ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਭਾਜਪਾ ਪੂਰੇ ਦੇਸ਼ ਵਿੱਚ ਕਮਲ ਖਲਾਉਣ ਦੇ ਸੁਪਨੇ ਲੈ ਰਹੀ ਹੈ ਪਰ ਜਲੰਧਰ ਚੋਣ ਵਿੱਚ ਹੋਈ ਸ਼ਰਮਨਾਕ ਹਾਰ ਨੇ ਭਾਜਪਾ ਆਗੂਆਂ ਦੀਆਂ ਸੁਰਾਂ ਖਾਮੋਸ਼ ਕਰ ਦਿੱਤੀਆਂ ਹਨ, ਜਲੰਧਰ ਦੇ ਨਾਲ ਲੱਗਦੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਵਿੱਚ ਭਾਜਪਾ ਵੱਲੋਂ 2024 ਦੀਆਂ ਚੋਣਾ ਲਈ ਜਿੱਥੇ ਪਹਿਲਾ ਕਈ ਆਗੂ ਚੋਣ ਲੜਨ ਦੀ ਲਾਇਨ ਵਿੱਚ ਲੱਗੇ ਹੋਏ ਹਨ ਉੱਥੇ ਹੀ ਦੀਨਾਨਗਰ ਤੋਂ ਚੱਲ ਕੇ ਆਇਆ ਇੱਕ ਹੋਰ ਭੌਰ ‘ ਕਮਲ ’ ਦੇ ਫੁੱਲ ਦਾ ਰਸ ਚੂਸਣ ਲਈ ਉਤਾਵਲਾ ਹੈ, ਇੱਥੇ ਇਹ ਗੱਲ ਜਿਕਰਯੇੋਗ ਹੈ ਕਿ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਭਾਜਪਾ ਵੱਲੋਂ ਇਸ ਸਮੇਂ ਮਜਬੂਤ ਦਾਅਵੇਦਾਰ ਵਿਜੇ ਸਾਂਪਲਾ ਹੈ ਕਿਉਂਕਿ ਉਨ੍ਹਾਂ ਦੀ 2019 ਵਿੱਚ ਟਿਕਟ ਕੱਟ ਹੋ ਜਾਣ ਤੋਂ ਬਾਅਦ ਵੀ ਉਹ ਲਗਾਤਾਰ ਹੁਸ਼ਿਆਰਪੁਰ ਨਾਲ ਜੁੜੇ ਹੋਏ ਹਨ ਲੇਕਿਨ ਦੀਨਾਨਗਰ ਤੋਂ ਵਾਰ-ਵਾਰ ਹੁਸ਼ਿਆਰਪੁਰ ਦੇ ਗੇੜੇ ਲਗਾ ਰਹੇ ਜੋਗਿੰਦਰ ਸਿੰਘ ਛੀਨਾ ਹੁਸ਼ਿਆਰਪੁਰ ਭਾਜਪਾ ਦੇ ਆਗੂਆਂ ਨਾਲ ਅੰਦਰਖਾਤੇ ਮੀਟਿੰਗਾਂ ਕਰਕੇ ਨਵੀਂ ਚਰਚਾ ਛੇੜਨ ਦਾ ਮੁੱਢ ਬੰਨ ਰਹੇ ਹਨ, ਰਹੀ ਗੱਲ ਮੌਜੂਦਾ ਸੰਸਦ ਮੈਂਬਰ ਸੋਮ ਪ੍ਰਕਾਸ਼ ਦੀ ਤਾਂ ਉਨ੍ਹਾਂ ਦੀ ਟਿਕਟ ਦੇ ਅੱਗੇ ਉਨ੍ਹਾਂ ਦੀ ਉਮਰ ਆ ਰਹੀ ਹੈ, ਜਿਆਦਾ ਉਮਰ ਕਰਕੇ ਉਨ੍ਹਾਂ ਨੂੰ ਟਿਕਟ ਮਿਲਣ ਦੀ ਸੰਭਾਵਨਾ ਕਾਫੀ ਮੱਧਮ ਹੈ। ਸੋ ਕੁੱਲ ਮਿਲਾ ਕੇ ਭਾਵੇਂ ਹੀ ਵਿਜੇ ਸਾਂਪਲਾ 2024 ਲਈ ਭਾਜਪਾ ਦੇ ਮਜਬੂਤ ਉਮੀਦਵਾਰ ਮੰਨੇ ਜਾ ਰਹੇ ਹਨ ਲੇਕਿਨ ਜੋਗਿੰਦਰ ਸਿੰਘ ਛੀਨਾ ਤੇ ਸੰਸਦ ਮੈਂਬਰ ਸੋਮ ਪ੍ਰਕਾਸ਼ ਟਿਕਟ ਲਈ ਹੁਸ਼ਿਆਰਪੁਰ ਤੋਂ ਦਿੱਲੀ ਦੌੜ ਜਰੂਰ ਲਗਾਉਣਗੇ।
