ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਚੀਨ ਵਿੱਚ ਹੋ ਰਹੀਆ ਏਸ਼ੀਅਨ ਗੇਮਜ਼ ਵਿੱਚ ਗਈ ਭਾਰਤ ਦੀ ਐਥਲੈਟਿਕ ਟੀਮ ਵਿੱਚ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਹਿਲਪੁਰ ਤੋਂ ਹਰਮਿਲਨ ਕੌਰ ਬੈਂਸ 800 ਤੇ 1500 ਮੀਟਰ ਦੇ ਹੋਣ ਵਾਲੇ ਦੌੜ ਮੁਕਾਬਲਿਆਂ ਵਿੱਚ ਹਿੱਸਾ ਲੈਣ ਵਾਲੀ ਪੰਜਾਬ ਦੀ ਇਕਲੌਤੀ ਖਿਡਾਰਨ ਹੈ, ਦੇਸ਼ ਦੀ ਟੀਮ ਵਿੱਚ ਸਿਲੈਕਟ ਹੋਣ ਵਾਲੀ ਹਰਮਿਲਨ ਕੌਰ ਬੈਂਸ ਇਕਲੌਤੀ ਖਿਡਾਰਨ ਹੈ ਜੋ ਕਿ 30 ਸਿਤੰਬਰ ਨੂੰ ਸਵੇਰ ਸਮੇਂ 1500 ਮੀਟਰ (ਹੀਟ) ਵਿੱਚ ਭਾਗ ਲਵੇਗੀ ਤੇ 1 ਅਕਤੂਬਰ ਨੂੰ 1500 ਮੀਟਰ ਦਾ ਫਾਈਨਲ ਮੁਕਾਬਲਾ ਹੋਵੇਗਾ, ਇਸੇ ਤਰ੍ਹਾਂ 3 ਅਕਤੂਬਰ ਨੂੰ ਸਵੇਰ ਸਮੇਂ 800 ਮੀਟਰ (ਹੀਟ) ਤੇ 4 ਅਕਤੂਬਰ ਨੂੰ 800 ਮੀਟਰ ਦਾ ਫਾਈਨਲ ਮੁਕਾਬਲਾ ਹੋਵੇਗਾ। ਜਿਕਰਯੋਗ ਹੈ ਕਿ ਹਰਮਿਲਨ ਕੌਰ ਦੇ ਮਾਤਾ-ਪਿਤਾ ਵੀ ਐਥਲੈਟਿਕ ਵਿੱਚ ਦੇਸ਼ ਦਾ ਨਾਮ ਰੌਸ਼ਨ ਕਰ ਚੁੱਕੇ ਹਨ, ਮਾਂ ਮਾਧੁਰੀ ਕੇ ਸਿੰਘ ਵੱਲੋਂ ਸਾਲ 2002 ਵਿੱਚ ਏਸ਼ੀਅਨ ਮੁਕਾਬਲਿਆਂ ਵਿੱਚ ਬੁਸਾਨ ਵਿਖੇ 800 ਮੀਟਰ ਵਿੱਚ ਸਿਲਵਰ ਮੈਡਲ ਜਿੱਤਿਆ ਸੀ ਤੇ ਪਿਤਾ ਅਮਨਦੀਪ ਬੈਂਸ ਵੱਲੋਂ ਸਾਊਥ ਏਸ਼ੀਅਨ ਗੇਮਜ਼ 1500 ਮੀਟਰ ਮੁਕਾਬਲੇ ਵਿੱਚ ਸਿਲਵਰ ਮੈਡਲ ਜਿੱਤ ਚੁੱਕੇ ਹਨ। ਅਮਨਦੀਪ ਬੈਂਸ ਨੇ ਦੱਸਿਆ ਕਿ ਜਿਲ੍ਹਾ ਐਥਲੈਟਿਕ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਅਹੀਰ ਵੱਲੋਂ ਖਿਡਾਰੀਆਂ ਨੂੰ ਅੱਗੇ ਵੱਧਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕੀਤੇ ਜਾ ਰਹੇ ਹਨ ਤੇ ਸਾਨੂੰ ਪੂਰਾ ਵਿਸ਼ਵਾਸ਼ ਹੈ ਕਿ ਹਰਮਿਲਨ ਬੈਂਸ ਏਸ਼ੀਅਨ ਗੇਮਜ਼ ਦੇ ਹੋਣ ਜਾ ਰਹੇ ਮੁਕਾਬਲਿਆਂ ਵਿੱਚ ਦੇਸ਼ ਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ।
ਏਸ਼ੀਅਨ ਗੇਮਜ਼, ਹਰਮਿਲਨ ਬੈਂਸ 800 ਤੇ 1500 ਮੀਟਰ ਵਿੱਚ ਦਿਖਾਵੇਗੀ ਦਮ, ਭਾਰਤੀ ਟੀਮ ’ਚ ਪੰਜਾਬ ਤੋਂ ਇਕਲੌਤੀ ਐਥਲੈਟਿਕ ਖਿਡਾਰਨ