ਦਾ ਐਡੀਟਰ ਨਿਊਜ਼, ਹੁਸ਼ਿਆਰਪੁਰ, ——- ਸ਼੍ਰੋਮਣੀ ਅਕਾਲੀ ਦਲ (ਬਾਦਲ) ‘ਚ ਵੱਖ ਵੱਖ ਅਹੁਦਿਆਂ ਉੱਤੇ ਅਤੇ ਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਦੇ ਪੀ. ਏ. ਰਹਿ ਚੁੱਕੇ ਜਥੇਦਾਰ ਇਕਬਾਲ ਸਿੰਘ ਖੇੜਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੁਹਿਰਦ ਗਤੀਵਿਧੀਆਂ ਨੂੰ ਦੇਖਦਿਆਂ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਕੌਮੀ ਮੀਤ ਪ੍ਰਧਾਨ ਦਾ ਅਹੁਦਾ ਦੇ ਕੇ ਨਿਵਾਜਿਆ ਹੈl ਇਸੇ ਸਬੰਧ ਵਿੱਚ ਅੱਜ ਗੁਰਦੁਆਰਾ ਜਨਮ ਅਸਥਾਨ ਸੰਤ ਬਾਬਾ ਨਿਧਾਨ ਸਿੰਘ ਜੀ ਪਿੰਡ ਨਡਾਲੋਂ ਵਿਖੇ ਉਨ੍ਹਾਂ ਦਾ ਸਨਮਾਨ ਸਮਾਗਮ ਮੈਬਰ ਜਨਰਲ ਕੌਸਲ ਜਸਵੀਰ ਸਿੰਘ ਭੱਟੀ ਨਡਾਲੋਂ, ਸਾਬਕਾ ਸਰਪੰਚ ਦਲਜੀਤ ਸਿੰਘ ਚੈੜਾ, ਬਾਬਾ ਜਰਨੈਲ ਸਿੰਘ ਨਡਾਲੋਂ, ਅਮਰਜੀਤ ਸਿੰਘ ਰਾਜਾ ਜਾਂਗਲੀਆਣਾ ਤੇ ਬਲਜਿੰਦਰ ਸਿੰਘ ਪੰਜੋੜ ਦੀ ਅਗਵਾਈ ਹੇਠ ਸਨਮਾਨ ਸਮਾਗਮ ਕਰਵਾਇਆ ਗਿਆl
ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਖੇੜਾ ਨੂੰ ਕੌਮੀ ਮੀਤ ਪ੍ਰਧਾਨ ਬਣਾਏ ਜਾਣ ਤੇ ਸੁਖਵੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਤੇ ਸੋਹਣ ਸਿੰਘ ਠੰਡਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਖੇੜਾ ਸਾਹਿਬ ਇੰਨੇ ਮਿਹਨਤੀ ਲੀਡਰ ਹਨ ਕਿ ਉਹ ਇਸ ਅਹੁਦੇ ਮਿਲਣ ਨਾਲ ਪੂਰੇ ਦੁਆਬੇ ‘ਚ ਕੰਮ ਕਰਕੇ ਪਾਰਟੀ ਦੇ ਸਮੀਕਰਣ ਬਦਲ ਦੇਣਗੇl ਇਸ ਮੌਕੇ ਮੈਬਰ ਜਨਰਲ ਕੌਸਲ ਜਸਵੀਰ ਸਿੰਘ ਭੱਟੀ ਤੇ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੈੜਾ ਵੱਲੋਂ ਉਨ੍ਹਾਂ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਿਰੋਪਾਓ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆl ਇਸ ਮੌਕੇ ਉਨ੍ਹਾਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਵੱਡੀ ਜਿੰਮੇਵਾਰੀ ਸੌਂਪੀ ਹੈ, ਜਿਸ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇl ਇਸ ਤੋਂ ਪਹਿਲਾਂ ਉਹ ਉਕਤ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਦਾ ਅਸ਼ੀਰਵਾਦ ਪ੍ਰਾਪਤ ਕੀਤਾl

ਇਸ ਮੌਕੇ ਲਖਵਿੰਦਰ ਸਿੰਘ ਵਿੰਦਾ, ਧਰਮਿੰਦਰ ਸਿੰਘ ਸੋਨੂੰ, ਬਲਵੀਰ ਸਿੰਘ ਨਡਾਲੋਂ, ਹਰਬੰਸ ਸਿੰਘ ਜੱਲੋਵਾਲ, ਪ੍ਰਦੀਪ ਸਿੰਘ ਕੁੱਕੜਾਂ, ਗੁਰਵਿੰਦਰ ਸਿੰਘ ਜਾਂਗਲੀਆਣਾ, ਹਰਦੀਪ ਸਿੰਘ ਖਾਲਸਾ ਬੱਡੋਂ, ਕਿਰਪਾਲ ਸਿੰਘ ਅਜਨੋਹਾ, ਕੁਲਦੀਪ ਸਿੰਘ ਅਜਨੋਹਾ, ਤਰਲੋਚਨ ਸਿੰਘ ਸਕਰੂਲੀ, ਇੰਦਰਜੀਤ ਸਿੰਘ ਰਾਜਾ ਘੜਿਆਲ, ਰਾਜੂ ਚੋਪੜਾ ਭਾਮ, ਰਾਜਾ ਭਾਮ, ਨਰਿੰਦਰ ਸਿੰਘ ਰਿੰਕੂ ਜਾਂਗਲੀਆਣਾ, ਗੈਰੀ ਇਟਲੀ, ਸਰਵਿੰਦਰ ਸਿੰਘ ਠੀਡਾ, ਭੁਪਿੰਦਰ ਸਿੰਘ ਪੰਜੋੜ, ਜੁਝਾਰ ਸਿੰਘ ਜਾਂਗਲੀਆਣਾ, ਇੰਦਰ ਸਿੰਘ ਅਜਨੋਹਾ, ਦਲਵੀਰ ਸਿੰਘ ਭੱਟੀ, ਨੰਬਰਦਾਰ ਜਸਵੰਤ ਸਿੰਘ ਚੰਬਲਾਂ, ਬਲਵਿੰਦਰ ਸਿੰਘ ਭਾਮ, ਬੂਟਾ ਸਿੰਘ ਕੋਟ ਫਤੂਹੀ, ਪਰਮਜੀਤ ਸਿੰਘ ਭਾਮ, ਹਿੰਮਤ ਕੁਮਾਰ ਲਾਰਾ ਮਾਹਿਲਪੁਰ, ਕਮਲਜੀਤ ਸਿੰਘ ਪੰਜੋੜ, ਚਰਨਜੀਤ ਸਿੰਘ ਪੰਜੋੜ, ਬਲਵਿੰਦਰ ਸਿੰਘ ਜੱਲੋਵਾਲ, ਗੁਰਪ੍ਰੀਤ ਸਿੰਘ ਡਾਂਡੀਆਂ, ਸਰਪੰਚ ਬਲਵਿੰਦਰ ਸਿੰਘ ਖੇੜਾ, ਜਗਦੀਸ਼ ਸਿੰਘ ਮੁੱਗੋਪੱਟੀ, ਜਰਨੈਲ ਸਿੰਘ ਡਾਂਡੀਆਂ, ਧੰਨਾ ਸਿੰਘ ਡਾਂਡੀਆਂ, ਤਰਲੋਚਨ ਸਿੰਘ ਟੋਡਰਪੁਰ, ਮਨਮੋਹਣ ਸਿੰਘ ਡਾਂਡੀਆਂ, ਸਤਨਾਮ ਸਿੰਘ ਮਾਹਲਾਂ, ਅਮਰਿੰਦਰ ਸਿੰਘ ਪੰਜੋੜ, ਪ੍ਰਭਦੀਪ ਸਿੰਘ ਪੰਜੋੜ, ਦਲਜੀਤ ਸਿੰਘ ਰਹੱਲੀ, ਗੁਰਚਰਨ ਸਿੰਘ ਪੰਜੋੜ, ਟੈਂਕੂ ਪੰਡਿਤ, ਕ੍ਰਿਸ਼ਨਾ ਡੱਬ ਆਦਿ ਹਾਜ਼ਰ ਸਨl