ਭਾਜਪਾ ਵਿੱਚ ਭੌਰਿਆਂ ਦੀ ਕਮੀ ਨਹੀਂ, ਛੀਨਾ ਚੱਲੇ ਦਰ-ਦਰ
ਕਿਸੇ ਸਮੇਂ ਭਾਜਪਾ ਦਾ ਗੜ੍ਹ ਰਹੇ ਹੁਸ਼ਿਆਰਪੁਰ ਵਿੱਚ ਭਾਜਪਾ ਦੇ ‘ ਕਮਲ ’ ਰੂਪੀ ਫੁੱਲ ਦੀ ਮੱਤ ਇਸ ਪਾਰਟੀ ਦੇ ਭੌਰਿਆਂ ਨੇ ਸਮੇਂ-ਸਮੇਂ ਮਾਰੀ ਹੈ, ਇੱਕ ਤੋਂ ਬਾਅਦ ਇੱਕ ਭੌਰੇ ਨੇ ਇਸ ਕਮਲ ਦੇ ਫੁੱਲ ਦਾ ਰਸ ਚੂਸਿਆ ਲੇਕਿਨ ਜੜ੍ਹੀ ਪਾਣੀ ਕਿਸੇ ਨੇ ਨਹੀਂ ਪਾਇਆ ਤੇ ਇਸੇ ਲੜੀ ਤਹਿਤ ਹੁਣ ਇੱਕ ਨਵਾਂ ਨਕੋਰ ਭੌਰ ਹੁਸ਼ਿਆਰਪੁਰੀ ਭਾਜਪਾ ਦੇ ਕਮਲ ਦੇ ਰਸ ਦਾ ਸੁਆਦ ਲੈ ਰਿਹਾ ਹੈ ਜਿਸ ਦਾ ਨਾਮ ਹੈ ਜੋਗਿੰਦਰ ਸਿੰਘ ਛੀਨਾ ਜੋ ਕਿ ਮਾਂਝੇ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਹੁਸ਼ਿਆਰਪੁਰ ਸ਼ਹਿਰ ਵਿੱਚ ਭਾਜਪਾ ਦੇ ਕਈ ਸੀਨੀਅਰ ਤੇ ਯੂਥ ਆਗੂਆਂ ਨੇ ‘ ਦਾ ਐਡੀਟਰ ’ ਕੋਲ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜੋਗਿੰਦਰ ਸਿੰਘ ਛੀਨਾ ਉਨ੍ਹਾਂ ਦੇ ਘਰਾਂ ਵਿੱਚ ਆਏ ਹਨ, ਕਿਸੇ ਆਗੂ ਕੋਲ ਉਨ੍ਹਾਂ ਨੇ ਸਵੇਰ ਦੀ ਚਾਹ ਪੀਤੀ, ਦੂਜੇ ਕੋਲ ਲੰਚ ਕੀਤਾ ਤੇ ਤੀਜੇ ਕੋਲ ਰਾਤ ਦਾ ਡਿਨਰ ਵੀ ਕੀਤਾ, ਇਸ ਸਭ ਦੇ ਦੌਰਾਨ ਜੋਗਿੰਦਰ ਛੀਨਾ ਮੀਟਿੰਗਾਂ ਵਿੱਚ ਭਾਜਪਾ ਆਗੂਆਂ ਸਾਹਮਣੇ ਇਸ ਗੱਲ ਦਾ ਦਾਅਵਾ ਠੋਕ ਰਹੇ ਹਨ ਕਿ ਮੈਨੂੰ ਹਾਈਕਮਾਂਡ ਵੱਲੋਂ ਹਰੀ ਝੰਡੀ ਮਿਲ ਚੁੱਕੀ ਹੈ।
ਨਿਪੁੰਨ ਨੇ ਸੂਦ ਅੱਗੇ ਖਿੱਚੀ ਲਕੀਰ, ਸ਼ਰੀਕ ਸੁਆਦ ਲੈ ਰਹੇ
