ਦਾ ਐਡੀਟਰ ਨਿਊਜ਼, ਅੰਮ੍ਰਿਤਸਰ —– ਸੁਖਬੀਰ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਆਗੂਆਂ ਵੱਲੋਂ ਦਿੱਤੇ ਅਸਤੀਫਿਆਂ ‘ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਫਸੀਲ ਤੋਂ ਸੁਣਾਏ ਗਏ ਫੈਸਲੇ ਅਕਾਲੀ ਦਲ ਨੂੰ ਲਾਗੂ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਅਸਤੀਫਿਆਂ ਦੇ ਫੈਸਲੇ ‘ਤੇ ਅਕਾਲੀ ਦਲ ਕੋਈ ਆਨਾਕਾਨੀ ਨਾ ਕਰੇ ਅਤੇ ਜਲਦ ਤੋਂ ਜਲਦ ਅਸਤੀਫੇ ਪ੍ਰਵਾਨ ਕਰੇ।
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਨੇ 16 ਨਵੰਬਰ ਨੂੰ ਅਸਤੀਫਾ ਦਿੱਤਾ ਸੀ ਅਤੇ 2 ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੇ ਫਸੀਲ ਤੋਂ ਆਦੇਸ਼ ਦਿੱਤੇ ਸੀ ਕਿ ਤਿੰਨ ਦਿਨਾਂ ਅੰਦਰ ਅਸਤੀਫੇ ਪ੍ਰਵਾਨ ਕੀਤੇ ਜਾਣ ਪਰ ਅਜੇ ਤੱਕ ਅਸਤੀਫੇ ਨੂੰ ਲੈ ਕੇ ਕੋਈ ਫੈਸਲਾ ਸਾਹਮਣੇ ਨਹੀਂ ਆਇਆ ਹੈ।