ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਇੱਥੋ 15 ਕਿਲੋਮੀਟਰ ਦੂਰ ਥਾਣਾ ਬੁੱਲ੍ਹੋਵਾਲ ਦੇ ਐੱਸ.ਐੱਚ.ਓ. ਪੰਕਜ ਸ਼ਰਮਾ ਦੀ ਰੰਗੀਨ ਰਾਤ ਖਰਾਬ ਕਰਨੀ ਬੁੱਲ੍ਹੋਵਾਲ ਦੇ ਕੁਝ ਲੋਕਾਂ ਨੂੰ ਕਾਫੀ ਮਹਿੰਗੀ ਪਈ ਹੈ, ਪੁਲਿਸ ਨੇ ਉਲਟਾ ਉਨ੍ਹਾਂ ਵਿਅਕਤੀਆ ਤੇ ਹੀ ਮਾਮਲਾ ਦਰਜ ਕਰ ਦਿੱਤਾ ਜਿਨਾ ਨੇ ਐਸ.ਐਚ.ਓ.ਨੂੰ ਇਕ ਕੋਠੀ ਦੇ ਵਿਚ ਇਕ ਮਹਿਲਾ ਦੇ ਨਾਲ ਫੜ ਲਿਆ ਸੀ, ਮਾਮਲਾ ਇਸ ਕਦਰ ਵੱਧ ਗਿਆ ਸੀ ਕੇ ਦੋ ਡੀ.ਐਸ.ਪੀ. ਤੇ ਕਈ ਹੋਰ ਐਸ.ਐਚ.ਓ. ਤੇ ਭਾਰੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਉਸ ਐਸ.ਐਚ.ਓ. ਨੂੰ ਬਚਾਉਣਾ ਪਿਆ ਸੀ ਹਾਲਾਂਕਿ ਇਹ ਸਾਰਾ ਮਾਮਲਾ ਕੈਮਰਿਆਂ ਵਿੱਚ ਕੈਦ ਹੋਇਆ ਸੀ ਲੇਕਿਨ ਹੈਰਾਨੀ ਅੱਜ ਉਸ ਸਮੇ ਹੋਈ ਜਦੋ ਕੋਠੀ ਦੇ ਮਾਲਕਾਂ ਸਮੇਤ 7 ਵਿਅਕਤੀਆ ਤੇ 10-12 ਅਣਪਛਾਤੇ ਲੋਕਾਂ ਤੇ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ। ਥਾਣਾ ਬੁੱਲੋਵਾਲ ਵਿੱਚ ਦਰਜ ਹੋਈ ਐਫ.ਆਈ.ਆਰ ਮੁਤਾਬਿਕ ਰਜਵੰਤ ਕੌਰ ਪੁੱਤਰੀ ਜਗਦੀਸ਼ ਸਿੰਘ ਵਾਸੀ ਪਿੰਡ ਜਗਤਪੁਰਾ ਥਾਣਾ ਚਮਕੌਰ ਸਾਹਿਬ ਜਿਲਾ ਰੋਪੜ ਨੇ ਆਪਣੇ ਬਿਆਨਾਂ ਵਿੱਚ ਕਿਹਾ ਹੈ ਕਿ 11 ਅਪ੍ਰੈਲ 2023 ਨੂੰ ਉਹ ਹੁਸ਼ਿਆਰਪੁਰ ਵਿਚ ਆਪਣੇ ਰਿਸ਼ਤੇਦਾਰ ਮੋਹਿਤ ਨੂੰ ਮਿਲਣ ਆਈ ਸੀ ਅਤੇ ਮੋਹਿਤ ਨੂੰ ਥਾਣਾ ਬੁੱਲੋਵਾਲ ਵਿੱਚ ਉਸਦੇ ਕਿਸੇ ਦੋਸਤ ਨਾਲ ਕੋਈ ਨਿੱਜੀ ਕੰਮ ਸੀ ਜਿਸ ਕਾਰਨ ਉਹ ਰਜਵੰਤ ਨੂੰ ਵੀ ਨਾਲ ਲੈ ਗਿਆ, ਜਦੋ ਉਹ ਬੁੱਲੋਵਾਲ ਪਹੁੰਚੀ ਤਾਂ ਅੱਗੋ ਮੋਹਿਤ ਕੁਮਾਰ ਦਾ ਦੋਸਤ ਉਸ ਘਰ ਵਿੱਚ ਮੌਜੂਦ ਨਹੀਂ ਸੀ ਜਿੱਥੇ ਮਿਲਣਾ ਸੀ ਤਾਂ ਮੋਹਿਤ ਕੁਮਾਰ ਨੇ ਘਰ ਦੇ ਬਾਹਰ ਇੱਟ ਦੇ ਥੱਲੇ ਰੱਖੀ ਚਾਬੀ ਚੁੱਕ ਕੇ ਦਰਵਾਜਾ ਖੋਲ ਕੇ ਉਸ ਨੂੰ (ਰਜਵੰਤ) ਘਰ ਦੇ ਅੰਦਰ ਬਿਠਾ ਦਿੱਤਾ ਤੇ ਮੋਹਿਤ ਕੁਮਾਰ ਉੱਥੋ ਚਲਾ ਗਿਆ ਪਰ ਕੁਝ ਸਮੇ ਬਾਅਦ ਕਮਰੇ ਦਾ ਬਾਹਰੋ ਦਰਵਾਜਾ ਖੜਕਾਉਣ ਦੀ ਆਵਾਜ ਆਈ, ਮਹਿਲਾ ਰਜਵੰਤ ਕੌਰ ਨੇ ਦਾਅਵਾ ਕੀਤਾ ਕਿ ਉਸਨੇ ਡਰ ਕਾਰਨ ਦਰਵਾਜਾ ਨਹੀ ਖੋਲਿਆ ਤੇ ਵਾਰ-ਵਾਰ ਕੁਝ ਲੋਕ ਦਰਵਾਜਾ ਖੜਕਾ ਰਹੇ ਸਨ ਤੇ ਇਸੇ ਦੌਰਾਨ ਮੈ (ਰਜਵੰਤ ਨੇ ) ਮੇਨ ਦਰਵਾਜਾ ਖੋਲ ਦਿੱਤਾ ਅਤੇ ਫਿਰ ਦਰਵਾਜਾ ਖੜਕਾਉਣ ਵਾਲਾ ਵਿਅਕਤੀ ਜਦੋਂ ਅੰਦਰ ਆਇਆ ਤਾਂ ਮੈਂ (ਰਜਵੰਤ) ਉਸ ਨੂੰ ਦੱਸਿਆ ਕਿ ਮੈ ਮੋਹਿਤ ਨਾਲ ਆਈ ਹਾ ਪਰ ਉਸ ਵਿਅਕਤੀ ਨੇ ਛੇੜਛਾੜ ਸ਼ੁਰੂ ਕਰ ਦਿੱਤੀ ਤੇ ਇੰਨੇ ਨੂੰ ਹੋਰ ਵਿਅਕਤੀ ਤੇ ਔਰਤਾਂ ਵੀ ਮੌਕੇ ਤੇ ਪਹੁੰਚ ਗਈਆ ਜਿਨਾਂ ਨੇ ਮੇਰੇ ਨਾਲ ਕੁੱਟਮਾਰ ਵੀ ਕੀਤੀ, ਰਜਵੰਤ ਕੌਰ ਦੇ ਇਨ੍ਹਾਂ ਬਿਆਨਾਂ ਤੇ ਰਜਿੰਦਰ ਸਿੰਘ ਜਿੰਦਰੀ, ਸੁਰਜੀਤ ਸਿੰਘ ਤੇ ਉਸਦੀ ਪਤਨੀ, ਸੁਰਜੀਤ ਸਿੰਘ ਦਾ ਬੇਟਾ ਨਵਜੋਤ ਸਿੰਘ, ਗੁਰਜੀਤ ਕੌਰ, ਰਜਿੰਦਰ ਸਿੰਘ ਦੀ ਮਾਂ ਸਮੇਤ 10-12 ਅਣਪਛਾਤੇ ਵਿਅਕਤੀਆਂ ਖਿਲਾਫ ਆਈ.ਪੀ.ਸੀ.ਦੀ ਧਾਰਾ-354,342,506,509,323, 379-ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਰਜਵੰਤ ਕੌਰ ਨੇ ਜਿੱਥੇ ਇਹ ਦਾਅਵਾ ਕੀਤਾ ਕਿ ਉਸਦੀ ਸੋਨੇ ਦੀ ਚੇਨ ਖੋਹ ਲਈ ਉੱਥੇ ਹੀ ਉਸ ਨੇ ਐਫ.