ਦੂਜੇ ਪਾਸੇ ਜੇਕਰ ਗੱਲ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ ਦੀ ਕਰੀਏ ਤਾਂ ਟੁਕੜੇ-ਟੁਕੜੇ ਗੈਂਗ ਵਿੱਚ ਵੰਡੀ ਹੋਈ ਹੁਸ਼ਿਆਰਪੁਰ ਦੀ ਭਾਜਪਾ ਵਿੱਚ ਇਸ ਤੋਂ ਪਹਿਲਾ ਸਾਬਕਾ ਮੰਤਰੀ ਤੀਕਸ਼ਣ ਸੂਦ ਦਾ ਦਬਦਬਾ ਰਿਹਾ ਲੇਕਿਨ ਉਸ ਦਬਦਬੇ ਅੱਗੇ ਸਿੱਧੇ ਤੌਰ ’ਤੇ ਉਨ੍ਹਾਂ ਦੇ ਹੀ ਖਾਸ ਰਹੇ ਭਾਜਪਾ ਦੇ ਮੌਜੂਦਾ ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਨੇ ਲਕੀਰ ਖਿੱਚ ਦਿੱਤੀ ਹੈ ਅਤੇ ਭਾਜਪਾ ਦੇ ਦਫਤਰ ਨੂੰ ਸੂਦ ਦੀ ਕੋਠੀ ਵਿੱਚੋ ਬਾਹਰ ਕੱਢ ਕੇ ਰੇਲਵੇ ਰੋਡ ’ਤੇ ਪੈਂਦੇ ਪਾਰਟੀ ਦੇ ਦਫਤਰ ਵਿੱਚ ਸ਼ਿਫਟ ਕਰ ਦਿੱਤਾ ਹੈ ਅਤੇ ਇਸ ਸ਼ਿਫਟਿੰਗ ਦਾ ਦੂਜੇ ਧੜੇ ਜਿਨ੍ਹਾਂ ਵਿੱਚ ਸਾਬਕਾ ਸੰਸਦ ਮੈਂਬਰ ਵਿਜੇ ਸਾਂਪਲਾ, ਅਵਿਨਾਸ਼ ਰਾਏ ਖੰਨਾ, ਡਾ. ਰਮਨ ਘਈ, ਸੰਜੀਵ ਤਲਵਾੜ ਸ਼ਰੀਕਾਂ ਦੀ ਤਰ੍ਹਾਂ ਸੁਆਦ ਲੈ ਰਹੇ ਹਨ ਜਦੋਂ ਕਿ ਹੁਸ਼ਿਆਰਪੁਰ ਤੋਂ ਭਾਜਪਾ ਮੌਜੂਦਾ ਸੰਸਦ ਮੈਂਬਰ ਸੋਮ ਪ੍ਰਕਾਸ਼ ਹੰਬੀ ਹੋਈ ਆਵਾਜ ਵਿੱਚ ਸੂਦ ਦਾ ਸਾਥ ਦੇ ਰਹੇ ਹਨ। ਹੁਣ ਤੱਕ ਵਿਧਾਨ ਸਭਾ ਦੀ ਹੁਸ਼ਿਆਰਪੁਰ ਸੀਟ ਜਿਸ ’ਤੇ ਤੀਕਸ਼ਣ ਸੂਦ ਚੌਕੜੀ ਮਾਰ ਕੇ ਬੈਠੇ ਹਨ ਤੇ ਉਨ੍ਹਾਂ ਨੂੰ ਉਸ ਥਾਂ ਤੋਂ ਖਿਸਕਾਉਣ ਲਈ ਨਿਪੁੰਨ ਸ਼ਰਮਾ, ਡਾ. ਰਮਨ ਘਈ, ਸੰਜੀਵ ਤਲਵਾੜ, ਕਮਲ ਸੇਤੀਆ ਜੋੜ-ਤੋੜ ਲਗਾ ਰਹੇ ਹਨ, ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਦਾ ਗੁਣਾ ਫਿੱਟ ਬੈਠਦਾ ਹੈ। ਇੱਥੇ ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾ ਕਾਂਗਰਸ ਛੱਡ ਭਾਜਪਾ ਵਿੱਚ ਸ਼ਾਮਿਲ ਹੋਣ ਵਾਲੇ ਸੁੰਦਰ ਸ਼ਾਮ ਅਰੋੜਾ ਕਿਸ ਪਾਸੇ ਬੈਠਦੇ ਹਨ ਜਾਂ ਸਾਰੇ ਪੁਰਾਣੇ ਲੀਡਰਾਂ ਦੀਆਂ ਜੜ੍ਹਾਂ ਵਿੱਚ ਬੈਠਦੇ ਹਨ ਇਹ ਸਮਾਂ ਤੈਅ ਕਰੇਗਾ।
ਵਿਜੇ ਨੂੰ ਜਿੱਤ ਦਾ ਯਕੀਨ, ਸੋਮ ਨੂੰ ਪ੍ਰਕਾਸ਼ ਦਾ, ਛੀਨੇ ‘ ਭੌਰ ’ ਦੇ ਵੀ ਕਮਲ ’ਤੇ ਡੋਰੇ