ਦਾ ਐਡੀਟਰ ਨਿਊਜ. ਹੁਸ਼ਿਆਰਪੁਰ। 12 ਮਈ ਦੀ ਸਵੇਰ ਜਲੰਧਰ ਰੋਡ ’ਤੇ ਪਿੱਪਲਾਵਾਲਾ ਵਿਖੇ ਇੱਕ ਜਿੰਮ ਦੇ ਬਾਹਰ ਦੋ ਧੜਿਆਂ ਵਿੱਚ ਚੱਲੀ ਗੋਲੀ ਦੇ ਮਾਮਲੇ ਵਿੱਚ ਸੈਣੀ ਸ਼ੂਟਰ ਦੀ ਭੂਮਿਕਾ ਪ੍ਰਤੀ ਸੀ.ਸੀ.ਟੀ.ਵੀ.ਵੀਡੀਓ ਵਿੱਚ ਅਹਿਮ ਖੁਲਾਸਾ ਹੋਇਆ ਹੈ ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇਸ ਵਾਰਦਾਤ ਵਿੱਚ ਸੈਣੀ ਸ਼ੂਟਰ ਵੱਲੋਂ ਹੀ ਕਥਿਤ ਤੌਰ ’ਤੇ ਫਾਇਰ ਖੋਲਿ੍ਹਆ ਗਿਆ ਸੀ ਹਾਲਾਂਕਿ ਪੁਲਿਸ ਵੱਲੋਂ ਦਰਜ ਕੀਤੇ ਗਏ ਮਾਮਲੇ ਵਿੱਚ ਉਸ ਦੇ ਨਾਮ ਦਾ ਕੋਈ ਜਿਕਰ ਨਹੀਂ ਹੈ, ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮਨੀ ਪੁੱਤਰ ਗੋਪਾਲ ਲਾਲ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਹੈ ਜਿਸ ਅਨੁਸਾਰ ਸਿਮ ਥਿਆੜਾ ਤੇ ਕਾਰਤਿਕ ਵਾਸੀ ਪਿੱਪਲਾਵਾਲਾ ਦੀ ਜਿੰਮ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਸੀ ਤੇ ਇਸ ਉਪਰੰਤ ਦੋਵੇ ਪਾਸੇ ਦੇ ਨੌਜਵਾਨ ਰਾਜੀਨਾਮਾ ਕਰਵਾਉਣ ਪੁੱਜੇ ਹੋਏ ਸਨ ਤੇ ਗੱਲ ਮੁੱਕ ਵੀ ਗਈ ਸੀ ਲੇਕਿਨ ਮਨੀ ਅਨੁਸਾਰ ਜਸਪ੍ਰੀਤ ਚੰਨਾ, ਅਭੀ ਉਰਫ ਸੱਤਿਆ, ਕਾਰਤਿਕ ਨੇ ਅਚਾਨਕ ਦੋਵੇਂ ਧਿਰਾਂ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਸ ਦਰਮਿਆਨ ਜਸਪ੍ਰੀਤ ਚੰਨਾ ਨੇ ਲਲਕਾਰ ਕੇ ਉਸਦੇ ਭਰਾ ਉਪਰ ਫਾਇਰ ਕਰ ਦਿੱਤਾ ਤੇ ਫਿਰ ਸੁੱਖੇ ਤੇ ਸੱਤਿਆ ਨੇ ਗੋਲੀਆਂ ਮਾਰੀਆਂ ਜਿਸ ਕਾਰਨ ਸਾਜਨ ਗੰਭੀਰ ਜਖਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਆਈ.ਵੀ.ਵਾਈ. ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਮਨੀ ਨੇ ਬਿਆਨਾਂ ਵਿੱਚ ਇਹ ਵੀ ਕਿਹਾ ਹੈ ਕਿ ਉਸਦੇ ਭਰਾ ਦੇ ਗੋਲੀ ਲੱਗਣ ਉਪਰੰਤ ਮੌਕੇ ’ਤੇ ਮੌਜੂਦ ਹਜੂਮ ਵੱਲੋਂ ਜਸਪ੍ਰੀਤ ਚੰਨੇ ਤੇ ਉਸਦੇ ਸਾਥੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸੇ ਦਰਮਿਆਨ ਹੋਈ ਹੱਥੋਪਾਈ ਵਿੱਚ ਜਸਪ੍ਰੀਤ ਚੰਨੇ ਨੂੰ ਵੀ ਸੱਟਾਂ ਵੱਜੀਆਂ ਸਨ ਤੇ ਬਾਅਦ ਵਿੱਚ ਉਸ ਨੂੰ ਵੀ ਹਸਪਤਾਲ ਦਾਖਿਲ ਕਰਵਾਇਆ ਗਿਆ। ਥਾਣਾ ਮਾਡਲ ਟਾਊਨ ਦੀ ਪੁਲਿਸ ਵੱਲੋਂ ਜਸਪ੍ਰੀਤ ਚੰਨਾ, ਸੱਤਿਆ, ਸੁੱਖਾ ਤੇ ਕਾਰਤਿਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੀ.ਸੀ.ਟੀ.ਵੀ. ਵੀਡੀਓ ਵਿੱਚ ਕੈਦ ‘ ਸ਼ੂਟਰ ’
ਦੂਜੇ ਪਾਸੇ ਹੁਣ ਤੱਕ ਇਸ ਘਟਨਾ ਵਿੱਚ ਜੋ ਸੀ.ਸੀ.ਟੀ.ਵੀ.ਫੁਟੇਜ ਸਾਹਮਣੇ ਆਈਆਂ ਹਨ ਉਸ ਵਿੱਚ ਇੱਕ ਸ਼ੂਟਰ ਬਹੁਤ ਹੀ ਨਜਦੀਕ ਤੋਂ ਸਾਜਨ ਵੱਲ ਫਾਇਰ ਕਰਦਾ ਦਿਖਾਈ ਦੇ ਰਿਹਾ ਹੈ ਅਤੇ ਤਦ ਸਾਜਨ ਦਾ ਧਿਆਨ ਬਿਲਕੁਲ ਵੀ ਉਸ ਸ਼ੂਟਰ ਵੱਲ ਨਹੀਂ ਸੀ, ਉਸ ਸਮੇਂ ਸਾਜਨ ਦੇ ਨਾਲ ਹੀ ਜਸਪ੍ਰੀਤ ਚੰਨਾ ਤੇ ਇੱਕ ਹੋਰ ਨੌਜਵਾਨ ਵੀ ਮੌਜੂਦ ਸੀ, ਜਿਵੇਂ ਹੀ ਸਾਜਨ ਦੇ ਗੋਲੀ ਲੱਗਦੀ ਹੈ ਉਹ ਜਮੀਨ ਉੱਪਰ ਡਿੱਗ ਪੈਂਦਾ ਹੈ ਤੇ ਇਸ ਪਿੱਛੋ ਜਸਪ੍ਰੀਤ ਚੰਨਾ ਵੀ ਆਪਣੀ ਡੱਬ ਵਿੱਚੋ ਪਿਸਤੌਲ ਕੱਢਦਾ ਦਿਖਾਈ ਦਿੰਦਾ ਹੈ ਤੇ ਫਿਰ ਉਹ ਜਿਮ ਵਾਲੇ ਪਾਸੇ ਨੂੰ ਚਲਾ ਜਾਂਦਾ ਹੈ। ਜਿਸ ਸ਼ੂਟਰ ਵੱਲੋਂ ਪਿੱਛਿਓ ਸਾਜਨ ਦੇ ਸਿਰ ਵੱਲ ਕਥਿਤ ਤੌਰ ’ਤੇ ਫਾਇਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਉਹ ਪਿੰਡ ਸਿੰਗੜੀਵਾਲ ਦਾ ਕੋਈ ਸੈਣੀ ਨਾਮ ਦਾ ਨੌਜਵਾਨ ਹੈ, ਪਤਾ ਲੱਗਾ ਹੈ ਕਿ ਪਹਿਲਾ ਵੀ ਪੁਲਿਸ ਉਸ ਨੂੰ ਨਜਾਇਜ ਅਸਲੇ ਨਾਲ ਗਿ੍ਰਫਤਾਰ ਕਰ ਚੁੱਕੀ ਹੈ ਤੇ ਹਾਲੇ ਕੁਝ ਮਹੀਨੇ ਪਹਿਲਾ ਹੀ ਉਹ ਜੇਲ੍ਹ ਤੋਂ ਬਾਹਰ ਆਇਆ ਸੀ ਤੇ ਹੁਣ ਫਿਰ ਨਜਾਇਜ ਅਸਲੇ ਨਾਲ ਵੱਡਾ ਕਾਂਡ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਜੋ ਮਾਮਲਾ ਦਰਜ ਕੀਤਾ ਗਿਆ ਹੈ ਉਸ ਵਿੱਚ ਇਸ ਸ਼ੂਟਰ ਦਾ ਕੋਈ ਜਿਕਰ ਨਹੀਂ। ਸ਼ਹਿਰ ਦੇ ਨੌਜਵਾਨ ਹਲਕਿਆਂ ਵਿੱਚ ਸੈਣੀ ਨਾਮ ਦੇ ਇਸ ਨੌਜਵਾਨ ਨੂੰ ਸਾਰੇ ਸ਼ੂਟਰ ਕਹਿ ਕੇ ਹੀ ਸੰਬੋਧਨ ਕਰਦੇ ਹਨ। ਸੀ.ਸੀ.ਟੀ.ਵੀ. ਫੁਟੇਜ ਵਿੱਚ ਸਭ ਤੋਂ ਪਹਿਲਾ ਹਵਾਈ ਫਾਇਰ ਤੇ ਉਸ ਉਪਰੰਤ ਸਾਜਨ ਤੇ ਕੀਤਾ ਗਿਆ ਫਾਇਰ ਮਿਲਾ ਕੇ ਕਈ ਫਾਇਰ ਇਸ ਸ਼ੂਟਰ ਵੱਲੋਂ ਕੀਤੇ ਗਏ ਦਿਖਾਈ ਦੇ ਰਹੇ ਹਨ।
