ਦਾ ਐਡੀਟਰ ਨਿਊਜ਼, ਨਵੀਂ ਦਿੱਲੀ —— ਮੋਜ਼ਾਮਬੀਕ ਦੀ ਸਮਾਜਿਕ ਕਾਰਕੁਨ ਅਤੇ ਸਾਬਕਾ ਸਿੱਖਿਆ ਮੰਤਰੀ ਗ੍ਰੇਸਾ ਮਾਸ਼ੇਲ ਨੂੰ 2025 ਦੇ ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਲਈ ਚੁਣਿਆ ਗਿਆ ਹੈ। ਇੰਦਰਾ ਗਾਂਧੀ ਮੈਮੋਰੀਅਲ ਟਰੱਸਟ ਨੇ 21 ਜਨਵਰੀ ਨੂੰ ਇਸਦਾ ਐਲਾਨ ਕੀਤਾ।
ਇਹ ਫੈਸਲਾ ਸਾਬਕਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੈਨਨ ਦੀ ਪ੍ਰਧਾਨਗੀ ਵਾਲੀ ਇੱਕ ਅੰਤਰਰਾਸ਼ਟਰੀ ਜਿਊਰੀ ਦੁਆਰਾ ਕੀਤਾ ਗਿਆ। ਮਾਸ਼ੇਲ ਨੂੰ ਮੁਸ਼ਕਲ ਹਾਲਾਤਾਂ ਵਿੱਚ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਪੋਸ਼ਣ ਵਰਗੀਆਂ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਉਸਦੇ ਕੰਮ ਲਈ ਸਨਮਾਨਿਤ ਕੀਤਾ ਜਾਵੇਗਾ। ਇੰਦਰਾ ਗਾਂਧੀ ਸ਼ਾਂਤੀ ਪੁਰਸਕਾਰ ਵਿੱਚ ਇੱਕ ਸਰਟੀਫਿਕੇਟ ਅਤੇ ਇੱਕ ਟਰਾਫੀ ਦੇ ਨਾਲ ₹1 ਕਰੋੜ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ।

ਮਾਸ਼ੇਲ ਇੱਕ ਸਿਆਸਤਦਾਨ ਅਤੇ ਮਨੁੱਖੀ ਅਧਿਕਾਰਾਂ ਦੀ ਵਕੀਲ ਹੈ। ਉਸਨੇ ਮਹਿਲਾ ਸਸ਼ਕਤੀਕਰਨ, ਬਾਲ ਵਿਕਾਸ ਅਤੇ ਸਮਾਜਿਕ ਤਬਦੀਲੀ ਲਈ ਕਈ ਸੰਗਠਨਾਂ ਨਾਲ ਕੰਮ ਕੀਤਾ ਹੈ। ਮਾਸ਼ੇਲ ਨੇ 1975 ਵਿੱਚ ਪਹਿਲੀ ਵਾਰ ਮੋਜ਼ਾਮਬੀਕ ਦੇ ਰਾਸ਼ਟਰਪਤੀ ਸਮੋਰਾ ਮਾਸ਼ੇਲ ਨਾਲ ਵਿਆਹ ਕੀਤਾ ਸੀ। ਉਸ ਤੋਂ ਬਾਅਦ 1988 ਵਿੱਚ, ਮਾਸ਼ੇਲ ਨੇ ਦੂਜੀ ਵਾਰ ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਨੈਲਸਨ ਮੰਡੇਲਾ ਨਾਲ ਵਿਆਹ ਕੀਤਾ। ਮਾਸ਼ੇਲ ਦੋ ਵੱਖ-ਵੱਖ ਦੇਸ਼ਾਂ ਦੀ ‘ਲੇਡੀ ਫਸਟ’ ਵਜੋਂ ਸੇਵਾ ਨਿਭਾਉਣ ਵਾਲੀ ਇਕਲੌਤੀ ਔਰਤ ਹੈ।