ਦ ਐਡੀਟਰ ਨਿਊਜ਼, ਚੰਡੀਗੜ੍ਹ —— ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਇਕ ਮਾਮਲੇ ਵਿੱਚ ਕਾਰਵਾਈ ਕਰਦਿਆਂ ਐਸ.ਡੀ.ਐਮ. ਸਚਿਨ ਪਾਠਕ ਨੂੰ ਤਲਬ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਸੰਤ ਇੰਦਰ ਦਾਸ ਵਾਸੀ ਪਿੰਡ ਚੂਹੜਵਾਲੀ ਜਿਲ੍ਹਾ ਜਲੰਧਰ ਵੱਲੋਂ ਦਾਇਰ ਇਕ ਸ਼ਿਕਾਇਤ ਸਬੰਧੀ ਕਮਿਸ਼ਨ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ। ਜਿਸ ਵਿੱਚ ਕਮਿਸ਼ਨ ਵੱਲੋਂ ਮਿਤੀ 03-02-2026 ਨੂੰ ਸਚਿਨ ਪਾਠਕ ਐਸ.ਡੀ.ਐਮ. ਨੰਗਲ ਨੂੰ ਤਲਬ ਕੀਤਾ ਗਿਆ ਹੈ।