ਦਾ ਐਡੀਟਰ ਨਿਊਜ਼, ਚੰਡੀਗੜ੍ਹ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਡਾ ਦੀ ਮਿਲਣੀ ਸਮਾਗਮ ਨੂੰ ਲੈ ਕੇ ਹਰ ਰੋਜ ਇਕ ਨਵਾਂ ਵਿਵਾਦ ਉਠ ਰਿਹਾ ਹੈ। ਇਸ ਤੋਂ ਪਹਿਲਾਂ ਅਕਾਲੀ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਰਾਘਵ ਚੱਡਾ ਅਤੇ ਪਰਨੀਤੀ ਚੋਪੜਾ ਦੀ ਮੰਗਣੀ ਸਮਾਗਮ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਸਨ ਅਤੇ ਅਜੇ ਉਹ ਵਿਵਾਦ ਚੱਲ ਹੀ ਰਿਹਾ ਸੀ ਤਾਂ ਵਿਰਸਾ ਸਿੰਘ ਵਲਟੋਹਾ ਨੇ ਇਸ ਮੰਗਣੀ ਸਮਾਗਮ ਪ੍ਰਤੀ ਇੱਕ ਹੋਰ ਸਵਾਲ ਖੜ੍ਹਾ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ’ਤੇ ਪਾਈ ਇਕ ਪੋਸਟ ਵਿੱਚ ਪਹਿਲਾਂ ਤਾਂ ਇਸ ਜੋੜੀ ਨੂੰ ਵਧਾਈਆਂ ਦਿੱਤੀਆਂ ਹਨ ਅਤੇ ਨਾਲ ਹੀ ਸਵਾਲ ਖੜ੍ਹਾ ਕਰ ਦਿੱਤਾ ਕਿ ਪੰਜਾਬ ਦੀ ਵਿਰਾਸਤ ਕਪੂਰਥਲਾ ਹਾਊਸ ਵਿੱਚ ਕੋਈ ਵੀ ਪ੍ਰਾਈਵੇਟ ਸਮਾਗਮ ਨਹੀਂ ਹੋ ਸਕਦਾ, ਇਹ ਸਿਰਫ ਮੁੱਖ ਮੰਤਰੀ ਦੀ ਰਿਹਾਇਸ਼ ਵਜ੍ਹੋਂ ਇਸਤੇਮਾਲ ਕੀਤਾ ਜਾਂਦਾ ਹੈ, 70 ਸਾਲ ਦੇ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਕਪੂਰਥਲਾ ਹਾਊਸ ਵਿਚ ਇਸ ਤਰ੍ਹਾਂ ਦਾ ਸਮਾਗਮ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਅੱਜ ਤੱਕ ਕੋਈ ਵੀ ਪ੍ਰਾਈਵੇਟ ਬੁਕਿੰਗ ਨਹੀਂ ਹੋਈ ਹੈ ਅਤੇ ਹੁਣ ਇਹ ਮੰਨ ਲਿਆ ਜਾਵੇ ਕਿ ਰਾਘਵ ਚੱਡਾ ਹੀ ਸੁਪਰ ਮੁੱਖ ਮੰਤਰੀ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਸਬੰਧੀ ਕੋਈ ਕਾਰਵਾਈ ਹੋ ਸਕਦੀ ਹੈ ? ਉਨ੍ਹਾਂ ਨੇ ਆਮ ਆਦਮੀ ਪਾਰਟੀ ’ਤੇ ਤੰਜ ਕੱਸਦਿਆਂ ਕਿਹਾ ਕਿ ਹੈ ਅਜੇ ਤੱਕ ਆਮ ਆਦਮੀ ਪਾਰਟੀ ਦੇ ਅੱਧੇ ਵਿਧਾਇਕ ਅਤੇ ਮੰਤਰੀ ਕੁਆਰੇ ਹਨ ਅਤੇ ਕਿਤੇ ਇਹ ਹੁਣ ਕਪੂਰਥਲਾ ਹਾਊਸ ਨੂੰ ਮੈਰਜ ਪੈਲਸ ਹੀ ਨਾ ਬਣਾ ਦਿੱਤਾ ਜਾਵੇ।
ਨਿੱਜੀ ਸਮਾਗਮਾਂ ’ਚ ਮੂੰਹ ਮਾਰ ਰਹੇ ਨੇ ਅਕਾਲੀ-ਆਪ
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਸਪੋਕਸਪਰਸਨ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅਕਾਲੀ ਦਲ ਕੋਲ ਆਮ ਆਦਮੀ ਪਾਰਟੀ ਦੇ ਖਿਲਾਫ ਕੋਈ ਵੀ ਮੁੱਦਾ ਬਚਿਆ ਹੀ ਨਹੀਂ, ਹੁਣ ਇਹ ਨਿੱਜੀ ਸਮਾਗਮਾਂ ’ਤੇ ਮੂੰਹ ਮਾਰਨ ਲੱਗ ਪਏ ਹਨ, ਇਸ ਸਮਾਗਮ ਸਬੰਧੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕੀ ਇਹ ਪ੍ਰੋਗਰਾਮ ਮੁੱਖ ਮੰਤਰੀ ਵੱਲੋਂ ਕਰਵਾਇਆ ਗਿਆ ਸੀ,ਜਦ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਮੁੱਖ ਮੰਤਰੀ ਇੱਥੇ ਅਜਿਹੇ ਸਮਾਗਮ ਕਰਦੇ ਆ ਰਹੇ ਹਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲਾਂ ਵੀ ਮੁੱਖ ਮੰਤਰੀ ’ਤੇ ਨਿੱਜੀ ਹਮਲੇ ਕਰਦਾ ਰਿਹਾ ਹੈ ਤੇ ਹੁਣ ਵੀ ਇਨ੍ਹਾਂ ਕੋਲ ਨਿੱਜੀ ਹਮਲਿਆਂ ਤੋਂ ਇਲਾਵਾ ਕੁਝ ਨਹੀਂ ਬਚਿਆ।
ਵਲਟੋਹਾ ਨੇ ਕਪੂਰਥਲਾ ਹਾਊਸ ਮਿਲਣੀ ਸਮਾਗਮ ’ਤੇ ਉਠਾਇਆ ਸਵਾਲ, ਆਪ ਬੋਲੀ, ਅਕਾਲੀ ਹੁਣ ਨਿੱਜੀ ਸਮਾਗਮਾਂ ’ਚ ਮੂੰਹ ਮਾਰਨ ਲੱਗੇ