ਦਾ ਐਡੀਟਰ ਨਿਊਜ਼, ਦਿੱਲੀ। ਭਾਰਤ ਦੀ ਸੁਪਰੀਮ ਕੋਰਟ ਵਿਚ ਤਿੰਨ ਸਿੱਖਾਂ ਵਿਚੋਂ ਇਕ ਨੂੰ ਸੁਪਰੀਮ ਕੋਰਟ ਦੇ ਜੱਜ ਬਣਾਏ ਜਾਣ ਦੀ ਚਰਚਾ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਸਪਰੀਮ ਕੋਰਟ ਵਿਚ ਇਸ ਵਕਤ ਤਿੰਨ ਪੋਸਟਾਂ ਖਾਲੀ ਹਨ ਅਤੇ ਇੱਕ ਪੋਸਟ 8 ਜੁਲਾਈ ਨੂੰ ਸੁਪਰੀਮ ਕੋਰਟ ਦੇ ਮਾਨਯੋਗ ਜਸਟਿਸ ਕ੍ਰਿਸ਼ਨ ਮੁਰਾਰੀ ਦੇ ਰਿਟਾਇਰ ਹੋਣ ਤੋਂ ਬਾਅਦ ਖਾਲੀ ਹੋਣ ਜਾ ਰਹੀ ਹੈ ਅਤੇ ਫਿਰ ਚਾਰ ਪੋਸਟਾਂ ਖਾਲੀ ਹੋ ਜਾਣੀਆਂ ਹਨ।ਸੁਪਰੀਮ ਕੋਰਟ ਦੀ ਕਲੋਜ਼ੀਅਮ ਵਿੱਚ ਇਸ ਗੱਲ ਦੀ ਚਰਚਾ ਕੀਤੀ ਗਈ ਹੈ ਕਿ ਇਕ ਸਿੱਖ ਨੂੰ ਵੀ ਲਿਆਂ ਜਾਏ ਅਤੇ ਇਕ ਜੱਜ ਨੌਰਥ-ਈਸਟ ਤੋਂ ਲਿਆ ਜਾਏ। ਜਿਹੜੇ 3 ਸਿੱਖ ਨਾਵਾਂ ਤੇ ਚਰਚਾ ਹੋਈ ਹੈ, ਉਹਨਾਂ ਵਿੱਚ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਮਾਨਯੋਗ ਜਸਟਿਸ ਜੀਐਸ ਸੰਧਾਵਾਲੀਆ, ਸੀਨੀਅਰ ਐਡਵੋਕੇਟ ਮਨਿੰਦਰ ਸਿੰਘ ਅਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਅਤੇ ਸੀਨੀਅਰ ਵਕੀਲ ਪੀਐਸ ਪਟਵਾਲੀਆ ਦਾ ਨਾਮ ਸ਼ਾਮਲ ਹੈ।
ਸੁਪਰੀਮ ਕੋਰਟ ਵਿਚ ਬਣ ਸਕਦਾ ਸਿੱਖ ਜੱਜ, ਤਿੰਨ ਨਾਵਾਂ ਤੇ ਚਰਚਾ।