ਦਾ ਐਡੀਟਰ ਨਿਊਜ਼, ਅੰਮ੍ਰਿਤਸਰ ——– ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਕੁਲਰੀ ਵਾਲੇ ਇੱਕ ਮੁਸਲਿਮ ਨੌਜਵਾਨ ਨੂੰ ਸ਼ਨੀਵਾਰ ਨੂੰ ਗਾਜ਼ੀਆਬਾਦ ਵਿੱਚ ਨਿਹੰਗਾਂ ਨੇ ਘੇਰ ਲਿਆ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ। ਘਟਨਾ ਦੌਰਾਨ ਇੱਕ ਨਿਹੰਗ ਨੇ ਉਸਨੂੰ ਥੱਪੜ ਮਾਰ ਦਿੱਤਾ।
ਇਸ ਤੋਂ ਬਾਅਦ, ਕੁਲਰੀ ਕਰਨ ਵਾਲਾ ਵਿਅਕਤੀ ਅਤੇ ਵੀਡੀਓ ਨੂੰ ਫਿਲਮਾਉਣ ਵਾਲਾ ਵਿਅਕਤੀ ਦੋਵਾਂ ਨੂੰ ਮੁਆਫੀ ਮੰਗਦੇ ਦੇਖਿਆ ਗਿਆ। ਨੌਜਵਾਨ ਨੂੰ ਗਾਜ਼ੀਆਬਾਦ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਨ੍ਹਾਂ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ। ਗਾਜ਼ੀਆਬਾਦ ਦੇ ਅੰਕੁਰ ਵਿਹਾਰ ਪੁਲਿਸ ਸਟੇਸ਼ਨ ਵਿੱਚ ਉਸਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਸੀ। ਗਾਜ਼ੀਆਬਾਦ ਪੁਲਿਸ ਹੁਣ ਉਸਨੂੰ ਅੰਮ੍ਰਿਤਸਰ ਪੁਲਿਸ ਦੇ ਹਵਾਲੇ ਕਰੇਗੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਅੰਮ੍ਰਿਤਸਰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਐਸਜੀਪੀਸੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਨੌਜਵਾਨ ਦੀ ਜਾਂਚ ਕੀਤੀ ਅਤੇ ਪਾਇਆ ਕਿ ਉਹ ਬੇਅਦਬੀ ਕਰਨ ਦੇ ਇਰਾਦੇ ਨਾਲ ਉੱਥੇ ਆਇਆ ਸੀ।
ਉਹ ਲਗਭਗ 20 ਮਿੰਟ ਤੱਕ ਹਰਿਮੰਦਰ ਸਾਹਿਬ ਵਿੱਚ ਰਿਹਾ ਪਰ ਨਤਮਸਤਕ ਹੋਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਇਸ ਤੋਂ ਪਹਿਲਾਂ, ਸਰੋਵਰ ‘ਚ ਕੁਲਰੀ ਕਰਨ ਵਾਲੇ ਨੌਜਵਾਨ ਨੇ ਦੋ ਵਾਰ ਮੁਆਫ਼ੀ ਮੰਗੀ ਸੀ, ਪਰ ਪਹਿਲੀ ਵਾਰ ਜੇਬਾਂ ਵਿੱਚ ਹੱਥ ਪਾ ਕੇ ਅਤੇ ਦੂਜੀ ਵਾਰ ਸਿਰਫ਼ ਹੱਥ ਜੋੜ ਕੇ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਨੇ ਉਸਦੇ ਮੁਆਫ਼ੀ ਮੰਗਣ ਦੇ ਤਰੀਕੇ ‘ਤੇ ਸਵਾਲ ਖੜ੍ਹੇ ਕੀਤੇ ਸਨ।