ਦਾ ਐਡੀਟਰ ਨਿਊਜ.ਹੁਸ਼ਿਆਰਪੁਰ । ਨਵੇਂ ਬਣਾਏ ਗਏ ਹੁਸ਼ਿਆਰਪੁਰ ਜੁਡੀਸ਼ੀਅਲ ਕੰਪਲੈਕਸ ਵਿੱਚ ਹਾਲੇ ਦੋ ਦਿਨ ਪਹਿਲਾ ਹੀ ਅਦਾਲਤੀ ਕੰਮਕਾਰ ਸ਼ੁਰੂ ਹੋਇਆ ਹੈ ਲੇਕਿਨ ਇੱਥੇ ਦੀਆਂ ਊਣਤਾਈਆਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਹਨ, ਕੋਰਟ ਕੰਪਲੈਕਸ ਵਿੱਚ ਬੁੱਧਵਾਰ ਸਵੇਰੇ ਇੱਕ ਲਿਫਟ ਅੱਧ-ਵਿਚਕਾਰ ਹੀ ਰੁੱਕ ਗਈ ਜਿਸ ਕਾਰਨ ਲਿਫਟ ਵਿੱਚ ਸਵਾਰ ਹੋ ਕੇ ਉੱਪਰ ਜਾ ਰਹੇ ਲੋਕ ਬੁਰੀ ਤਰ੍ਹਾਂ ਘਬਰਾ ਗਏ ਅਤੇ ਮੌਕੇ ’ਤੇ ਲੋਕਾਂ ਵੱਲੋਂ ਕਾਫੀ ਸ਼ੋਰ-ਸ਼ਰਾਬਾ ਕੀਤਾ ਗਿਆ। ਲਿਫਟ ਵਿੱਚ ਫਸੇ ਹੋਏ ਲੋਕਾਂ ਵੱਲੋਂ ਪਾਏ ਗਏ ਰੌਲੇ ਪਿੱਛੋ ਉਨ੍ਹਾਂ ਨੂੰ ਲਿਫਟ ਪੁੱਟ ਕੇ ਬਾਹਰ ਕੱਢਿਆ ਗਿਆ, ਇੱਥੇ ਇਹ ਗੱਲ ਜਿਕਰਯੋਗ ਹੈ ਕਿ ਇਸ ਅਦਾਲਤੀ ਕੰਪਲੈਕਸ ਦਾ ਉਦਘਾਟਨ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੇ ਕੁਝ ਦਿਨ ਪਹਿਲਾ ਹੀ ਕੀਤਾ ਸੀ ਅਤੇ 10 ਅਪ੍ਰੈਲ ਤੋਂ ਇੱਥੇ ਕੰਮਕਾਰ ਸ਼ੁਰੂ ਕੀਤਾ ਗਿਆ ਅਤੇ ਅੱਜ ਬੁੱਧਵਾਰ ਨੂੰ ਇਹ ਹਾਦਸਾ ਹੋ ਗਿਆ।
ਐੱਸ.ਡੀ.ਓ. ਨੇ ਠਹਿਰਾਇਆ ਲੋਕਾਂ ਨੂੰ ਦੋਸ਼ੀ
ਜਦੋਂ ਇਸ ਸਬੰਧੀ ਪੀ.ਡਬਲਿਊ.ਡੀ. ਇਲੈਕਟ੍ਰੀਕਲ ਵਿੰਗ ਦੇ ਐੱਸ.ਡੀ.ਓ. ਤਿਲਕ ਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਘਟਨਾ ਲਈ ਲੋਕਾਂ ਨੂੰ ਹੀ ਜਿੰਮੇਵਾਰ ਠਹਿਰਾ ਦਿੱਤਾ ਅਤੇ ਕਿਹਾ ਕਿ ਲਿਫਟ ਵਿੱਚ ਸੈਂਸਰ ਲੱਗੇ ਹਨ ਅਤੇ ਇਹ ਲੋਕਾਂ ਦੀ ਘਬਰਾਹਟ ਦਾ ਨਤੀਜਾ ਸੀ ਕਿ ਇਹ ਲਿਫਟ ਵਿੱਚ ਵਿਚਾਲੇ ਹੀ ਰੁੱਕ ਗਈ। ਉਨ੍ਹਾਂ ਕਿਹਾ ਕਿ ਜਲਦ ਹੀ ਇਸ ਨੂੰ ਠੀਕ ਕਰਵਾਇਆ ਜਾਵੇਗਾ।

ReplyForward
|