ਦਾ ਐਡੀਟਰ ਨਿਊਜ਼, ਮਾਨਸਾ —– ਮਾਨਸਾ ਵਿੱਚ ਇੱਕ ਸਾਬਕਾ ਮਹਿਲਾ ਸਰਪੰਚ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੋਸ਼ ਹਨ ਕਿ ਇਸ ਘਟਨਾ ਨੂੰ ਗੁਆਂਢੀਆਂ ਵੱਲੋਂ ਅੰਜਾਮ ਦਿੱਤਾ ਗਿਆ ਹੈ। ਰਿਪੋਰਟਾਂ ਅਨੁਸਾਰ ਹਮਲਾਵਰਾਂ ਨੇ ਸਾਬਕਾ ਸਰਪੰਚ ਦੇ ਪਤੀ ‘ਤੇ ਵੀ ਗੋਲੀਬਾਰੀ ਕੀਤੀ ਗਈ ਪਰ ਉਹ ਵਾਲ-ਵਾਲ ਬਚ ਗਿਆ।
ਸੂਚਨਾ ਮਿਲਣ ‘ਤੇ ਮਾਨਸਾ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਾਬਕਾ ਸਰਪੰਚ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਸਾਬਕਾ ਸਰਪੰਚ ਦੀ ਪਛਾਣ ਮਹਿੰਦਰਜੀਤ ਕੌਰ (45) ਵਜੋਂ ਹੋਈ ਹੈ, ਜੋ ਕਿ ਪਿੰਡ ਖਿੱਲਨ ਦੀ ਰਹਿਣ ਵਾਲੀ ਹੈ। ਇਹ ਘਟਨਾ ਸ਼ਨੀਵਾਰ ਨੂੰ ਉਸ ਸਮੇਂ ਵਾਪਰੀ ਜਦੋਂ ਸਾਬਕਾ ਸਰਪੰਚ ਆਪਣੇ ਪਤੀ ਨਾਲ ਮੋਟਰ ਸਾਈਕਲ ‘ਤੇ ਜਾ ਰਹੀ ਸੀ।