ਰਾਜਨ ਮਾਨ
ਦਾ ਐਡੀਟਰ ਨਿਊਜ.ਅੰਮ੍ਰਿਤਸਰ। ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ੀ ਕਾਲੋਨੀ ਹੋਲੀ ਸਿਟੀ ਦੇ ਕਾਲੋਨਾਈਜ਼ਰ ਦੇ ਭਾਈਵਾਲ ਗੁਰਮੇਹਰ ਸਿੰਘ ਅਤੇ ਉਸਦੇ ਲੜਕੇ ਹਰਕਰਨ ਸਿੰਘ ਨੂੰ ਪੁਲਿਸ ਨੇ ਅੱਜ ਲੜਕੀ ਨਾਲ ਬਲਾਤਕਾਰ ਕਰਨ ਅਤੇ ਧੋਖਾਧੜੀ ਦੇ ਮਾਮਲੇ ਵਿੱਚ ਗਿ੍ਰਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੋਲੀ ਸਿਟੀ ਕਾਲੋਨੀ ਦੇ ਭਾਈਵਾਲ ਗੁਰਮੇਹਰ ਸਿੰਘ ਦੇ ਲੜਕੇ ਹਰਕਰਨ ਸਿੰਘ ਅਤੇ ਗੁਰਮੇਹਰ ਸਿੰਘ, ਉਸਦੀ ਪਤਨੀ ਸੁਖਰਾਜ ਕੌਰ, ਲੜਕੀ ਗੁਰਸਿਮਰਨ ਕੌਰ ਅਤੇ ਜਵਾਈ ਦਿਲਸ਼ੇਰ ਸਿੰਘ ਵਿਰੁੱਧ ਧਾਰਾ 376,420,406,506,120-ਬੀ ਆਈ ਪੀ ਸੀ ਐਕਟ ਤਹਿਤ ਲੁਧਿਆਣਾ ਦੀ ਪੁਲਸ ਨੇ ਥਾਣਾ ਸਰਾਭਾ ਨਗਰ ਵਿੱਚ ਕੇਸ ਦਰਜ ਕੀਤਾ ਹੈ। ਅੱਜ ਸਵੇਰੇ ਪੁਲਿਸ ਪਾਰਟੀ ਨੇ ਹੋਲੀ ਸਿਟੀ ਵਿੱਚ ਸਥਿਤ ਇਸਦੇ ਘਰ ਉਪਰ ਛਾਪਾ ਮਾਰ ਕੇ ਗੁਰਮੇਹਰ ਸਿੰਘ ਅਤੇ ਉਸਦੇ ਲੜਕੇ ਹਰਕਰਨ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਹੈ। ਲੁਧਿਆਣਾ ਦੇ ਇੱਕ ਮੁਹੱਲੇ ਦੀ ਵਾਸੀ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਕਿ ਗੁਰਮੇਹਰ ਸਿੰਘ ਦੇ ਲੜਕੇ ਹਰਕਰਨ ਸਿੰਘ ਨਾਲ 24 ਜੂਨ 2022 ਨੂੰ ਉਸਦੀ ਮੰਗਣੀਂ ਹੋਈ ਸੀ ਅਤੇ ਉਸ ਉਪਰੰਤ ਫਿਰ 14 ਜੁਲਾਈ 2022 ਨੂੰ ਹਰਕਰਨ ਸਿੰਘ ਨੇ ਥੋਖੇ ਨਾਲ ਉਸਨੂੰ ਪੱਖੋਵਾਲ ਰੋਡ ਤੇ ਇੱਕ ਹੋਟਲ ਵਿੱਚ ਬੁਲਾਇਆ ਅਤੇ ਫਿਰ ਉਸ ਨਾਲ ਬਲਾਤਕਾਰ ਕੀਤਾ। ਇਸ ਸਬੰਧੀ ਮੇਰੇ ਵਲੋਂ ਵਿਰੋਧ ਕਰਨ ਤੇ ਉਸਨੇ ਕਿਹਾ ਕਿ ਉਹਨਾਂ ਦਾ ਵਿਆਹ ਹੋਣ ਵਾਲਾ ਹੈ ਇਸ ਲਈ ਵਿਰੋਧ ਕਰਨ ਦੀ ਲੋੜ ਨਹੀਂ। ਉਸਨੇ ਦੋਸ਼ ਲਾਇਆ ਕਿ ਫਿਰ ਲੜਕੇ ਵਾਲਿਆਂ ਨੇ ਵੱਖ ਵੱਖ ਤਰੀਕਾਂ ਨੂੰ ਬੁਲਾ ਕੇ ਗਹਿਣੇ ਅਤੇ ਹੋਰ ਸਮਾਨ ਬਣਵਾਇਆ । ਉਸਨੇ ਆਰੋਪ ਲਾਇਆ ਕਿ ਫਿਰ ਲੜਕੇ ਵਾਲਿਆਂ ਨੇ ਪੰਜ ਕਰੋੜ ਰੁਪਏ ਅਤੇ ਮਰਸਡੀਜ਼ ਕਾਰ ਦੀ ਮੰਗ ਕੀਤੀ। ਉਸਨੇ ਕਿਹਾ ਕਿ ਉਸਦੇ ਪਰਿਵਾਰ ਨੇ ਦਾਜ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਇਹਨਾਂ ਨੇ ਰਿਸ਼ਤਾ ਤੋੜ ਦਿੱਤਾ। ਉਸਨੇ ਦੱਸਿਆ ਕਿ ਜਦੋਂ ਮੇਰੇ ਪਰਿਵਾਰ ਨੇ ਗਹਿਣੇ ਅਤੇ ਹੋਰ ਕਰਵਾਈ ਸ਼ਾਪਿੰਗ ਦਾ ਸਮਾਨ ਵਾਪਸ ਮੰਗਿਆ ਤਾਂ ਇਹਨਾਂ ਨੇ ਦੇਣ ਤੋਂ ਇਨਕਾਰ ਕਰ ਦਿੱਤਾ। ਉਸਨੇ ਕਿਹਾ ਕਿ ਫਿਰ ਉਸਨੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਸ਼ਿਕਾਇਤ ਕੀਤੀ ਅਤੇ ਫਿਰ ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ। ਲੁਧਿਆਣਾ ਪੁਲਿਸ ਵਲੋਂ ਅੱਜ ਸਵੇਰੇ ਗੁਰਮੇਹਰ ਸਿੰਘ ਦੇ ਹੋਲੀ ਸਿਟੀ ਕਾਲੋਨੀ ਵਿਖੇ ਸਥਿਤ ਘਰ ਨੂੰ ਘੇਰਾ ਪਾ ਕੇ ਦੋਵਾਂ ਪਿਓ ਪੁੱਤ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਇਥੇ ਵਰਨਣਯੋਗ ਹੈ ਕਿ ਹੋਲੀ ਸਿਟੀ ਕਾਲੋਨੀ ਦੇ ਕਾਲੋਨਾਈਜ਼ਰ ਉਪਰ ਉਥੋਂ ਦੇ ਨਿਵਾਸੀਆਂ ਵੱਲੋਂ ਪਹਿਲਾਂ ਹੀ ਲੋਕਾਂ ਨਾਲ ਧੱਕਾ ਕਰਨ ਅਤੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਉਣ ਦੇ ਇਲਜ਼ਾਮ ਲਗਾਏ ਗਏ ਹਨ ਅਤੇ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ। ਹੋਲੀ ਸਿਟੀ ਕਾਲੋਨੀ ਪਿਛਲੇ ਲੰਮੇ ਸਮੇਂ ਤੋਂ ਸਹੂਲਤਾਂ ਨਾ ਮਿਲਣ ਕਾਰਨ ਵਿਵਾਦਾਂ ਵਿੱਚ ਚੱਲਦੀ ਆ ਰਹੀ ਹੈ।
ਹੋਲੀ ਸਿਟੀ ਦਾ ਭਾਈਵਾਲ ਗੁਰਮੇਹਰ ਤੇ ਉਸ ਦਾ ਪੁੱਤ ਬਲਾਤਕਾਰੀ ਤੇ ਧੋਖੇਬਾਜ਼, ਹੋਏ ਗ੍ਰਿਫਤਾਰ