ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਪਿਛਲੇ ਦਿਨੀਂ ਜਲੰਧਰ ਰੋਡ ਉੱਪਰ ਪੈਂਦੇ ਪਿੰਡ ਪਿੱਪਲਾਵਾਲਾ ਵਿਖੇ ਇੱਕ ਜਿੰਮ ਦੇ ਬਾਹਰ ਹੋਏ ਝਗੜੇ ਵਿੱਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਝਗੜੇ ਦੌਰਾਨ ਗੋਲੀ ਲੱਗਣ ਪਿੱਛੋ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਸਾਜਨ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਗਾਇਆ ਕਿ ਇਸ ਗੋਲੀਬਾਰੀ ਅਤੇ ਉਨ੍ਹਾਂ ਦੇ ਪੁੱਤ ਦੀ ਮੌਤ ਲਈ ਸਿੱਧੇ ਤੌਰ ’ਤੇ ਏ.ਆਈ.ਜੀ.ਨਰੇਸ਼ ਕੁਮਾਰ ਡੋਗਰਾ ਤੇ ਉਸਦੇ ਸਾਥੀ ਵਿਵੇਕ ਕੌਸ਼ਲ ਉਰਫ ਬਿਕਾ (ਕਾਰ ਬਜ਼ਾਰ ਵਾਲੇ) ਜਿੰਮੇਵਾਰ ਹਨ, ਜਿਨ੍ਹਾਂ ਵੱਲੋਂ ਰਚੀ ਗਈ ਵੱਡੀ ਸਾਜਿਸ਼ ਵਿੱਚ ਉਨ੍ਹਾਂ ਦੇ ਪੁੱਤ ਦੀ ਜਾਨ ਲਈ ਗਈ ਹੈ, ਦੱਸਣਯੋਗ ਹੈ ਕਿ ਨਰੇਸ਼ ਡੋਗਰਾ ਪਹਿਲਾ ਵੀ ਕਈ ਵਿਵਾਦਾਂ ਵਿੱਚ ਘਿਰ ਚੁੱਕੇ ਹਨ ਜਿਨ੍ਹਾਂ ਵਿੱਚ ਕੁਝ ਸਾਲ ਪਹਿਲਾ ਇਨ੍ਹਾਂ ਦੀ ਸ਼ਹਿਰ ਦੇ ਹੋਟਲ ਰਾਇਲ ਪਲਾਜਾ ਵਿੱਚ ਤਦ ਕੁੱਟਮਾਰ ਹੋਈ ਸੀ ਜਦੋਂ ਉਹ ਸਾਥੀਆਂ ਸਮੇਤ ਹੋਟਲ ਉੱਪਰ ਕਬਜਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਇਸ ਪਿੱਛੋ ਵੀ ਵਿਵਾਦਾਂ ਨੇ ਡੋਗਰਾ ਦਾ ਪਿੱਛਾ ਨਹੀਂ ਛੱਡਿਆ ਕਿਉਂਕਿ ਪਿੱਛੇ ਜਿਹੇ ਜਲੰਧਰ ਵਿੱਚ ਆਪ ਦੇ ਵਿਧਾਇਕ ਵੱਲੋਂ ਇਨ੍ਹਾਂ ਦੀ ਕੀਤੀ ਕੁੱਟਮਾਰ ਦੀਆਂ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਹਨ। ਮਿ੍ਰਤਕ ਸਾਜਨ ਦੇ ਪਰਿਵਾਰ ਨੇ ਜਿਲ੍ਹਾ ਪੁਲਿਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਏ.ਆਈ.ਜੀ.ਨਰੇਸ਼ ਡੋਗਰਾ ਸਮੇਤ ਉਸਦੇ ਸਾਥੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਦ ਪਰਿਵਾਰ ਸੰਘਰਸ਼ ਕਰੇਗਾ। ਇਸ ਮੌਕੇ ਮੌਜੂਦ ਵਾਲਮੀਕਿ ਭਾਈਚਾਰੇ ਦੇ ਆਗੂਆਂ ਜਿਨਾਂ ਵਿੱਚ ਅਨਿਲ ਹੰਸ, ਕੌਂਸਲਰ ਸੁਰਿੰਦਰ ਭੱਟੀ, ਸਾਬਕਾ ਕੌਂਸਲਰ ਰੂਪ ਲਾਲ ਥਾਪਰ, ਚਿੰਟੂ ਹੰਸ, ਰਾਹੁਲ ਆਦੀਆ ਤੇ ਵਿਸ਼ਵਨਾਥ ਬੰਟੀ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆ ਕਿ ਹੁਸ਼ਿਆਰਪੁਰ ਪੁਲਿਸ ਵੱਲੋਂ ਨਜਾਇਜ ਤੌਰ ’ਤੇ ਦਰਜ ਕੀਤਾ ਗਿਆ ਮਾਮਲਾ ਅਤਿ-ਨਿੰਦਣਯੋਗ ਕਾਰਵਾਈ ਹੈ ਜਿਸਦੀ ਸਮੂਹ ਵਾਲਮੀਕਿ ਭਾਈਚਾਰੇ ਤੇ ਸ਼ਹਿਰ ਵਾਸੀਆਂ ਵੱਲੋਂ ਸਖਤ ਨਿੰਦਾ ਕੀਤਾ ਜਾਂਦੀ ਹੈ ਤੇ ਪੁਲਿਸ ਤੋਂ ਮੰਗ ਕੀਤੀ ਜਾਂਦੀ ਹੈ ਕਿ ਗਲਤ ਤਰੀਕੇ ਨਾਲ ਦਰਜ ਕੀਤਾ ਗਿਆ ਮਾਮਲਾ ਤੁਰੰਤ ਰੱਦ ਕੀਤਾ ਜਾਵੇ। ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਉਸ ਦਿਨ ਪਿੱਪਲਾਵਾਲਾ ਵਿਖੇ ਦੋ ਨੌਜਵਾਨਾਂ ਦੀ ਆਪਸੀ ਤਕਰਾਰ ਦੀ ਚੱਲ ਰਹੀ ਸਮਝੌਤੇ ਵਾਲੀ ਗੱਲ ਮੁੱਕ ਚੱਲੀ ਸੀ ਲੇਕਿਨ ਤਦ ਹੀ ਮੌਕੇ ਤੇ ਪੁੱਜੇ ਜਸਪ੍ਰੀਤ ਚੰਨਾ, ਸੱਤਿਆ, ਕਾਰਤਿਕ, ਸੁੱਖਾ ਸਮੇਤ 7-8 ਅਣਪਛਾਤੇ ਨੌਜਵਾਨਾਂ ਨੇ ਨਜਾਇਜ ਹਥਿਆਰਾਂ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਗੋਲੀਬਾਰੀ ਤੋਂ ਬਚਣ ਲਈ ਮੌਕੇ ਤੇ ਮੌਜੂਦ ਨੌਜਵਾਨ ਇੱਧਰ-ਉੱਧਰ ਜਾਣ ਲੱਗ ਪਏ ਤੇ ਇਸੇ ਸਮੇਂ ਇੱਕ ਗੋਲੀ ਸਾਜਨ ਦੇ ਲੱਗ ਗਈ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ ਤੇ ਤਦ ਮੌਕੇ ’ਤੇ ਮੌਜੂਦ ਮਨੀ ਫਰਵਾਹਾ, ਰਿਸ਼ੂ ਆਦੀਆ ਆਦਿ ਨੇ ਸਾਜਨ ਨੂੰ ਉੱਥੋ ਚੁੱਕ ਕੇ ਇੱਕ ਗੱਡੀ ਰਾਹੀਂ ਆਈ.ਵੀ.ਵਾਈ. ਹਸਪਤਾਲ ਪਹੁੰਚਾਇਆ। ਇਨ੍ਹਾਂ ਆਗੂਆਂ ਨੇ ਕਿਹਾ ਕਿ ਆਪਣੇ ਗੰਭੀਰ ਜਖਮੀ ਸਾਥੀ ਨੂੰ ਹਸਪਤਾਲ ਚੁੱਕ ਕੇ ਪਹੁੰਚਾਉਣਾ ਪੁਲਿਸ ਦੀ ਨਜਰ ਵਿੱਚ ਗੁਨਾਹ ਹੋ ਗਿਆ ਹੈ ਕਿਉਂਕਿ ਇਸੇ ਗੱਲ ਨੂੰ ਲੈ ਕੇ ਉੱਪਰ ਦੱਸੇ ਨੌਜਵਾਨਾਂ ਸਮੇਤ 7-8 ਅਣਪਛਾਤੇ ਨੌਜਵਾਨਾਂ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਜੋ ਕਿ ਸਰਾਸਰ ਧੱਕਾ ਹੈ ਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਉਹ ਸਾਰੇ ਜਿੰਮ ਜਾਣ ਵਾਲੇ ਐਥਲੀਟ ਕਿਸਮ ਦੇ ਨੌਜਵਾਨ ਹਨ ਤੇ ਉਸ ਦਿਨ ਵੀ ਲੱਗਭੱਗ ਸਾਰੇ ਜਿੰਮ ਵਿੱਚ ਵਰਕਆਊਟ ਕਰਕੇ ਬਾਹਰ ਨਿੱਕਲੇ ਸਨ ਤੇ ਬਾਹਰ ਆਉਦੇ ਸਾਰ ਹੀ ਜਸਪ੍ਰੀਤ ਚੰਨੇ ਤੇ ਸਾਥੀਆਂ ਨੇ ਗੋਲੀ ਚਲਾ ਦਿੱਤੀ। ਵਾਲਮੀਕਿ ਆਗੂਆਂ ਨੇ ਕਿਹਾ ਕਿ ਪੁਲਿਸ ਨੂੰ ਚਾਹੀਦਾ ਤਾਂ ਇਹ ਸੀ ਕਿ ਸਾਜਨ ਨੂੰ ਗੋਲੀ ਮਾਰਨ ਵਾਲਿਆਂ ਦੀ ਭਾਲ ਕੀਤੀ ਜਾਂਦੀ ਤੇ ਉਨ੍ਹਾਂ ਨੂੰ ਫੜ ਕੇ ਜੇਲ੍ਹ ਭੇਜਿਆ ਜਾਂਦਾ ਪਰ ਪੁਲਿਸ ਨੇ ਉਲਟਾ ਉਨ੍ਹਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਜੋ ਕਿ ਗੰਭੀਰ ਜਖਮੀ ਸਾਜਨ ਨੂੰ ਚੁੱਕ ਕੇ ਹਸਪਤਾਲ ਲੈ ਗਏ ਤੇ ਇਹੀ ਉਨ੍ਹਾਂ ਦਾ ਜੁਰਮ ਹੋ ਗਿਆ। ਵਾਲਮੀਕਿ ਭਾਈਚਾਰੇ ਦੇ ਆਗੂਆਂ ਨੇ ਕਿਹਾ ਕਿ ਸਾਜਨ ਦੀ ਮੌਤ ਕਾਰਨ ਪਹਿਲਾ ਹੀ ਭਾਈਚਾਰੇ ਵਿੱਚ ਰੋਸ ਦੀ ਲਹਿਰ ਹੈ ਤੇ ਜੇਕਰ ਫਿਰ ਵੀ ਪੁਲਿਸ ਨੇ ਧੱਕਾ ਕਰਨਾ ਬੰਦ ਨਾ ਕੀਤਾ ਤਾਂ ਫਿਰ ਵੱਡਾ ਤੇ ਤਿੱਖਾ ਸੰਘਰਸ਼ ਕੀਤਾ ਜਾਵੇਗਾ।
25 ਮਈ ਨੂੰ ਲਿਆ ਜਾਵੇਗਾ ਅਗਲਾ ਫੈਸਲਾ
24 ਮਈ ਨੂੰ ਮਿ੍ਰਤਕ ਸਾਜਨ ਦੀਆਂ ਅੰਤਿਮ ਰਸਮਾਂ ਕਰਨ ਉਪਰੰਤ 25 ਮਈ ਨੂੰ ਵਾਲਮੀਕਿ ਸਮਾਜ ਵੱਲੋਂ ਅਗਲੇ ਸੰਘਰਸ਼ ਪ੍ਰਤੀ ਫੈਸਲਾ ਕੀਤਾ ਜਾਵੇਗਾ, ਸੁਰਿੰਦਰ ਭੱਟੀ ਸਮੇਤ ਦੂਸਰੇ ਆਗੂਆਂ ਨੇ ਕਿਹਾ ਕਿ 24 ਤਾਰੀਖ ਤੱਕ ਜੇਕਰ ਹੁਸ਼ਿਆਰਪੁਰ ਪੁਲਿਸ ਨੇ ਗਲਤ ਤਰੀਕੇ ਨਾਲ ਦਰਜ ਕੀਤੇ ਮਾਮਲੇ ਨੂੰ ਰੱਦ ਨਾ ਕੀਤਾ ਤਾਂ ਹੁਸ਼ਿਆਰਪੁਰ ਵਾਸੀਆਂ ਦੀ ਮਦਦ ਨਾਲ 25 ਮਈ ਨੂੰ ਪੂਰਾ ਹੁਸ਼ਿਆਰਪੁਰ ਸ਼ਹਿਰ ਬੰਦ ਕਰਵਾਇਆ ਜਾਵੇਗਾ ਤੇ ਨਾਲ ਹੀ ਹੁਸ਼ਿਆਰਪੁਰ ਤੋਂ ਦੂਜੇ ਸ਼ਹਿਰਾਂ ਨੂੰ ਚੱਲਣ ਵਾਲੀ ਟ੍ਰੈਫਿਕ ਜਾਮ ਕਰ ਦਿੱਤੀ ਜਾਵੇਗੀ ਤੇ ਇਹ ਸੰਘਰਸ਼ ਤਦ ਤੱਕ ਚੱਲਦਾ ਰਹੇਗਾ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਦੌਰਾਨ ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਅਣਸੁਖਾਵੀਂ ਘਟਨਾ ਲਈ ਹੁਸ਼ਿਆਰਪੁਰ ਪੁਲਿਸ ਪ੍ਰਸ਼ਾਸ਼ਨ ਸਿੱਧਾ ਤੌਰ ’ਤੇ ਜਿੰਮੇਵਾਰ ਹੋਵੇਗਾ।
ਡੋਗਰਾ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾ ਰਿਹਾ-ਬੰਟੀ
