ਦਾ ਐਡੀਟਰ ਨਿਊਜ.ਦਿੱਲੀ। ਪੰਜਾਬ ਦੇ ਅਜਨਾਲਾ ਸ਼ਹਿਰ ਨਾਲ ਸਬੰਧਿਤ ਦੋ ਨੌਜਵਾਨ ਜੋ ਕਿ ਇੰਡੋਨੇਸ਼ੀਆ ਵਿੱਚ ਫਸੇ ਹੋਏ ਹਨ ਨੂੰ ਉੱਥੋ ਬਾਹਰ ਕੱਢਣ ਲਈ ਭਾਜਪਾ ਦੇ ਸੀਨੀਅਰ ਆਗੂ ਸ. ਮਨਜਿੰਦਰ ਸਿੰਘ ਸਿਰਸਾ ਵੱਲੋਂ ਦਖਲ ਦਿੰਦਿਆ ਦੇਸ਼ ਦੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਗਈ ਹੈ ਕਿ ਨੌਜਵਾਨ ਅਜੇਪਾਲ ਸਿੰਘ ਤੇ ਗੁਰਮੇਜ ਸਿੰਘ ਨੂੰ ਸੁਰੱਖਿਅਤ ਵਾਪਸ ਭਾਰਤ ਲਿਆਉਣ ਲਈ ਕਦਮ ਚੁੱਕੇ ਜਾਣ। ਸ. ਸਿਰਸਾ ਵੱਲੋਂ ਇਸ ਮਾਮਲੇ ਪ੍ਰਤੀ ਇੱਕ ਟਵੀਟ ਵੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਦੱਸਿਆ ਹੈ ਕਿ ਅਜੇਪਾਲ ਸਿੰਘ ਤੇ ਗੁਰਮੇਜ ਸਿੰਘ ਨੂੰ ਇੱਕ ਕ੍ਰਿਮਨਿਲ ਕਿਸਮ ਦੇ ਏਜੰਟ ਵੱਲੋਂ ਇੰਡੋਨੇਸ਼ੀਆ ਵਿੱਚ ਫਸਾਇਆ ਗਿਆ ਤੇ ਕਈ ਦਿਨਾਂ ਤੱਕ ਦੋਵਾਂ ਨਾਲ ਉੱਥੇ ਕੁੱਟਮਾਰ ਵੀ ਕੀਤੀ ਗਈ। ਸ. ਸਿਰਸਾ ਨੇ ਜਾਣਕਾਰੀ ਦਿੰਦਿਆ ਦੱਸਿਆ ਹੈ ਕਿ ਇੰਡੋਨੇਸ਼ੀਆ ਦੀ ਪੁਲਿਸ ਵੱਲੋਂ ਹੁਣ ਇਨ੍ਹਾਂ ਦੋਵੇਂ ਪੰਜਾਬੀ ਨੌਜਵਾਨਾਂ ਨੂੰ ਡੌਂਕੀ ਲਗਾਉਣ ਵਾਲੇ ਏਜੰਟ ਦੇ ਕਤਲ ਦੇ ਦੋਸ਼ ਹੇਠ ਗਿ੍ਰਫਤਾਰ ਕੀਤਾ ਹੋਇਆ ਹੈ ਜਦੋਂ ਕਿ ਦੋਵੇਂ ਨੌਜਵਾਨ ਲਗਾਤਾਰ ਇਹ ਕਹਿ ਰਹੇ ਹਨ ਕਿ ਉਹ ਤਾਂ ਸਿਰਫ ਬੱਚ ਕੇ ਭੱਜ ਰਹੇ ਸਨ ਤਾਂ ਜੋ ਆਪਣੀ ਜਾਨ ਬਚਾ ਸਕਣ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਿਸੇ ਦੀ ਮੌਤ-ਹੱਤਿਆ ਨਾਲ ਕੋਈ ਸਬੰਧ ਨਹੀਂ ਹੈ। ਸ. ਸਿਰਸਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰਾ ਯਕੀਨ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੂਰੀ ਗੰਭੀਰਤਾ ਨਾਲ ਇਸ ਮਾਮਲੇ ਨੂੰ ਇੰਡੋਨੇਸ਼ੀਆ ਦੀ ਸਰਕਾਰ ਅੱਗੇ ਰੱਖੇਗੀ ਤਾਂ ਜੋ ਸਿੱਖ ਨੌਜਵਾਨਾਂ ਨੂੰ ਬਚਾਇਆ ਜਾ ਸਕੇ।
ਮਨਜਿੰਦਰ ਸਿਰਸਾ ਇੰਡੋਨੇਸ਼ੀਆ ’ਚ ਫਸੇ ਸਿੱਖ ਨੌਜਵਾਨਾਂ ਨੂੰ ਬਚਾਉਣ ਲਈ ਅੱਗੇ ਆਏ, ਵਿਦੇਸ਼ ਮੰਤਰਾਲੇ ਤੋਂ ਦਖਲ ਦੀ ਮੰਗ