ਪੁਲਿਸ ਦੇ ਹੱਥ ਹੁਣ ਤੱਕ ਖਾਲ੍ਹੀ
ਇਸ ਝੜਪ ਤੋਂ ਬਾਅਦ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਸ ਮਾਮਲੇ ਵਿੱਚ ਸ਼ਾਮਿਲ ਲੋਕਾਂ ਦੀ ਨਿਸ਼ਾਨਦੇਹੀ ਕਰ ਰਹੀਆਂ ਹਨ ਤਾਂ ਜੋ ਜਿੰਮੇਵਾਰਾਂ ਨੂੰ ਜਲਦ ਗਿ੍ਰਫਤਾਰ ਕੀਤਾ ਜਾ ਸਕੇ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਭਾਵੇਂ ਉਨ੍ਹਾਂ ਲੋਕਾਂ ਵਿੱਚੋ ਕਿਸੇ ਨੂੰ ਗਿ੍ਰਫਤਾਰ ਨਹੀਂ ਕਰ ਸਕੀ ਜਿਨ੍ਹਾਂ ਖਿਲਾਫ ਮਾਮਲਾ ਦਰਜ ਹੋ ਚੁੱਕਾ ਹੈ ਲੇਕਿਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਤੇ ਦੋਸਤਾਂ-ਮਿੱਤਰਾਂ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਮੁਲਜਿਮ ਪੁਲਿਸ ਅੱਗੇ ਪੇਸ਼ ਹੋ ਜਾਣ। ਉੱਧਰ ਦੂਜੇ ਪਾਸੇ ਜਸਪ੍ਰੀਤ ਚੰਨਾ ਜੋ ਕਿ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਦਾਖਿਲ ਹੈ ਦੇ ਸਿਰ ਦੇ 2 ਆਪ੍ਰੇਸ਼ਨ ਹੋ ਚੁੱਕੇ ਹਨ ਲੇਕਿਨ ਉਸਦੀ ਹਾਲਤ ਬੇਹੱਦ ਨਾਜੁਕ ਬਣੀ ਹੋਈ ਹੈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਲਦ ਹੀ ਮੁਲਜਿਮ ਗਿ੍ਰਫਤਾਰ ਕਰ ਲਏ ਜਾਣਗੇ।
ਵਾਲਮੀਕਿ ਸਮਾਜ ਦੇ ਆਗੂਆਂ ਦੀ ਹੋਈ ਮੀਟਿੰਗ
ਇਸ ਮਾਮਲੇ ਵਿੱਚ ਲੰਘੇ ਕੱਲ੍ਹ ਸਵੇਰੇ ਵਾਲਮੀਕਿ ਸਮਾਜ ਨਾਲ ਸਬੰਧਿਤ ਆਗੂਆਂ ਦੀ ਇੱਕ ਮੀਟਿੰਗ ਸ਼ਹਿਰ ਵਿੱਚ ਹੋਈ ਹੈ ਜਿਸ ਵਿੱਚ ਇੱਕ ਸਾਬਕਾ ਵਿਧਾਇਕ ਵੀ ਮੌਜੂਦ ਰਹੇ। ਮੀਟਿੰਗ ਦੌਰਾਨ ਸਾਜਨ ਦੀ ਹੋਈ ਬੇਵਕਤੀ ਮੌਤ ’ਤੇ ਜਿੱਥੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ, ਉੱਥੇ ਹੀ ਇਸ ਪੂਰੇ ਮਾਮਲੇ ’ਤੇ ਵਿਚਾਰਾਂ ਵੀ ਕੀਤੀਆਂ ਗਈਆਂ ਤੇ ਵੱਖ-ਵੱਖ ਆਗੂਆਂ ਨੇ ਆਪਣੀ ਰਾਏ ਰੱਖੀ।
ਗੋਲੀਬਾਰੀ ਮਾਮਲਾ, ਫਾਇਰ ਖੋਲ੍ਹਣ ਵਾਲੇ ਸੈਣੀ ਸ਼ੂਟਰ ’ਤੇ ਪੁਲਿਸ ਦੀ ਅੱਖ, ਕਾਗਜਾਂ ਵਿੱਚ ਹਾਲੇ ਨਾਂ ਨਹੀਂ