ਦਾ ਐਡੀਟਰ ਨਿਊਜ਼, ਚੰਡੀਗੜ੍ਹ —— 1 ਫਰਵਰੀ, 2026 ਤੋਂ, ਕਲਰਸ ਟੀਵੀ ਅਤੇ ਜੀਓ ਹੌਟਸਟਾਰ ‘ਤੇ “ਦ 50” ਇੱਕ ਬਿਲਕੁਲ ਨਵਾਂ ਤੇ ਵੱਖਰੀ ਕਿਸਮ ਦਾ ਰਿਐਲਿਟੀ ਸ਼ੋਅ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸ਼ੋਅ ਫ੍ਰੈਂਚ ਸੁਪਰਹਿੱਟ ਰਿਐਲਿਟੀ ਸ਼ੋਅ “ਲੇਸ ਸਿੰਕਵਾਂਟੇ” ਤੋਂ ਪ੍ਰੇਰਿਤ ਹੈ ਅਤੇ ਭਾਰਤ ਵਿੱਚ ਇੱਕ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।
ਇਸ ਸ਼ੋਅ ਦੀ ਮੁੱਖ ਗੱਲ “Lion” ਹੈ, ਜੋ ਪੂਰੀ ਖੇਡ ਦਾ ਸੰਚਾਲਨ ਕਰੇਗਾ। 50 ਪ੍ਰਤੀਯੋਗੀ ਲਾਇਨ (Lion) ਦੀ ਕਮਾਂਡ ਹੇਠ ਖੇਡਣਗੇ, ਰਣਨੀਤੀ ਬਣਾਉਣਗੇ ਅਤੇ ਬਚਾਅ ਲਈ ਲੜਨਗੇ।

ਇਸ ਸ਼ੋਅ ਦਾ ਸਭ ਤੋਂ ਵੱਡਾ ਟਵਿਸਟ ਇਹ ਹੈ ਕਿ ਇਸ ਵਿੱਚ ਕੋਈ ਨਿਯਮ ਨਹੀਂ ਹੋਣਗੇ। ਐਲੀਮੀਨੇਸ਼ਨ ਵੋਟਿੰਗ ‘ਤੇ ਨਹੀਂ, ਸਗੋਂ ਰਣਨੀਤੀ ਅਤੇ ਸਮਾਜਿਕ ਬੁੱਧੀ ‘ਤੇ ਅਧਾਰਤ ਹੋਣਗੇ। ਖੇਡ ਪੂਰੀ ਤਰ੍ਹਾਂ ਗੁਪਤ ਹੋਵੇਗੀ। ਜੀਓ ਹੌਟਸਟਾਰ ‘ਤੇ ਸ਼ੋਅ ਦੇਖਣ ਵਾਲੇ ਦਰਸ਼ਕ ਆਪਣੇ ਮਨਪਸੰਦ ਪ੍ਰਤੀਯੋਗੀਆਂ ਦਾ ਸਮਰਥਨ ਕਰ ਸਕਣਗੇ। ਜੇਕਰ ਉਨ੍ਹਾਂ ਦਾ ਸਮਰਥਿਤ ਪ੍ਰਤੀਯੋਗੀ ਜਿੱਤ ਜਾਂਦਾ ਹੈ, ਤਾਂ ਉਹ ਇਨਾਮਾਂ ਵਿੱਚ ਵੀ ਹਿੱਸਾ ਲੈ ਸਕਦੇ ਹਨ।
‘ਦ 50’ ਦਾ ਪ੍ਰਸਾਰਣ 1 ਫਰਵਰੀ, 2026 ਨੂੰ ਸ਼ੁਰੂ ਹੋਵੇਗਾ। ਇਹ ਸ਼ੋਅ ਜੀਓ ਹੌਟਸਟਾਰ ‘ਤੇ ਰਾਤ 9 ਵਜੇ ਸਟ੍ਰੀਮ ਹੋਵੇਗਾ ਅਤੇ ਕਲਰਸ ਟੀਵੀ ‘ਤੇ ਰਾਤ 10:30 ਵਜੇ ਪ੍ਰਸਾਰਿਤ ਕੀਤਾ ਜਾਵੇਗਾ।