ਦਾ ਐਡੀਟਰ ਨਿਊਜ਼, ਚੰਡੀਗੜ੍ਹ —– ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਕਿਸਾਨ ਮੋਰਚੇ ‘ਤੇ ਮਰਨ ਵਰਤ 42ਵੇਂ ਦਿਨ ਵੀ ਜਾਰੀ ਹੈ।
ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਅੱਜ ਦੁਪਹਿਰ 3 ਵਜੇ ਖਨੌਰੀ ਬਾਰਡਰ ਜਾਵੇਗੀ ਤੇ ਮਰਨ ਵਰਤ ‘ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰੇਗੀ। ਕਮੇਟੀ ਇਸ ਦੇ ਚੇਅਰਮੈਨ ਸਾਬਕਾ ਜਸਟਿਸ ਨਵਾਬ ਸਿੰਘ ਦੀ ਅਗਵਾਈ ਹੇਠ ਚੱਲੇਗੀ। ਇਸ ਵਿੱਚ ਖੇਤੀ ਨੀਤੀ ਮਾਹਿਰ ਦੇਵੇਂਦਰ ਸ਼ਰਮਾ, ਖੇਤੀ ਆਰਥਿਕ ਨੀਤੀਆਂ ਦੇ ਮਾਹਿਰ ਆਰ.ਐਸ.ਘੁੰਮਣ, ਪੰਜਾਬ ਕਿਸਾਨ ਕਮਿਸ਼ਨ ਦੇ ਚੇਅਰਮੈਨ ਡਾ.ਸੁਖਪਾਲ ਸਿੰਘ ਅਤੇ ਸਾਬਕਾ ਡੀਜੀਪੀ ਬੀ.ਐਸ.ਸੰਧੂ ਸ਼ਾਮਲ ਹਨ।
ਕਮੇਟੀ ਨੇ ਇਸ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਨੂੰ ਵੀ ਗੱਲਬਾਤ ਲਈ ਬੁਲਾਇਆ ਸੀ ਪਰ ਕਿਸਾਨਾਂ ਨੇ ਕਮੇਟੀ ਨਾਲ ਗੱਲ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। 3 ਜਨਵਰੀ ਨੂੰ ਪੰਚਕੂਲਾ ‘ਚ ਪਿਛਲੀ ਮੀਟਿੰਗ ਹੋਣੀ ਸੀ, ਪਰ ਕਿਸਾਨ ਆਗੂਆਂ ਦੇ ਨਾ ਪਹੁੰਚਣ ਕਾਰਨ ਇਹ ਮੀਟਿੰਗ ਰੱਦ ਹੋ ਗਈ ਸੀ।