ਦਾ ਐਡੀਟਰ ਨਿਊਜ.ਅਮਰੀਕਾ। ਸਿੱਖ ਫਾਰ ਜਸਟਿਸ ਸੰਸਥਾ ਦੇ ਮੁੱਖੀ ਗੁਰਪੰਤਵੰਤ ਸਿੰਘ ਪੰਨੂ ਦੀ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਹੋਈ ਮੌਤ ਦੀ ਚੱਲ ਰਹੀ ਅਫਵਾਹ ਨੂੰ ਖੁਦ ਪੰਨੂੰ ਨੇ ਅੱਗੇ ਆ ਕੇ ਵਿਰਾਮ ਲਗਾ ਦਿੱਤਾ ਹੈ, ਸੋਸ਼ਲ ਮੀਡੀਆ ਉੱਪਰ ਆਪਣੇ ਇੱਕ ਸਾਥੀ ਨਾਲ ਫੋਟੋ ਸ਼ੇਅਰ ਕਰਦੇ ਹੋਏ ਗੁਰਪਤਵੰਤ ਪੰਨੂੰ ਨੇ ਉਸਦੀ ਮੌਤ ਪ੍ਰਤੀ ਝੂਠੀ ਅਫਵਾਹ ਉਡਾਉਣ ਵਾਲਿਆਂ ਲਈ ਲਿਖਿਆ ਹੈ ਕਿ ਪਿਓ ਤੁਹਾਡਾ ਤਾਂ ਚੜ੍ਹਦੀਕਲਾ ਵਿੱਚ ਹੀ ਰਹਿਣਾ ਹੈ, ਹੁਣ ਮਾਂ ਤੁਹਾਡੀ ਜਰੂਰ ਮਰ ਜਾਣੀ ਹੈ, ਸ਼ੇਰ ਦੀ ਬੁੜਕ ਸੁਣ ਕੇ। ਸ਼ੇਅਰ ਕੀਤੀ ਗਈ ਇਸ ਫੋਟੋ ਵਿੱਚ ਪੰਨੂੰ ਦੀ ਦਾੜੀ ਵਧੀ ਹੋਈ ਦਿਖਾਈ ਦੇ ਰਹੀ ਹੈ। ਕੁਝ ਦਿਨ ਪਹਿਲਾ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੋ, ਪੰਨੂੰ ਰੂਪੋਸ਼ ਹੋ ਗਿਆ ਸੀ। ਜਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਵਿਦੇਸ਼ ਵਿੱਚ ਬੈਠੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿਹੜੇ ਕਿ ਲਗਾਤਾਰ ਖਾਲਿਸਤਾਨ ਦੀ ਮੰਗ ਕਰਦੇ ਰਹੇ ਹਨ, ਪਹਿਲਾ ਪਾਕਿਸਤਾਨ ਵਿੱਚ ਰਹਿ ਰਹੇ ਪਰਮਜੀਤ ਸਿੰਘ ਪੰਜਵੜ ਦੀ ਹੱਤਿਆ ਕੀਤੀ ਗਈ ਸੀ ਅਤੇ ਫਿਰ ਕੈਨੇਡਾ ਵਿੱਚ ਹਰਦੀਪ ਸਿੰਘ ਨਿੱਝਰ ਦੇ ਗੋਲੀਆਂ ਮਾਰ ਕੇ ਉਸ ਨੂੰ ਹਲਾਕ ਕਰ ਦਿੱਤਾ ਗਿਆ ਸੀ ਤੇ ਬੀਤੇ ਕੱਲ ਤੋਂ ਇਹ ਖਬਰ ਚੱਲ ਰਹੀ ਸੀ ਕਿ ਗੁਰਪਤਵੰਤ ਸਿੰਘ ਪੰਨੂੰ ਦੀ ਅਮਰੀਕਾ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।
ਗੁਰਪਤਵੰਤ ਪੰਨੂੰ ਨੇ ਫੋਟੋ ਕੀਤੀ ਸ਼ੇਅਰ, ਕਿਹਾ ਪਿਓ ਤੁਹਾਡਾ ਚੜ੍ਹਦੀਕਲਾ ਵਿੱਚ ਹੀ ਰਹਿਣਾ ਹੈ