗਿਆ ਅਤੇ ਇਸ ਦੌਰਾਨ ਸਾਰੇ ਸਬੂਤ ਇਕੱਠੇ ਕੀਤੇ ਗਏ, ਦੱਸ ਦਈਏ ਕਿ ਸ਼ਮਿੰਦਰਜੀਤ ਸੰਧੂ ’ਤੇ ਪੰਜਾਬ ਵਿੱਚ ਵੀ ਫਰਜੀਵਾੜੇ ਦਾ ਇੱਕ ਮਾਮਲਾ ਦਰਜ ਹੈ, ਪਤਾ ਲੱਗਾ ਹੈ ਕਿ ਸ਼ਮਿੰਦਰਜੀਤ ਸਿੰਘ ਸੰਧੂ ’ਤੇ ਪੰਜਾਬ ਵਿੱਚ ਇੱਕ ਬੈਂਕ ਨਾਲ 16 ਕਰੋੜ ਰੁਪਏ ਦੇ ਕਰਜ ਵਿੱਚ ਹੇਰਫੇਰ ਦਾ ਮਾਮਲਾ ਦਰਜ ਹੈ ਅਤੇ ਇਨ੍ਹਾਂ ਦਾ ਮੁਕਤਸਰ ਨਾਲ ਸਬੰਧਿਤ ਪਿੰਡ ਬਰਕੰਦੀ ਦੱਸਿਆ ਜਾ ਰਿਹਾ ਹੈ।
ਸੁਪਾਰੀ ਕਿਲਿੰਗ, ਬਰਕੰਦੀ ਦਾ ਸੰਧੂ ਤੇ ਸਾਥੀ ਕੈਲੀਫੋਰਨੀਆ ਵਿੱਚ ਫੜੇ ਗਏ