ਆਈ.ਆਰ ਵਿੱਚ ਇਹ ਵੀ ਦਾਅਵਾ ਕੀਤਾ ਕਿ ਇਸ ਘਟਨਾ ਵਿੱਚ ਕੁਝ ਮੀਡੀਆ ਵਾਲੇ ਵੀ ਸ਼ਾਮਿਲ ਸਨ ਤੇ ਬਾਦ ਵਿੱਚ ਪੁਲਿਸ ਨੇ ਆ ਕੇ ਇਨ੍ਹਾਂ ਲੋਕਾਂ ਤੇ ਮੀਡੀਆ ਵਾਲਿਆਂ ਤੋਂ ਬੜੀ ਮੁਸ਼ਕਿਲ ਨਾਲ ਉਸ ਨੂੰ ਛੁਡਾਇਆ।
ਮੈਂ ਕੁਝ ਨਹੀਂ ਕਹਿਣਾ-ਰਜਵੰਤ ਕੌਰ
ਜਦੋਂ ਉਨ੍ਹਾਂ ਨਾਲ ਘਟਨਾ ਸਬੰਧੀ ਰਜਵੰਤ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਇਸ ਸਬੰਧੀ ਕੁਝ ਨਹੀਂ ਕਹਿਣਾ ਚਾਹੁੰਦੀ ਅਤੇ ਜਦ ਇਹ ਪੁੱਛਿਆ ਗਿਆ ਕਿ ਮੌਕੇ ਦੀਆ ਤਸਵੀਰਾ ਤੇ ਤੁਹਾਡੇ ਬਿਆਨਾ ਵਿੱਚ ਬਹੁਤ ਅੰਤਰ ਹੈ ਤਾਂ ਉਨ੍ਹਾਂ ਕਿਹਾ ਕਿ ਜੋ ਮੈ ਸਟੇਟਮੈਂਟ ਦਿੱਤੀ ਹੈ ਉਹ ਹੀ ਮੇਰੇ ਬਿਆਨ ਹਨ, ਮੋੁਹਿਤ ਕੁਮਾਰ ਬਾਰੇ ਉਨ੍ਹਾਂ ਕਿਹਾ ਕਿ ਉਹ ਮੇਰਾ ਕਜਨ ਲੱਗਦਾ ਹੈ।
ਪੁਲਿਸ ਨੇ ਬੜੀ ਮੁਸ਼ਕਿਲ ਕੱਢੇ ਸੀ ਕੋਠੀ ਵਿੱਚੋ ਬਾਹਰ
ਦੱਸ ਦਈਏ ਕਿ 11 ਅਪ੍ਰੈਲ ਦੀ ਰਾਤ ਹੁਸ਼ਿਆਰਪੁਰ ਤੋਂ 15 ਕਿਲੋਮੀਟਰ ਦੂਰ ਕਸਬਾ ਬੁੱਲ੍ਹੋਵਾਲ ਵਿੱਚ ਐੱਸ.ਐੱਚ.ਓ. ਪੰਕਜ ਸ਼ਰਮਾ ਅਤੇ ਇੱਕ ਨੌਜਵਾਨ ਲੜਕੀ ਨੂੰ ਕਿਰਾਏ ਦੀ ਕੋਠੀ ਵਿੱਚੋ ਭਾਰੀ ਵਿਰੋਧ ਦਾ ਸਾਹਮਣਾ ਕਰਦਿਆ ਪੁਲਿਸ ਨੇ ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਸੀ। ਇਸ ਮਾਮਲੇ ਦੀ ਸ਼ਿਕਾਇਤ ਕੋਠੀ ਦੀ ਮਾਲਕਣ ਗੁਰਦੀਪ ਕੌਰ ਨੇ ਐੱਸ.ਐੱਸ.ਪੀ. ਹੁਸ਼ਿਆਰਪੁਰ ਨੂੰ ਕੀਤੀ ਹੋਈ ਹੈ ਲੇਕਿਨ ਉਲਟਾ ਕਾਰਵਾਈ ਪਰਿਵਾਰ ’ਤੇ ਹੀ ਹੋ ਗਈ ਹੈ।