ਹੁਸ਼ਿਆਰਪੁਰ। ਨਗਰ ਨਿਗਮ ਚੋਣ ਵਿਚ ਵਾਰਡ ਨੰਬਰ-2 ਤੋਂ ਅਕਾਲੀ ਦਲ ਵੱਲੋਂ ਮੈਂਦਾਨ ਵਿਚ ਉਤਾਰੇ ਗਏ ਉਮੀਦਵਾਰ ਹਿਤੇਸ਼ ਪ੍ਰਾਸ਼ਰ ਦੇ ਚੋਣ ਦਫਤਰ ਦਾ ਉਦਘਾਟਨ ਅਕਾਲੀ ਦਲ ਦੇ ਜਿਲਾ ਪ੍ਰਧਾਨ ਜਤਿੰਦਰ ਸਿੰਘ ਲਾਲੀ ਬਾਜਵਾ ਵੱਲੋਂ ਇੱਥੇ ਬਹਾਦਰਪੁਰ ਵਿਖੇ ਕੀਤਾ ਗਿਆ, ਇਸ ਸਮੇਂ ਵਾਰਡ ਨਾਲ ਸਬੰਧਿਤ ਲੋਕ ਵੱਡੀ ਗਿਣਤੀ ਵਿਚ ਮੌਜੂਦ ਰਹੇ। ਇਸ ਮੌਕੇ ਲਾਲੀ ਬਾਜਵਾ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਵਿਚ ਅਕਾਲੀ ਦਲ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਕਿ ਲੋਕ ਇਹ ਗੱਲ ਚੰਗੀ ਤਰਾਂ ਜਾਣਦੇ ਹਨ ਕਿ ਜਦੋਂ-ਜਦੋਂ ਵੀ ਸੂਬੇ ਵਿਚ ਅਕਾਲੀ ਦਲ ਨੇ ਸੱਤਾ ਸੰਭਾਲੀ ਤਦ-ਤਦ ਪਿੰਡਾਂ ਸਮੇਤ ਸ਼ਹਿਰਾਂ ਦਾ ਵਿਕਾਸ ਬਿਨਾਂ ਕਿਸੇ ਪੱਖਪਾਤ ਤੋਂ ਕੀਤਾ ਗਿਆ। ਉਨਾਂ ਕਿਹਾ ਕਿ ਅਕਾਲੀ ਦਲ ਸ਼ਹਿਰ ਵਾਸੀਆਂ ਨੂੰ ਭਿ੍ਰਸ਼ਟਾਚਾਰ ਮੁਕਤ ਸ਼ਾਸ਼ਨ ਦੇਣ ਲਈ ਜਿੱਥੇ ਵਚਨਬੱਧ ਹੈ ਉੱਥੇ ਹੀ ਸ਼ਹਿਰ ਦੇ ਸਾਰੇ ਵਾਰਡਾਂ ਦਾ ਵਿਕਾਸ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਰਵਾਇਆ ਜਾਵੇਗਾ। ਇਸ ਸਮੇਂ ਉਮੀਦਵਾਰ ਹਿਤੇਸ਼ ਪ੍ਰਾਸ਼ਰ ਨੇ ਲਾਲੀ ਬਾਜਵਾ ਸਮੇਤ ਪਾਰਟੀ ਹਾਈਕਮਾਂਡ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਨਾਲ ਹੀ ਕਿਹਾ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਤੇ ਆਉਣ ਵਾਲੇ ਸਮੇਂ ਵਿਚ ਵਾਰਡ ਨੰਬਰ-2 ਨੂੰ ਸ਼ਹਿਰ ਦਾ ਵਿਕਾਸ ਪੱਖੋ ਮਾਡਲ ਵਾਰਡ ਬਣਾਇਆ ਜਾਵੇਗਾ। ਇਸ ਸਮੇਂ ਤਰਲੋਚਨ ਸਿੰਘ ਕੰਗ, ਨਰਿੰਦਰ ਪ੍ਰਾਸ਼ਰ, ਵਿਜੇ ਪ੍ਰਾਸ਼ਰ, ਮਹਿੰਦਰ ਸੈਣੀ, ਅਖਿਲੇਸ਼ ਸੂਦ, ਰਾਜੇਸ਼ਵਰ ਗੋਲਡੀ, ਅਮਰਦੀਪ ਐਰੀ ਤੇ ਹਰਬੰਸ ਸਿੰਘ ਵੀ ਮੌਜੂਦ ਸਨ।
-ਪਾਰਟੀ ਉਮੀਦਵਾਰ ਪ੍ਰਾਸ਼ਰ ਦੇ ਚੋਣ ਦਫਤਰ ਦਾ ਲਾਲੀ ਬਾਜਵਾ ਨੇ ਕੀਤਾ ਉਦਘਾਟਨ