ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਇਹ ਬਹੁਤ ਘੱਟ ਦੇਖਣ ਲਈ ਮਿਲਦਾ ਹੈ ਕਿ ਜੇਕਰ ਕੋਈ ਪਿਤਾ ਗਲਤ ਕੰਮ ਵਿੱਚ ਪਿਆ ਹੋਵੇ ਤਾਂ ਉਹ ਆਪਣੇ ਬੱਚੇ ਨੂੰ ਵੀ ਉਸੇ ਦਲਦਲ ਵਿੱਚ ਖਿੱਚੇ ਬਲਕਿ ਗਲਤ ਕੰਮ ਕਰਨ ਵਾਲੇ ਲੋਕ ਅਕਸਰ ਆਪਣੇ ਬੱਚਿਆਂ ਨੂੰ ਕਾਲੀ ਦੁਨੀਆ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਨ ਪਰ ਹੁਸ਼ਿਆਰਪੁਰ ਵਿੱਚ ਇਸਦੇ ਉਲਟ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਬਾਪ ਆਪਣੇ ਨੌਜਵਾਨ ਪੁੱਤ ਨੂੰ ਨਾਲ ਲੈ ਕੇ ਸ਼ਹਿਰ ਵਿੱਚ ਨਜਾਇਜ ਸ਼ਰਾਬ ਦੀ ਤਸਕਰੀ ਕਰਦਾ ਫੜਿਆ ਗਿਆ ਹੈ, ਥਾਣਾ ਸਦਰ ਤੇ ਸੀ.ਆਈ.ਏ..ਸਟਾਫ ਦੇ ਸਾਂਝੇ ਆਪ੍ਰੇਸ਼ਨ ਦੌਰਾਨ ਸਥਾਨਕ ਬਜਵਾੜਾ ਚੌਂਕ ਕੋਲ ਕੀਤੀ ਨਾਕਾਬੰਦੀ ਦੌਰਾਨ ਇੱਕ ਆਈ-20 ਕਾਰ ਨੂੰ ਰੋਕ ਕੇ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਵਿੱਚੋ ਨਜਾਇਜ ਸ਼ਰਾਬ ਦੀਆਂ 10 ਪੇਟੀਆਂ ਬ੍ਰਾਮਦ ਕੀਤੀਆਂ ਗਈਆਂ ਤੇ ਨਜਾਇਜ ਸ਼ਰਾਬ ਦੀ ਤਸਕਰੀ ਕਰਨ ਵਾਲੇ ਲੋਕਾਂ ਦੀ ਪਹਿਚਾਣ ਗੋਪਾਲeਕ੍ਰਿਸ਼ਨ ਤੇ ਉਸਦੇ ਪੁੱਤਰ ਸਾਗਰ ਟੰਡਨ ਵਜ੍ਹੋਂ ਹੋਈ ਹੈ, ਦੋਵਾਂ ਨੂੰ ਥਾਣਾ ਸਦਰ ਦੀ ਪੁਲਿਸ ਨੇ ਗਿ੍ਰਫਤਾਰ ਕਰਕੇ ਐਕਸਾਈਜ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਪੁੱਛਗਿੱਛ ਜਾਰੀ ਹੈ। ਪੁਲਿਸ ਵੱਲੋਂ ਫੜਿਆ ਗਿਆ ਗੋਪਾਲ ਕ੍ਰਿਸ਼ਨ ਦਿਨ ਦੇ ਸਮੇਂ ਟਾਂਡਾ ਰੋਡ ਉੱਪਰ ਕਾਰ ਅਸੈਸਰੀ ਦਾ ਕੰਮ ਕਰਦਾ ਸੀ ਤੇ ਪਤਾ ਲੱਗਾ ਹੈ ਕਿ ਇੱਕ-ਦੋ ਦਿਨਾਂ ਤੱਕ ਗੋਪਾਲ ਕ੍ਰਿਸ਼ਨ ਕੈਨੇਡਾ ਜਾ ਰਿਹਾ ਸੀ।
ਨਜਾਇਜ ਸ਼ਰਾਬ ਤੋਂ ਹੋਲੋਗ੍ਰਾਮ ਗਾਇਬ
ਫੜੀ ਗਈ ਇਸ ਨਜਾਇਜ ਸ਼ਰਾਬ ਤੋਂ ਹੋਲੋਗ੍ਰਾਮ ਗਾਇਬ ਕਰ ਦਿੱਤਾ ਗਿਆ ਹੈ ਜਿਸ ਤੋਂ ਇਹ ਪਤਾ ਚੱਲ ਸਕਦਾ ਸੀ ਕਿ ਇਹ ਸ਼ਰਾਬ ਕਿਸ ਡਿਸਟਿੱਲਰੀ ਨੇ ਸ਼ਰਾਬ ਦੇ ਕਿਸ ਠੇਕੇਦਾਰ ਨੂੰ ਸਪਲਾਈ ਕੀਤੀ ਸੀ, ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਹੁਸ਼ਿਆਰਪੁਰ ਸਰਕਲ ਦੇ ਅੰਦਰ ਆਸਪਾਸ ਦੇ ਦੇਹਾਤੀ-ਸ਼ਹਿਰੀ ਖੇਤਰਾਂ ਦੇ ਸਰਕਲਾਂ ਤੋਂ ਨਜਾਇਜ ਸ਼ਰਾਬ ਦੀ ਤਸਕਰੀ ਕੀਤੀ ਜਾ ਰਹੀ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਫੜੀ ਗਈ ਸ਼ਰਾਬ ਜਲੰਧਰ ਦੇ ਕਿਸੇ ਸਰਕਲ ਜਾਂ ਫਿਰ ਆਦਮਪੁਰ ਸਰਕਲ ਦੀ ਹੋ ਸਕਦੀ ਹੈ। ਪੁਲਿਸ ਫੜੇ ਗਏ ਮੁਲਜਿਮਾਂ ਤੋਂ ਇਸ ਬਾਰੇ ਪੁੱਛਗਿੱਛ ਕਰ ਰਹੀ ਹੈ।
ਨਜਾਇਜ ਸ਼ਰਾਬ ਦੀਆਂ 10 ਪੇਟੀਆਂ ਸਮੇਤ ਪਿਓ-ਪੁੱਤ ਕਾਬੂ, ਜਾਣਾ ਸੀ ਕੈਨੇਡਾ