– ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ , ਗੁਰਮੁੱਖ ਸਿੰਘ ਸੰਧੂ ਅਤੇ ਗੁਰਬਖਸ਼ ਸਿੰਘ ਪੀਰਮੁਹੰਮਦ ਦੇ ਨਿਕਟਵਰਤੀ ਸਾਥੀ
ਦਾ ਐਡੀਟਰ ਨਿਊਜ਼, ਕੋਟ ਈਸੇ ਖਾਂ – ਅੱਜ ਸ਼੍ਰੋਮਣੀ ਅਕਾਲੀ ਦਲ ਨੇ ਪਾਰਟੀ ਹੈਡਕੁਆਰਟਰ ਤੋ ਹੋਈਆ ਨਿਯੁਕਤੀਆਂ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਜਰਨਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਨਿਕਟਵਰਤੀ ਸਾਥੀ ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ ਨੂੰ ਸਲਾਹਕਾਰ ਨਿਯੁਕਤ ਕੀਤਾ ਹੈ।


ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇ ਦੌਰਾਨ ਫੈਡਰੇਸ਼ਨ ਦੀਆਂ ਮੌਹਰਲੀਆਂ ਸਫਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਟਕਸਾਲੀ ਅਕਾਲੀ ਪਰਿਵਾਰਾਂ ਨਾਲ ਸਬੰਧਿਤ ਇਹਨਾਂ ਨੌਜਵਾਨਾਂ ਤੇ ਬਾਦਲ ਨੇ ਭਰੋਸਾ ਜਤਾਇਆ ਹੈ। ਇਹਨਾਂ ਦੋ ਨਿਯੁਕਤੀਆਂ ਨਾਲ ਹਲਕਾ ਜ਼ੀਰਾ ਸਮੇਤ ਪੰਜਾਬ ਦੇਸ ਦੁਨੀਆ ਵਿੱਚ ਵੱਡੀ ਖੁਸੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਤੇ ਹੁਣ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਆਉਣ ਵਾਲੇ ਸਮੇ ਵਿੱਚ ਆਮ ਘਰਾਂ ਦੇ ਅਕਾਲੀ ਫੈਡਰੇਸ਼ਨ ਵਰਕਰਾਂ ਨੂੰ ਹੋਰ ਜ਼ਿੰਮੇਵਾਰੀਆਂ ਵੀ ਮਿਲਣਗੀਆਂ।
ਇਸੇ ਦੌਰਾਨ ਡਾਕਟਰ ਕਾਰਜ ਸਿੰਘ ਧਰਮਸਿੰਘ ਵਾਲਾ , ਗੁਰਮੁੱਖ ਸਿੰਘ ਸੰਧੂ ਅਤੇ ਗੁਰਬਖਸ਼ ਸਿੰਘ ਸੇਖੋ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪਾਰਟੀ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਬਿਕਰਮ ਸਿੰਘ ਮਜੀਠੀਆਂ, ਡਾਕਟਰ ਦਲਜੀਤ ਸਿੰਘ ਚੀਮਾ , ਚਰਨਜੀਤ ਸਿੰਘ ਬਰਾੜ , ਰਾਜਵਿੰਦਰ ਸਿੰਘ ਉਮੀਦਵਾਰ ਹਲਕਾ ਫਰੀਦਕੋਟ , ਗੁਰਚਰਨ ਸਿੰਘ ਗਰੇਵਾਲ, ਕਰਨੈਲ ਸਿੰਘ ਪੀਰਮੁਹੰਮਦ ਦਾ ਜੋਰਦਾਰ ਧੰਨਵਾਦ ਕਰਦਿਆ ਹਲਕਾ ਧਰਮਕੋਟ ਦੇ ਇੰਚਾਰਜ ਬਰਜਿੰਦਰ ਸਿੰਘ ਬਰਾੜ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਪੂਰਨ ਭਰੋਸਾ ਦਿੱਤਾ ਹੈ ਕਿ ਉਹ ਪਾਰਟੀ ਲਈ ਤਨ,ਮਨ, ਧੰਨ ਨਾਲ ਦਿਨ ਰਾਤ ਸੇਵਾ ਕਰਨਗੇ।