ਦਾ ਐਡੀਟਰ ਨਿਊਜ.ਟਾਂਡਾ ਉੜਮੁੜ। ਪੁਲਿਸ ਥਾਣਾ ਟਾਂਡਾ ਦੇ ਐੱਸ.ਐੱਚ.ਓ.ਵੱਲੋਂ ਮੰਗਲਵਾਰ ਨੂੰ ਮਹਾਂਦੇਵ ਮੰਦਿਰ ਟਾਂਡਾ ਦੇ ਪ੍ਰਧਾਨ ਤੇ ਪੱਤਰਕਾਰ ਦੀਪਕ ਬਹਿਲ ਨੂੰ ਕੌਫੀ ਪਿਲਾਉਣ ਦੇ ਬਹਾਨੇ ਪੁਲਿਸ ਥਾਣੇ ਸੱਦ ਕੇ ਗ੍ਰਿਫਤਾਰ ਦੇ ਮਾਮਲੇ ਨੇ ਤੂਲ ਫੜ ਲਿਆ ਹੈ ਤੇ ਬੁੱਧਵਾਰ ਨੂੰ ਇਸ ਸਬੰਧ ਵਿੱਚ ਟਾਂਡਾ ਸ਼ਹਿਰ ਵਾਸੀਆਂ ਵੱਲੋਂ ਪ੍ਰਚੀਨ ਮਹਾਂਦੇਵ ਮੰਦਿਰ ਟਾਂਡਾ ਕਮੇਟੀ ਦੀ ਅਗਵਾਈ ਵਿੱਚ ਟਾਂਡੇ ਦੇ ਪੁਲਿਸ ਥਾਣੇ ਬਾਹਰ ਧਰਨਾ ਲਗਾਇਆ ਗਿਆ ਤੇ ਇਸ ਦੌਰਾਨ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਪਰਮਜੀਤ ਸਿੰਘ ਭੁੱਲਾ ਬਾਠ ਜਿਲ੍ਹਾ ਪ੍ਰਧਾਨ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ, ਜੰਗਵੀਰ ਸਿੰਘ ਚੌਹਾਨ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ , ਸਾਬਕਾ ਮੰਤਰੀ ਚੌਧਰੀ ਬਲਵੀਰ ਸਿੰਘ ਮਿਆਣੀ , ਸਾਬਕਾ ਕਮਿਸ਼ਨਰ ਆਰਟੀਐਸ ਲਖਵਿੰਦਰ ਸਿੰਘ ਲੱਖੀ , ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ , ਕਮਲਜੀਤ ਸਿੰਘ ਤੁੱਲੀ , ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ , ਕੌਸਲਰ ਕ੍ਰਿਸ਼ਨ ਕੁਮਾਰ ਬਿੱਟੂ , ਕੌਸਲਰ ਸੁਮਨ ਖੋਸਲਾ , ਕੌਸਲਰ ਰਜੇਸ਼ ਕੁਮਾਰ ਬਿੱਟੂ , ਕੌਸਲਰ ਦਵਿੰਦਰ ਬਿੱਲੂ ਸੈਣੀ , ਸਮਾਜ ਸੇਵੀ ਹਰਦੀਪ ਖੁੱਡਾ, ਪੰਡਿਤ ਦੇਵ ਸ਼ਰਮਾ , ਜੀਵਨ ਕੁਮਾਰ ਬਬਲੀ , ਅਸ਼ੋਕ ਬਹਿਲ , ਸੁਰਿੰਦਰ ਨਈਅਰ , ਸੁਖਵਿੰਦਰ ਸਿੰਘ ਮੂਨਕ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਤੇ ਮੋਹਤਬਰ ਧਰਨੇ ਵਿੱਚ ਸ਼ਾਮਿਲ ਹੋਏ ਤੇ ਲੋਕਾਂ ਵੱਲੋਂ ਟਾਂਡਾ ਪੁਲਿਸ ਤੇ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਟਾਂਡਾ ਸ਼ਹਿਰ ਦੇ ਪ੍ਰਚੀਨ ਮੰਦਰ ਮੂਹਰੇ ਨਗਰ ਕੌਂਸਲ ਵਲੋਂ ਲਗਾਈਆ ਜਾ ਰਹੀਆਂ ਘਟੀਆ ਮਟੀਰੀਅਲ ਦੀਆਂ ਟਾਇਲਾਂ ਲਗਾਉਣ ਤੋਂ ਦੀਪਕ ਬਹਿਲ ਨੇ ਰੋਕਿਆ ਸੀ ਜਿਸ ਦੇ ਬਾਅਦ ਸਿਆਸੀ ਰੰਜਿਸ਼ ਤਹਿਤ ਐਸਐਚੳ ਟਾਂਡਾ ਵਲੋਂ ਸਿਆਸੀ ਦਬਾਅ ਹੇਠ ਇੱਕ ਝੂਠਾ ਪਰਚਾ ਦਰਜ ਕਰਕੇ ਦੀਪਕ ਬਹਿਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੁਲਾਰਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੁੱਝ ਆਗੂਆਂ ਵਲੋਂ ਮਹਾਦੇਵ ਮੰਦਿਰ ਟਾਂਡਾ ਦੇ ਸਾਹਮਣੇ ਝੂਠੀ ਸ਼ੋਹਰਤ ਹਾਸਲ ਕਰਨ ਲਈ ਭਗਵਾਨ ਸ਼ਿਵ ਜੀ ਮਹਾਰਾਜ ਮੰਦਿਰ ਵੱਲ ਪਿੱਠ ਕਰਕੇ ਫੋਟੋ ਖਿਚਵਾ ਕੇ ਭਗਵਾਨ ਸ਼ਿਵ ਜੀ ਦਾ ਨਿਰਾਦਰ ਕੀਤਾ ਹੈ, ਜਿਸ ਨਾਲ ਸਾਰੇ ਹਿੰਦੂ ਧਰਮ ਦੀ ਆਸਥਾ ਨੂੰ ਠੇਸ ਪਹੁੰਚੀ ਹੈ। ਇਸ ਸਬੰਧੀ ਮੰਦਿਰ ਕਮੇਟੀ ਵਲੋਂ ਸ਼ਹਿਰ ਵਾਸੀਆਂ ਤੇ ਸਨਾਤਨ ਧਰਮ ਦੇ ਸਮੂਹ ਆਗੂਆਂ ਦੀ ਸਹਿਮਤੀ ਨਾਲ ਇੱਕ ਦਰਖਾਸਤ ਉਕਤ ਵਿਅਕਤੀਆਂ ਖਿਲਾਫ ਐਸ. ਐਚ.ੳ ਟਾਂਡਾ ਨੂੰ ਕਨੂੰਨੀ ਕਾਰਵਾਈ ਕਰਨ ਲਈ ਦਿੱਤੀ ਗਈ ਹੈ। ਆਗੂਆਂ ਨੇ ਕਿਹਾ ਕਿ ਜਦੋਂ ਤੱਕ ਦੀਪਕ ਬਹਿਲ ਖਿਲਾਫ ਦਰਜ਼ ਝੂਠਾ ਪਰਚਾ ਰੱਦ ਕਰਕੇ ਉਨ੍ਹਾ ਨੂੰ ਬਾਇੱਜਤ ਸ਼ਹਿਰ ਵਾਸੀਆਂ ਹਵਾਲੇ ਨਹੀਂ ਕੀਤਾ ਜਾਂਦਾ ਅਤੇ ਭਗਵਾਨ ਸ਼ਿਵ ਜੀ ਮਹਾਰਾਜ ਦੇ ਮੰਦਿਰ ਵੱਲ ਪਿੱਠ ਕਰਕੇ ਫੋਟੋ ਖਿਚਵਾ ਕੇ ਭਗਵਾਨ ਸ਼ਿਵ ਜੀ ਦਾ ਨਿਰਾਦਰ ਕਰਨ ਵਾਲੇ ਲੋਕਾਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਦ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ।
ਐੱਸ.ਐੱਚ.ਓ.ਨੇ ਕੌਫੀ ’ਤੇ ਬੁਲਾ ਮੰਦਿਰ ਪ੍ਰਧਾਨ ਅਤੇ ਪੱਤਰਕਾਰ ਨੂੰ ਕੀਤਾ ਸੀ ਗ੍ਰਿਫਤਾਰ, ਟਾਂਡਾ ਵਾਸੀਆਂ ਥਾਣਾ ਘੇਰਿਆ