ਦਾ ਐਡੀਟਰ ਨਿਊਜ਼, ਪਟਿਆਲਾ। ਪਟਿਆਲਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਵਿੱਖੇ ਸਰੋਵਰ ਦੇ ਕੋਲ ਸ਼ਰਾਬ ਪੀ ਰਹੀ ਇੱਕ ਔਰਤ ਨੂੰ ਗੋਲੀਆਂ ਮਾਰਕੇ ਮਾਰ ਦਿੱਤਾ ਗਿਆ।ਇਹ ਘਟਨਾ ਉਸ ਸਮੇਂ ਵਾਪਰੀ ਜਦ ਉਸ ਨੂੰ ਉਥੇ ਮੌਜੂਦ ਸੇਵਾਦਾਰਾਂ ਨੇ ਸ਼ਰਾਬ ਪੀਣ ਤੋਂ ਰੋਕਿਆ ਗਿਆ ਤਾਂ, ਅੱਗੋਂ ਉਸ ਔਰਤ ਨੇ ਸ਼ਰਾਬ ਵਾਲੀ ਬੋਤਲ ਨੂੰ ਤੋੜ ਕੇ ਆਪਣੀ ਬਾਂਹ ਤੇ ਮਾਰ ਲਿਆ ‘ਤੇ ਇਸ ਦੌਰਾਨ ਮੌਕੇ ਤੇ ਮੌਜੂਦ ਨਿਰਮਲਜੀਤ ਸਿੰਘ ਸੈਣੀ ਨਾਮ ਦੇ ਸ਼ਖ਼ਸ ਉਸ ਔਰਤ ਤੇ ਗੋਲੀਆਂ ਚਲਾ ਦਿੱਤੀਆਂ। ਦੱਸਿਆ ਜਾ ਰਿਹਾ ਹੈ ਕਿ ਨਿਰਮਲਜੀਤ ਸਿੰਘ ਸੈਣੀ ਨੇ ਪੰਜ ਰਾਊਂਡ ਫਾਇਰ ਕੀਤੇ, ਜਿਸ ਵਿੱਚੋਂ ਇਕ ਗੋਲੀ ਸੇਵਾਦਾਰ ਦੇ ਲੱਗ ਗਈ। ਇਨ੍ਹਾਂ ਦੋਹਾਂ ਨੂੰ ਜ਼ਖਮੀ ਹਾਲਤ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ, ਜਦ ਕਿ ਸੇਵਾਦਾਰ ਦਾ ਇਲਾਜ ਚੱਲ ਰਿਹਾ ਹੈ।ਇਸ ਔਰਤ ਦਾ ਨਾਮ ਪਰਮਿੰਦਰ ਕੌਰ ਦੱਸਿਆ ਜਾ ਰਿਹਾ ਹੈ। ਅਜੇ ਤੱਕ ਇਸ ਗੱਲ ਤਾਂ ਪਤਾ ਨਹੀਂ ਲੱਗਾ ਕੇ ਇਹ ਔਰਤ ਉਥੇ ਸ਼ਰਾਬ ਕਿਓਂ ਪੀ ਰਹੀ ਸੀ।ਇਹ ਘਟਨਾ ਦੇਰ ਰਾਤ ਸਾਢੇ ਨੌਂ ਵਜੇ ਦੇ ਕਰੀਬ ਦੱਸੀ ਜਾ ਰਹੀ ਹੈ। ਨਿਰਮਲਜੀਤ ਸਿੰਘ ਸੈਣੀ ਜੋ ਕੇ ਸ਼ਹਿਰ ਦਾ ਪ੍ਰਾਪਟੀ ਡੀਲਰ ਦੱਸਿਆ ਜਾ ਰਿਹਾ ਹੈ, ਨੇ ਪੁਲਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ। ਪੁਲਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਗੁਰਦੁਆਰਾ ਸਾਹਿਬ ਅੰਦਰ ਸ਼ਰਾਬ ਪੀ ਰਹੀ ਔਰਤ ਨੂੰ, ਮੌਤ ਦੇ ਘਾਟ ਉਤਾਰਿਆ