ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਪ੍ਰਨੀਤੀ ਚੋਪੜਾ ਦੇ ਮਿਲਣੀ ਸਮਾਗਮ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸ਼ਾਮਿਲ ਹੋਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਉਤਾਰਨ ਵਾਲੇ ਮਾਮਲੇ ਵਿੱਚ ਅਕਾਲੀ ਦਲ ਅੰਦਰ ਉੱਠਦੀਆਂ ਬਗਾਵਤੀ ਸੁਰਾਂ ਦੇ ਚੱਲਦਿਆ ਜਥੇਦਾਰ ਨੂੰ ਬਦਲਣ ਦਾ ਪ੍ਰੋਗਰਾਮ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ। ਅਕਾਲੀ ਦਲ ਨਾਲ ਜੁੜੇ ਸੂਤਰਾਂ ਅਨੁਸਾਰ ਜਦੋਂ ਕੱਲ੍ਹ ‘ ਦਾ ਐਡੀਟਰ ਨਿਊਜ ’ ਵੱਲੋਂ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਨਾਂ ਤਖਤਾਂ ਦੀ ਜਥੇਦਾਰੀ ਤੋਂ ਹਟਾਇਆ ਜਾ ਸਕਦਾ ਹੈ ਗਿਆ ਤਦ ਇਸ ਮੁੱਦੇ ਨੂੰ ਲੈ ਕੇ ਅਕਾਲੀ ਦਲ ਅੰਦਰ ਵੱਡੇ ਪੱਧਰ ’ਤੇ ਹਲਚਲ ਸ਼ੁਰੂ ਹੋ ਗਈ ਤੇ ਅਕਾਲੀ ਦਲ ਇਸ ਮਾਮਲੇ ਵਿੱਚ ਦੋ ਧੜਿਆਂ ਵਿੱਚ ਵੰਡਿਆ ਹੋਇਆ ਨਜਰ ਆਇਆ, ਜਿਸ ਵਿੱਚ ਇੱਕ ਧੜਾ ਪ੍ਰਕਾਸ਼ ਸਿੰਘ ਬਾਦਲ ਦੇ ਪੁਰਾਣੇ ਸਾਥੀਆਂ ਦਾ ਤੇ ਦੂਸਰਾ ਉਹ ਧੜਾ ਜਿਹੜਾ ਸੁਖਬੀਰ ਬਾਦਲ ਦੇ ਲਗਾਤਾਰ ਇਰਦ-ਗਿਰਦ ਰਹਿ ਰਿਹਾ ਹੈ ਵਿਚਕਾਰ ਵੰਡਿਆ ਗਿਆ, ਇੱਥੇ ਹੀ ਨਹੀਂ ਜਥੇਦਾਰੀ ਤੋਂ ਹਟਾਉਣ ਸਬੰਧੀ ਜਦੋਂ ਖਬਰ ਗਿਆਨੀ ਹਰਪ੍ਰੀਤ ਸਿੰਘ ਦੇ ਪਾਸ ਪੁੱਜੀ ਤਾਂ ਉਨ੍ਹਾਂ ਨੇ ਵੀ ਆਪਣੇ ਤਿੱਖੇ ਤੇਵਰ ਦਿਖਾ ਦਿੱਤੇ ਤੇ ਅਕਾਲੀ ਦਲ ਨੂੰ ਇਹ ਡਰ ਸਤਾਉਣ ਲੱਗ ਪਿਆ ਕਿ ਕਿਤੇ ਹਰਪ੍ਰੀਤ ਸਿੰਘ ਅਕਾਲੀ ਦਲ ਦੇ ਖਿਲਾਫ ਮੋਰਚਾ ਨਾ ਖੋਲ੍ਹ ਦੇਣ। ਮਾਮਲਾ ਉਸ ਸਮੇਂ ਜਿਆਦਾ ਗਰਮਾ ਗਿਆ ਜਦੋਂ ਮਾਲਵੇ ਦੇ ਦੋ ਪੁਰਾਣੇ ਵੱਡੇ ਲੀਡਰ ਜਿਹੜੇ ਕਿ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀ ਸਨ ਨੂੰ ਸੁਖਬੀਰ ਬਾਦਲ ਦੇ ਸਾਥੀਆਂ ਵੱਲੋਂ ਇਹ ਅਹਿਸਾਸ ਦਿਵਾਇਆ ਗਿਆ ਕਿ ਪੁਰਾਣਿਆਂ ਦੀ ਵੁੱਕਤ ਸ. ਬਾਦਲ ਦੇ ਜਾਣ ਤੋਂ ਬਾਅਦ ਖਤਮ ਹੋ ਗਈ ਹੈ ਤਾਂ ਉਨ੍ਹਾਂ ਬਜੁਰਗ ਲੀਡਰਾਂ ਨੇ ਵੀ ਤਿੱਖੇ ਤੇਵਰ ਦਿਖਾਏ ਜਿਸ ਪਿੱਛੋ ਦੇਰ ਰਾਤ ਤੱਕ ਇਸ ਗੱਲ ’ਤੇ ਸਹਿਮਤੀ ਬਣ ਗਈ ਕਿ ਫਿਲਹਾਲ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰੀ ਤੋਂ ਨਹੀਂ ਹਟਾਇਆ ਜਾਵੇਗਾ।
ਬਹੁਤਿਆਂ ਨੇ ਕੀਤੀ ਨਾਂਹ
ਕੱਲ੍ਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਲੱਗ-ਅਲੱਗ ਸਿੰਘ ਸਾਹਿਬਾਨ ਨਾਲ ਮੀਟਿੰਗਾਂ ਕਰਦੇ ਰਹੇ। ਸੂਤਰਾਂ ਦੀ ਮੰਨੀਏ ਤਾਂ ਬਹੁਤੇ ਸਿੰਘ ਸਾਹਿਬਾਨ ਨੇ ਜਥੇਦਾਰੀ ਦਾ ਅਹੁੱਦਾ ਸੰਭਾਲਣ ਪ੍ਰਤੀ ਆਪਣੀ ਅਸਮਰੱਥਾ ਹੀ ਜਾਹਿਰ ਕੀਤੀ ਤੇ ਕੋਈ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਸੰਭਾਲਣ ਲਈ ਤਿਆਰ ਨਹੀਂ ਹੋਇਆ। ਉੱਥੇ ਦੂਜੇ ਪਾਸੇ ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਲਈ ਵੀ ਨਾਲੋ-ਨਾਲ ਮੀਟਿੰਗਾਂ ਦਾ ਸਿਲਸਿਲਾ ਚੱਲਦਾ ਰਿਹਾ। ਇਹ ਵੀ ਪਤਾ ਲੱਗਾ ਹੈ ਕਿ ਇੱਕ-ਦੋ ਚੇਹਰੇ ਆਪਣੇ ਤੌਰ ਤੇ ਵੀ ਜਥੇਦਾਰੀ ਲਈ ਅੱਗੇ ਆਏ ਸਨ ਲੇਕਿਨ ਉਨ੍ਹਾਂ ਦੇ ਪਿਛੋਕੜ ਦੇ ਵਿਵਾਦ ਅਕਾਲੀ ਦਲ ਲਈ ਘਾਤਕ ਸਿੱਧ ਹੋ ਸਕਦੇ ਸਨ, ਹਾਲਾਂਕਿ ਇਹ ਵੀ ਚਰਚਾ ਚੱਲਦੀ ਰਹੀ ਕਿ ਸੁਖਬੀਰ ਸਿੰਘ ਬਾਦਲ ਤੇ ਦਮਦਮੀ ਟਕਸਾਲ ਦੇ ਮੁੱਖੀ ਹਰਨਾਮ ਸਿੰਘ ਧੁੰਮਾ, ਬੱਧਨੀ ਕਲਾ ਦੇ ਸੰਤ ਬਾਬਾ ਪ੍ਰਦੀਪ ਸਿੰਘ ਤੇ ਸਰਹਾਲੀ ਵਾਲੇ ਸੰਤ ਗੁਰਸੇਵਕ ਸਿੰਘ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਸੂਸਾ ਵਿੱਚ ਵੀ ਗੁਪਤ ਮੀਟਿੰਗ ਕੀਤੀ ਗਈ ਹੈ।
ਜਥੇਦਾਰ ਹਰਪ੍ਰੀਤ ਸਿੰਘ ਮਾਮਲਾ, ਸੁਖਬੀਰ ਦੇ ਸਾਥੀਆਂ ’ਤੇ ਬਾਦਲ ਦੇ ਯਾਰ ਵਰ੍ਹੇ , ਪੜ੍ਹੋ ਕਿਸ ਤਰਾਂ ਬੱਚੀ ਜੱਥੇਦਾਰੀ