ਦਾ ਐਡੀਟਰ ਨਿਊਜ਼, ਚੰਡੀਗੜ੍ਹ : ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਇਕ ਹੋਰ ਵੱਡਾ ਖੁਲਾਸਾ ਹੋਇਆ ਹੈ ਕੇ, ਆਮ ਆਦਮੀ ਪਾਰਟੀ ਦੇ ਬੜੇ ਨੇਤਾ ਅਤੇ ਮੈਂਬਰ ਰਾਜ ਸਭਾ ਰਾਘਵ ਚੱਡਾ ਨੇ ਇਕ ਪ੍ਰਾਈਵੇਟ ਨੈਸ਼ਨਲ ਟੀਵੀ ਤੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਹੈ ਜਦ ਕਿ ਅਜੇ ਕੱਲ ਹੀ ਪੰਜਾਬ ਪੁਲਿਸ ਦੇ ਆਈਜੀ ਡਾਕਟਰ ਸੁਖਚੈਨ ਸਿੰਘ ਗਿੱਲ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਇਸ ਗੱਲ ਦਾ ਦਾਅਵਾ ਕੀਤਾ ਸੀ ਕੀ ਪਪਲਪ੍ਰੀਤ ਸਿੰਘ ਨੂੰ ਅੰਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫਤਾਰ ਕੀਤਾ ਹੈ| ਉਹਨਾਂ ਇਹ ਗੱਲ ਉਸ ਸਮੇਂ ਆਖੀ ਜਦ ਟੀਵੀ ਪੱਤਰਕਾਰ ਰਾਘਵ ਚੱਡਾ ਨੂੰ ਇਹ ਸਵਾਲ ਕਰ ਰਿਹਾ ਸੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨੂੰ ਲੈ ਕੇ ਪੰਜਾਬ ਪੁਲਿਸ ਦੀ ਹਰ ਪਾਸੇ ਕਿਰਕਿਰੀ ਹੋ ਰਹੀ ਹੈ, ਤਾਂ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਬੇਹੱਦ ਕਰੀਬੀ ਨੂੰ ਅਜੇ ਕੱਲ੍ਹ ਹੀ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਜਲਦੀ ਹੀ ਅੰਮ੍ਰਿਤਪਾਲ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਨਾਲ ਉਹਨਾਂ ਨੇ ਇਸ ਗੱਲ ਲਈ ਜਿਥੇ ਪੰਜਾਬ ਪੁਲਿਸ ਦੀ ਪ੍ਰਸ਼ੰਸਾ ਕੀਤੀ, ਉਥੇ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣਾ ਵੱਡਾ ਭਰਾ ਕਹਿੰਦੇ ਹੋਏ, ਇਹ ਵੀ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਹਰ ਕੀਮਤ ਤੇ ਕਾਇਮ ਰੱਖਿਆ ਹੈ | ਰਾਘਵ ਚੱਡਾ ਦਾ ਇਹ ਬਿਆਨ ਆਉਣ ਤੋਂ ਬਾਅਦ ਇਹ ਚਰਚਾ ਜ਼ੋਰਾਂ ਨਾਲ ਛਿੜ ਗਈ ਹੈ ਆਖਰਕਾਰ ਪਪਲਪ੍ਰੀਤ ਸਿੰਘ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਹੈ
ਦਾ ਐਡੀਟਰ ਨੇ ਕੀਤਾ ਸੀ ਪਹਿਲਾਂ ਹੀ ਖੁਲਾਸਾ
ਗ੍ਰਿਫਤਾਰੀ ਨੂੰ ਲੈ ਕੇ ‘ਦਾ ਐਡੀਟਰ ਨਿਊਜ਼ ‘ ਨੇ ਪਹਿਲਾਂ ਹੀ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਸੀ ਕੇ ਪਪਲਪ੍ਰੀਤ ਸਿੰਘ ਨੂੰ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ| ਤੇ ਹੁਣ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ ਇਸ ਖਬਰ ਦੀ ਪੁਸ਼ਟੀ ਕਰ ਦਿੱਤੀ ਹੈ ਇੱਥੇ ਇਹ ਗੱਲ ਵਰਨਣਯੋਗ ਹੈ ਕਿ ਕੱਲ 10 ਮਾਰਚ ਨੂੰ ਬਾਕੀ ਮੀਡੀਆ ਨੇ ਵੀ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇਹ ਖਬਰ ਚਲਾਈ ਸੀ ਕਿ ਇਸ ਦੀ ਗ੍ਰਿਫਤਾਰੀ ਹੁਸ਼ਿਆਰਪੁਰ ਤੋਂ ਹੋਈ ਹੈ ਜੇਕਰ ਪੰਜਾਬ ਪੁਲਿਸ ਦੇ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਕੁਝ ਦਿਨਾਂ ਤੋ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਹੁਸ਼ਿਆਰਪੁਰ ਦੇ ਕਈ ਇਲਾਕਿਆਂ ਵਿੱਚ ਘੁੰਮ ਰਹੀਆਂ ਸਨ, ਤੇ’ ਚਰਚਾ ਵੀ ਇਸ ਗੱਲ ਦੀ ਹੈ ਕਿ ਪਪਲਪ੍ਰੀਤ ਸਿੰਘ ਨੂੰ ਕਾਊਂਟਰ ਇੰਟੈਲੀਜੈਂਸ ਨੇ ਹੀ ਗ੍ਰਿਫਤਾਰ ਕੀਤਾ ਹੈ|