ਦਾ ਐਡੀਟਰ ਨਿਊਜ. ਮੁਕਤਸਰ। ਮੁਕਤਸਰ ਪੁਲਿਸ ਵੱਲੋਂ ਸੀਆਈਏ ਸਟਾਫ ਵਿੱਚ ਇੱਕ ਵਕੀਲ ਤੇ ਉਸਦੇ ਸਾਥੀ ਦੀ ਬੇਰਹਿਮੀ ਨਾਲ ਥਰਮ ਡਿਗਰੀ ਟਾਰਚਰ ਮਾਮਲੇ ਵਿੱਚ ਮੁਕਤਸਰ ਦੀ ਬਾਰ ਐਸੋਸੀਏਸ਼ਨ ਵੀ ਆਪਣੇ ਵਕੀਲ ਦੀ ਹਮਾਇਤ ’ਤੇ ਉੱਤਰ ਆਈ ਹੈ ਤੇ ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਪੁਲਿਸ ਨੇ ਸਮਾਂ ਰਹਿੰਦਿਆ ਐਫਆਈਆਰ ਦਰਜ ਨਾ ਕੀਤੀ ਤਾਂ ਪੁਲਿਸ ਨੂੰ ਅਦਾਲਤੀ ਮਾਣਹਾਨੀ ਦਾ ਸਾਹਮਣਾ ਕਰਨਾ ਪਵੇਗਾ, ਇਸ ਸਬੰਧੀ ਮੁਕਤਸਰ ਵਿੱਚ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਪ੍ਰੈਸ ਕਾਂਨਫਰੰਸ ਦੌਰਾਨ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਵਿੱਚ ਸਿਰਫ ਤੇ ਸਿਰਫ ਕਾਨੂੰਨੀ ਰਸਤਾ ਅਖਤਿਆਰ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਜਾਣਬੁੱਝ ਕੇ ਆਪਣੇ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਐਫਆਈਆਰ ਦਰਜ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਇਸ ਮਾਮਲੇ ਵਿੱਚ ਹੋਰ ਦੇਰੀ ਕਰਦੀ ਹੈ ਤਾਂ ਜਲਦੀ ਹੀ ਅਦਾਾਲਤੀ ਮਾਣਹਾਨੀ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ, ਇੱਥੇ ਇਹ ਗੱਲ ਦੱਸਣੀ ਵਾਜਿਬ ਹੈ ਕਿ ਮੁਕਤਸਰ ਦੇ ਵਕੀਲ ਵਰਿੰਦਰ ਸੰਧੂ ਤੇ ਸਾਥੀ ਸ਼ਲਿੰਦਰਜੀਤ ਨੀਟਾ ਨੂੰ ਸੀਆਈਏ ਸਟਾਫ ਮੁਕਤਸਰ ਦੇ ਇੰਚਾਰਜ ਰਮਨ ਕੁਮਾਰ ਕੰਬੋਜ ਨੇ ਜਬਰਦਸਤੀ ਚੱਕ ਕੇ ਲਿਜਾ ਕੇ ਪਹਿਲਾ ਇਨਾਂ ’ਤੇ ਥਰਡ ਡਿਗਰੀ ਦਾ ਇਸਤੇਮਾਲ ਕਰਦਿਆ ਬੇਰਹਿਮੀ ਨਾਲ ਕੁੱਟਿਆ ਗਿਆ ਤੇ ਇਸੇ ਦੌਰਾਨ ਹੀ ਬਾਅਦ ਵਿੱਚ ਸੀਆਈਏ ਮੁਕਤਸਰ ਦੇ ਐਸ.ਪੀ.ਡੀ. ਰਮਨਦੀਪ ਸਿੰਘ ਭੁੱਲਰ ਦੀ ਮੌਜੂਦਗੀ ਦੇ ਵਿੱਚ ਫਿਰ ਦੋਬਾਰਾ ਉਨ੍ਹਾਂ ਨੂੰ ਉੱਥੇ ਟਾਰਚਰ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਬੇਹੱਦ ਘਿਨੌਣੀ ਹਰਕਤ ਕਰਦਿਆ ਐਸ.ਪੀ.ਭੁੱਲਰ ਦੀ ਮੌਜੂਦਗੀ ਵਿੱਚ ਇੱਕ-ਦੂਜੇ ਦੇ ਮੂੰਹ ਵਿੱਚ ਗੁਪਤ ਅੰਗ ਪਾਏ ਗਏ ਤੇ ਇਸ ਦੀ ਵੀਡੀਓ ਬਣਾ ਕੇ ਧਮਕੀ ਦਿੱਤੀ ਗਈ ਕਿ ਜੇਕਰ ਬਾਹਰ ਜਾ ਕੇ ਮੂੰਹ ਖੋਲਿਆ ਗਿਆ ਤਾਂ ਇੱਕ ਤਾਂ ਵੀਡੀਓ ਲੀਕ ਕਰ ਦਿੱਤੀ ਜਾਵੇਗੀ ਤੇ ਦੂਸਰਾ ਦੋਬਾਰਾ ਥਰਡ ਡਿਗਰੀ ਝੱਲਣੀ ਪੈ ਸਕਦੀ ਹੈ, ਇਸ ਮੌਕੇ ਤੇ ਡੀ.ਐਸ.ਪੀ. ਸੁਨੀਲ ਗੋਇਲ ਦੀ ਭੂਮਿਕਾ ਵੀ ਇਸ ਮਾਮਲੇ ਵਿੱਚ ਦੱਸੀ ਜਾ ਰਹੀ ਹੈ।


ਪਹਿਲੇ ਮੈਡੀਕਲ ਵਿੱਚ ਕੁਝ ਨਹੀਂ ਬਾਅਦ ਵਿੱਚ ਸੱਟਾਂ ਕਿਸ ਤਰ੍ਹਾਂ-ਕੰਬੋਜ
ਇਸ ਸਬੰਧੀ ਜਦੋਂ ਸੀਆਈਏ ਦੇ ਇੰਚਾਰਜ ਰਮਨ ਕੁਮਾਰ ਕੰਬੋਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਤਮਾਮ ਦੋਸ਼ਾਂ ਨੂੰ ਝੁਠਲਾਉਦਿਆ ਕਿਹਾ ਕਿ ਜਦੋਂ ਅਸੀਂ ਇਨਾਂ ਨੂੰ ਪੇਸ਼ ਕੀਤਾ ਸੀ ਤਾਂ ਉਸ ਸਮੇਂ ਮੈਡੀਕਲ ਦੇ ਵਿੱਚ ਕੋਈ ਸੱਟ ਨਹੀਂ ਆਈ ਸੀ, ਦੂਸਰਾ ਉਨਾਂ ਇਹ ਵੀ ਦੱਸਿਆ ਕਿ ਜਦੋਂ ਇਨਾਂ ਦਾ ਬਲੱਡ ਟੈਸਟ ਕੀਤਾ ਗਿਆ ਸੀ ਤਾਂ ਉਸ ਟੈਸਟ ਵਿੱਚ ਡਰੱਗ ਦਾ ਹੋਣਾ ਪਾਇਆ ਗਿਆ ਸੀ, ਕੰਬੋਜ ਨੇ ਕਿਹਾ ਕਿ ਉਹ ਅਦਾਲਤ ਵੱਲੋਂ ਕੀਤੇ ਗਏ ਆਦੇਸ਼ਾਂ ਨੂੰ ਉਡੀਕ ਰਹੇ ਹਨ ਤੇ ਉਨਾ ਹਰ ਕਾਰਵਾਈ ਲਈ ਆਪਣੇ ਆਪ ਨੂੰ ਤਿਆਰ ਦੱਸਿਆ।
ਧਮਕੀ ਦਿੱਤੀ ਸੀ ਤਾਂ ਹੀ ਪਹਿਲਾ ਕੁਝ ਨਹੀਂ ਬੋਲੇ-ਬਰਾੜ
ਇਸ ਕੇਸ ਦੀ ਪੈਰਵਾਈ ਕਰ ਰਹੇ ਮਨਿੰਦਰ ਸਿੰਘ ਬਰਾੜ ਨੇ ਪਹਿਲੇ ਮੈਡੀਕਲ ਵਿੱਚ ਸੱਟਾਂ ਨਾ ਆਉਣ ਬਾਰੇ ਸਪੱਸ਼ਟ ਕਰਦੇ ਹੋਏ ਕਿਹਾ ਕਿ ਵਰਿੰਦਰ ਸਿੰਘ ਨੇ ਅਦਾਲਤ ਵਿੱਚ ਦਿੱਤੇ ਬਿਆਨ ਵਿੱਚ ਇਹ ਗੱਲ ਸਪੱਸ਼ਟ ਕਰ ਦਿੱਤੀ ਸੀ ਕਿ ਜਦੋਂ ਵਰਿੰਦਰ ਸਿੰਘ ਸੰਧੂ ਤੇ ਸ਼ਲਿੰਦਰ ਨੀਟਾ ਨੂੰ ਪਹਿਲਾ ਪੇਸ਼ ਕੀਤਾ ਗਿਆ ਤਾਂ ਉਸ ਤੋਂ ਪਹਿਲਾ ਉਨਾਂ ਨੂੰ ਇਹ ਧਮਕੀ ਦਿੱਤੀ ਸੀ ਕਿ ਜੇਕਰ ਡਾਕਟਰ ਜਾਂ ਅਦਾਲਤ ਵਿੱਚ ਜਾ ਕੇ ਕਿਸੇ ਵੀ ਗੱਲ ਨੂੰ ਡਿਸਕਲੋਜ ਕੀਤਾ ਤਾਂ ਤੁਹਾਡੀ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ ਤੇ ਦੂਸਰਾ ਰਿਮਾਂਡ ਤੇ ਲਿਆ ਕੇ ਸਾਰੀ ਰਾਤ ਇਹ ਕੁਝ ਹੀ ਝੱਲਣਾ ਪਵੇਗਾ ਜੋ ਪਹਿਲਾ ਝੱਲਣਾ ਪਿਆ ਹੈ, ਜਿਸ ਡਰ ਦੇ ਕਾਰਨ ਉਨਾਂ ਨੇ ਨਾ ਤਾਂ ਮੈਡੀਕਲ ਕਰਾਉਣ ਲੱਗੇ ਡਾਕਟਰ ਪਾਸ ਤੇ ਨਾ ਹੀ ਅਦਾਲਤ ਵਿੱਚ ਇਨ੍ਹਾਂ ਸੱਟਾਂ ਤੇ ਆਪਣੇ ਨਾਲ ਹੋਈ ਹੱਡਬੀਤੀ ਦਾ ਜਿਕਰ ਤੱਕ ਨਹੀਂ ਕੀਤਾ, ਬਰਾੜ ਨੇ ਕਿਹਾ ਕਿ ਜਿੱਥੋ ਤੱਕ ਬਲੱਡ ਵਿੱਚ ਡਰੱਗ ਦੇ ਨਮੂਨੇ ਆਉਣ ਦੀ ਗੱਲ ਹੈ ਉਸਦੇ ਵਿੱਚ ਵੀ ਵਰਿੰਦਰ ਸਿੰਘ ਨੇ ਅਦਾਲਤ ਨੂੰ ਦਿੱਤੀ ਸਟੇਟਮੈਟ ਵਿੱਚ ਇਸ ਗੱਲ ਦਾ ਜਿਕਰ ਕੀਤਾ ਕਿ ਉਨਾਂ ਨੂੰ ਜਬਰਦਸਤੀ ਪਾਣੀ ਵਿੱਚ ਨਸ਼ੀਲਾ ਪਦਾਰਥ ਦਿੱਤਾ ਗਿਆ ਸੀ, ਜਿਕਰਯੋਗ ਹੈ ਕਿ ਪੁਲਿਸ ਬਹੁਤ ਹੀ ਘੱਟ ਮਾਮਲਿਆਂ ਵਿੱਚ ਗਿ੍ਰਫਤਾਰ ਕੀਤੇ ਜਾਣ ਵਾਲੇ ਲੋਕਾਂ ਦਾ ਬਲੱਡ ਵਿੱਚ ਡਰੱਗ ਟੈਸਟ ਕਰਾਉਦੀ ਹੈ ਫਿਰ ਇਸ ਮਾਮਲੇ ਵਿੱਚ ਪੁਲਿਸ ਨੇ ਲਈ ਇਹ ਵੀ ਸਵਾਲ ਖੜਾ ਹੋ ਗਿਆ ਹੈ ਕਿ ਇਨਾਂ ਦਾ ਬਲੱਡ ਟੈਸਟ ਕਿਉਂ ਕਰਵਾਇਆ ਗਿਆ। ਉਨਾਂ ਕਿਹਾ ਕਿ ਜੇਕਰ ਸਮਾਂ ਰਹਿੰਦਿਆ ਐਫਆਈਆਰ ਦਰਜ ਨਾ ਕੀਤੀ ਗਈ ਤਾਂ ਥਾਣਾ ਸਦਰ ਦੇ ਮੁੱਖੀ ਮਲਕੀਤ ਸਿੰਘ ਖਿਲਾਫ ਵੀ ਮਾਮਲਾ ਦਰਜ ਕਰਵਾਇਆ ਜਾਵੇਗਾ।
ਸਰਕਾਰੀ ਵਕੀਲ ਤੱਕ ਨਹੀਂ ਪਹੁੰਚੀ ਫਾਇਲ
ਬੀਤੀ ਰਾਤ ਜਦੋਂ ਇਸ ਸਬੰਧ ਜਦੋਂ ਡੀਏ ਲੀਗਲ ਸੰਜੀਵ ਕੁਮਾਰ ਕੋਛੜ ਨਾਲ ਗੱਲ ਕੀਤੀ ਗਈ ਤਾਂ ਉਨਾਂ ਕਿਹਾ ਕਿ ਮੇਰੇ ਕੋਲ ਅਜੇ ਤੱਕ ਕੋਈ ਫਾਇਲ ਨਹੀਂ ਪੁੱਜੀ ਹੈ ਤੇ ਜਦੋਂ ਕੋਈ ਅਜਿਹੀ ਫਾਇਲ ਪੁੱਜੇਗੀ ਤਾਂ ਉਸ ਨੂੰ ਦੇਖ ਕੇ ਹੀ ਕੋਈ ਟਿੱਪਣੀ ਕਰ ਸਕਦੇ ਹਨ। ਜਿਕਰਯੋਗ ਹੈ ਕਿ ਮੁਕਤਸਰ ਦੀ ਚੀਫ ਜਿਊਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ ਐਸਪੀ ਡੀ. ਰਮਨਜੀਤ ਭੁੱਲਰ, ਡੀਐਸਪੀ ਸੁਨੀਲ ਕੁਮਾਰ, ਸੀਆਈਏ ਇੰਚਾਰਜ ਰਮਨ ਕੁਮਾਰ, ਮੁਲਾਜਿਮ ਹਰਬੰਸ ਸਿੰਘ ਸਮੇਤ ਕਈ ਪੁਲਿਸ ਮੁਲਾਜਿਮਾਂ ਖਿਲਾਫ ਮਾਮਲਾ ਦਰਜ ਕਰਨ ਦੇ ਆਦੇਸ਼ ਦਿੱਤੇ ਸਨ ਤੇ 3 ਦਿਨ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।