ਦਾ ਐਡੀਟਰ ਨਿਊਜ. ਚੰਡੀਗੜ੍ਹ। ਮੁਕਤਸਰ ਪੁਲਿਸ ਵੱਲੋਂ ਸੀਆਈਏ ਸਟਾਫ ਵਿੱਚ ਇੱਕ ਵਕੀਲ ਤੇ ਉਸਦੇ ਸਾਥੀ ਦੀ ਬੇਰਹਿਮੀ ਨਾਲ ਥਰਮ ਡਿਗਰੀ ਟਾਰਚਰ ਮਾਮਲੇ ਵਿੱਚ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਵੀ ਆਪਣੇ ਵਕੀਲ ਦੀ ਹਮਾਇਤ ’ਤੇ ਉੱਤਰ ਆਈ ਹੈ ਤੇ ਉਨ੍ਹਾਂ ਦੀ ਕਾਲ ’ਤੇ ਪੰਜਾਬ ਭਰ ਦੀ ਸਾਰੀਆਂ ਬਾਰ ਐਸੋਸੀਏਸ਼ਨਾਂ ਵੱਲੋਂ 26 ਸਿਤੰਬਰ ਨੂੰ ਅਣਮਿੱਥੇ ਸਮੇਂ ਤੋਂ ਕੰਮ ਤੋਂ ਦੂਰ ਰਹਿਣ ਦਾ ਫੈਸਲਾ ਲਿਆ ਗਿਆ ਹੈ ਤੇ ਉਹਨਾਂ ਨੇ ਇਸ ਮਾਮਲੇ ਵਿੱਚ ਚਾਰ ਪ੍ਰਮੁੱਖ ਮੰਗਾਂ ਰੱਖੀਆਂ ਜਿਹਨਾਂ ਵਿੱਚ ਇਸ ਮਾਮਲੇ ਦੀ ਜਾਂਚ ਪੰਜਾਬ ਤੋਂ ਬਾਹਰ ਵਾਲੀ ਕਿਸੇ ਏਜੰਸੀ ਤੋਂ ਕਰਵਾਈ ਜਾਵੇ, ਵਕੀਲ ਵਿਰੁੱਧ ਦਰਜ ਕੀਤਾ ਮਾਮਲਾ ਰੱਦ ਕੀਤਾ ਜਾਵੇ, ਵਕੀਲ ਉੱਪਰ ਤਸ਼ੱਦਦ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਤੇ ਐਸਐਸਪੀ ਮੁਕਤਸਰ ਨੂੰ ਤੁਰੰਤ ਮੁਅੱਤਲ ਕੀਤਾ ਜਾਵੇ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਮੁਕਤਸਰ ਵਿੱਚ ਬਾਰ ਐਸੋਸੀਏਸ਼ਨ ਮੁਕਤਸਰ ਦੇ ਪ੍ਰਧਾਨ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਪ੍ਰੈਸ ਕਾਂਨਫਰੰਸ ਦੌਰਾਨ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਵਿੱਚ ਸਿਰਫ ਤੇ ਸਿਰਫ ਕਾਨੂੰਨੀ ਰਸਤਾ ਅਖਤਿਆਰ ਕੀਤਾ ਜਾਵੇਗਾ, ਉਨ੍ਹਾਂ ਕਿਹਾ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਪੁਲਿਸ ਜਾਣਬੁੱਝ ਕੇ ਆਪਣੇ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਲਈ ਐਫਆਈਆਰ ਦਰਜ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਇਸ ਮਾਮਲੇ ਵਿੱਚ ਹੋਰ ਦੇਰੀ ਕਰਦੀ ਹੈ ਤਾਂ ਜਲਦੀ ਹੀ ਅਦਾਾਲਤੀ ਮਾਣਹਾਨੀ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇਗੀ, ਇੱਥੇ ਇਹ ਗੱਲ ਦੱਸਣੀ ਵਾਜਿਬ ਹੈ ਕਿ ਮੁਕਤਸਰ ਦੇ ਵਕੀਲ ਵਰਿੰਦਰ ਸੰਧੂ ਤੇ ਸਾਥੀ ਸ਼ਲਿੰਦਰਜੀਤ ਨੀਟਾ ਨੂੰ ਸੀਆਈਏ ਸਟਾਫ ਮੁਕਤਸਰ ਦੇ ਇੰਚਾਰਜ ਰਮਨ ਕੁਮਾਰ ਕੰਬੋਜ ਨੇ ਜਬਰਦਸਤੀ ਚੱਕ ਕੇ ਲਿਜਾ ਕੇ ਪਹਿਲਾ ਇਨਾਂ ’ਤੇ ਥਰਡ ਡਿਗਰੀ ਦਾ ਇਸਤੇਮਾਲ ਕਰਦਿਆ ਬੇਰਹਿਮੀ ਨਾਲ ਕੁੱਟਿਆ ਗਿਆ ਤੇ ਇਸੇ ਦੌਰਾਨ ਹੀ ਬਾਅਦ ਵਿੱਚ ਸੀਆਈਏ ਮੁਕਤਸਰ ਦੇ ਅੰਦਰ ਐਸਪੀ.ਡੀ. ਰਮਨਦੀਪ ਸਿੰਘ ਭੁੱਲਰ ਦੀ ਮੌਜੂਦਗੀ ਦੇ ਵਿੱਚ ਫਿਰ ਦੋਬਾਰਾ ਉਨ੍ਹਾਂ ਨੂੰ ਉੱਥੇ ਟਾਰਚਰ ਕੀਤਾ ਜਾਂਦਾ ਹੈ ਤੇ ਬਾਅਦ ਵਿੱਚ ਬੇਹੱਦ ਘਿਨੌਣੀ ਹਰਕਤ ਕਰਦਿਆ ਇੱਕ-ਦੂਜੇ ਦੇ ਮੂੰਹ ਵਿੱਚ ਗੁਪਤ ਅੰਗ ਪਾਏ ਗਏ ਤੇ ਇਸ ਦੀ ਵੀਡੀਓ ਬਣਾ ਕੇ ਧਮਕੀ ਦਿੱਤੀ ਗਈ ਕਿ ਜੇਕਰ ਬਾਹਰ ਜਾ ਕੇ ਮੂੰਹ ਖੋਲਿਆ ਗਿਆ ਤਾਂ ਇੱਕ ਤਾਂ ਵੀਡੀਓ ਲੀਕ ਕਰ ਦਿੱਤੀ ਜਾਵੇਗੀ ਤੇ ਦੂਸਰਾ ਦੋਬਾਰਾ ਥਰਡ ਡਿਗਰੀ ਝੱਲਣੀ ਪੈ ਸਕਦੀ ਹੈ, ਇਸ ਮੌਕੇ ਤੇ ਡੀ.ਐਸ.ਪੀ. ਸੁਨੀਲ ਗੋਇਲ ਦੀ ਭੂਮਿਕਾ ਵੀ ਇਸ ਮਾਮਲੇ ਵਿੱਚ ਦੱਸੀ ਜਾ ਰਹੀ ਹੈ।
ਮੁਕਤਸਰ ਥਰਡ ਡਿਗਰੀ ਮਾਮਲਾ, 26 ਤੋਂ ਪੰਜਾਬ ਭਰ ਦੇ ਵਕੀਲਾਂ ਦੀ ਅਣਮਿੱਥੇ ਸਮੇਂ ਲਈ ਹੜਤਾਲ, ਹੁਣ ਐਸਐਸਪੀ ਨੂੰ ਵੀ ਕਰੋ ਸਸਪੈਂਡ।