ਹੁਸ਼ਿਆਰਪੁਰ। ਨਗਰ ਨਿਗਮ ਚੋਣਾ ਸਬੰਧੀ ਅੱਜ ਅਕਾਲੀ ਦਲ ਦੇ ਵੱਖ-ਵੱਖ ਵਾਰਡਾਂ ਤੋਂ ਸਬੰਧਿਤ ਉਮੀਦਵਾਰਾਂ ਵੱਲੋਂ ਤਹਿਸੀਲ ਕੰਪਲੈਕਸ ਵਿਚ ਰਿਟਰਨਿੰਗ ਅਧਿਕਾਰੀ ਕੋਲ ਆਪਣੇ ਨਾਮਜਦਗੀ ਪੱਤਰ ਦਾਖਿਲ ਕਰਵਾਏ ਗਏ, ਇਸ ਸਮੇਂ ਵਿਸ਼ੇਸ਼ ਤੌਰ ’ਤੇ ਅਕਾਲੀ ਦਲ ਦੇ ਜਿਲਾ ਪ੍ਰਧਾਨ ਸ਼ਹਿਰੀ ਜਤਿੰਦਰ ਸਿੰਘ ਲਾਲੀ ਬਾਜਵਾ, ਸਾਬਕਾ ਮੰਤਰੀ ਸੋਹਣ ਸਿੰਘ ਠੰਡਲ, ਸਤਨਾਮ ਸਿੰਘ ਬੰਟੀ ਚੱਗਰਾ, ਰਵਿੰਦਰ ਸਿੰਘ ਠੰਡਲ, ਬਰਿੰਦਰ ਸਿੰਘ, ਪਰਮਾਰ, ਬਲਰਾਜ ਸਿੰਘ ਚੌਹਾਨ, ਸ਼ਮਸ਼ੇਰ ਸਿੰਘ ਭਾਰਦਵਾਜ, ਯਾਦਵਿੰਦਰ ਸਿੰਘ ਬੇਦੀ, ਹਰਜਿੰਦਰ ਸਿੰਘ ਵਿਰਦੀ ਆਦਿ ਆਗੂ ਹਾਜਰ ਰਹੇ।
ਅੱਜ ਨਾਮਜਦਗੀ ਭਰਨ ਦੇ ਤੀਸਰੇ ਦਿਨ ਅਕਾਲੀ ਦਲ ਵੱਲੋਂ ਸੀਨੀਅਰ ਡਿਪਟੀ ਮੇਅਰ ਰਹਿ ਚੁੱਕੇ ਪ੍ਰੇਮ ਸਿੰਘ ਪਿੱਪਲਾਵਾਲਾ ਵੱਲੋਂ ਵਾਰਡ ਨੰਬਰ-20, ਉਮੀਦਵਾਰ ਹਰਜੀਤ ਸਿੰਘ ਮਠਾਰੂ ਵਾਰਡ ਨੰਬਰ-44, ਰਣਧੀਰ ਸਿੰਘ ਭਾਰਜ ਵਾਰਡ ਨੰਬਰ-42, ਯਾਦਵਿੰਦਰ ਸਿੰਘ ਬੇਦੀ ਵਾਰਡ ਨੰਬਰ-32, ਬਿਕਰਮਜੀਤ ਸਿੰਘ ਕਲਸੀ ਵਾਰਡ ਨੰਬਰ-26, ਨਰਿੰਦਰ ਸਿੰਘ ਵਾਰਡ ਨੰਬਰ-24, ਹਿਤੇਸ਼ ਪ੍ਰਾਸ਼ਰ ਵਾਰਡ ਨੰਬਰ-2, ਕੁਲਵਿੰਦਰ ਕੌਰ ਵਾਰਡ ਨੰਬਰ13, ਵਿਪਨ ਕੁਮਾਰ ਗੱਬਰ ਵਾਰਡ ਨੰਬਰ-30, ਹਰਪ੍ਰੀਤ ਕੌਰ ਵਾਰਡ ਨੰਬਰ-1, ਰਵਿੰਦਰਪਾਲ ਮਿੰਟੂ ਵਾਰਡ ਨੰਬਰ-10,
ਚੰਦਨ ਲੱਕੀ ਵਾਰਡ ਨੰਬਰ-28 ਵੱਲੋਂ ਨਾਮਜਦਗੀ ਪੱਤਰ ਦਾਖਿਲ ਕਰਵਾਏ ਗਏ। ਇਸ ਮੌਕੇ ਲਾਲੀ ਬਾਜਵਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਵੱਲੋਂ ਮਿਲ ਰਹੇ ਪਿਆਰ ਤੇ ਸਹਿਯੋਗ ਕਾਰਨ ਉਹ ਸਭ ਦੇ ਰਿਣੀ ਹਨ ਤੇ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਦੇ ਹਨ ਕਿ ਅਕਾਲੀ ਦਲ ਸ਼ਹਿਰ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੇਗਾ।
ਉਨਾਂ ਕਿਹਾ ਕਿ ਬਾਕੀ ਬਚੇ ਉਮੀਦਵਾਰਾਂ ਵੱਲੋਂ 3 ਫਰਵਰੀ ਨੂੰ ਨਾਮਜਦਗੀ ਪੱਤਰ ਦਾਖਿਲ ਕਰ ਦਿੱਤੇ ਜਾਣਗੇ। ਇਸ ਸਮੇਂ ਜਪਿੰਦਰ ਸਿੰਘ ਅਟਵਾਲ, ਗੁਰਪ੍ਰੀਤ ਸਿੰਘ ਕੋਹਲੀ, ਮਨਦੀਪ ਜਸਵਾਲ ਵੀ ਹਾਜਰ ਰਹੇ।