ਇਸ ਮੌਕੇ ਵਿਸ਼ਵਨਾਥ ਬੰਟੀ ਨੇ ਕਿਹਾ ਕਿ ਏ.ਆਈ.ਜੀ.ਨਰੇਸ਼ ਕੁਮਾਰ ਡੋਗਰਾ, ਕਮਲ ਭਾਰਗਵ, ਵਿਵੇਕ ਕੌਂਸ਼ਲ ਆਦਿ ਪਰਦੇ ਪਿੱਛੇ ਰਹਿ ਕੇ ਇਸ ਮਾਮਲੇ ਵਿੱਚ ਇੱਕ ਵੱਡੀ ਸਾਜਿਸ਼ ਕਰ ਰਹੇ ਹਨ ਕਿਉਂਕਿ ਪਿਛਲੇ ਸਮੇਂ ਦੌਰਾਨ ਨਰੇਸ਼ ਡੋਗਰਾ ਤੇ ਕੌਂਸਲਰ ਨਵਾਬ ਪਹਿਲਵਾਨ ਤੇ ਅਜੇ ਰਾਣਾ ਗਾਂਧੀ ਦਰਮਿਆਨ ਸਬੰਧ ਸੁਖਾਵੇਂ ਨਹੀਂ ਰਹੇ ਹਨ ਤੇ ਦੋਵੇਂ ਧਿਰਾਂ ਇੱਕ-ਦੂਜੇ ਦੇ ਖਿਲਾਫ ਅਦਾਲਤ ਵਿੱਚ ਵੀ ਗਈਆਂ ਹੋਈਆਂ ਹਨ, ਇਸੇ ਕਾਰਨ ਨਰੇਸ਼ ਡੋਗਰਾ ਆਪਣੀ ਪੰਜਾਬ ਪੁਲਿਸ ਵਿੱਚ ਪਹੁੰਚ ਦਾ ਨਜਾਇਜ ਫਾਇਦਾ ਚੁੱਕਦੇ ਹੋਏ ਨਵਾਬ ਪਹਿਲਵਾਨ, ਅਜੇ ਰਾਣਾ ਗਾਂਧੀ, ਮਨੀ, ਰਿਸ਼ੂ ਆਦੀਆ ਆਦਿ ਨੂੰ ਇਸ ਝੂਠੇ ਕੇਸ ਵਿੱਚ ਫਸਾਉਣ ਲਈ ਪੂਰਾ ਜੋਰ ਲਗਾ ਰਿਹਾ ਹੈ ਤੇ ਪੁਲਿਸ ਵੀ ਨਰੇਸ਼ ਡੋਗਰਾ ਦੇ ਪ੍ਰਭਾਵ ਵਿੱਚ ਕੰਮ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸਾਜਿਸ਼ ਕਰਕੇ ਨੌਜਵਾਨਾਂ ਦੀ ਜਿੰਦਗੀ ਨਾਲ ਖਿਲਵਾੜ ਕਰਨ ਵਾਲੇ ਅਜਿਹੇ ਅਨਸਰਾਂ ਖਿਲਾਫ ਵੀ ਪੁਲਿਸ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਤੇ ਅਸੀਂ ਜਲਦ ਇਸ ਮਾਮਲੇ ਵਿੱਚ ਮਾਣਯੋਗ ਅਦਾਲਤ ਵਿੱਚ ਵੀ ਪਹੁੰਚ ਕਰਾਂਗੇ ਤਾਂ ਜੋ ਆਪਣੀ ਪੁਜੀਸ਼ਨ ਦਾ ਗਲਤ ਫਾਇਦਾ ਚੁੱਕ ਰਹੇ ਨਰੇਸ਼ ਡੋਗਰਾ ਦੇ ਮਾੜੇ ਮਨਸੂਬਿਆਂ ਤੋਂ ਪਰਦਾ ਚੁੱਕਿਆ ਜਾਵੇ। ਇਸ ਮੌਕੇ ਗੁਰਵੀਰ ਸਿੰਘ ਚੌਟਾਲਾ, ਕੌਂਸਲਰ ਪਵਿੱਤਰਦੀਪ ਲੁਬਾਣਾ, ਗੁਰਦੀਪ ਕਟੋਚ, ਪ੍ਰੇਮ ਸਿੰਘ ਪਿੱਪਲਾਵਾਲਾ ਵੀ ਮੌਜੂਦ ਸਨ।
ਮ੍ਰਿਤਕ ਸਾਜਨ ਦੀ ਮਾਂ ਬੋਲੀ, ਸਾਡੇ ਪੁੱਤ ਦੀ ਮੌਤ ਲਈ ਸਿੱਧੇ ਤੌਰ ’ਤੇ ਏ.ਆਈ.ਜੀ ਨਰੇਸ਼ ਡੋਗਰਾ ਜਿੰਮੇਵਾਰ