ਦਾ ਐਡੀਟਰ ਨਿਊਜ. ਚੰਡੀਗੜ੍ਹ। ਆਉਣ ਵਾਲੇ ਸਮੇਂ ਵਿਚ ਪੰਜਾਬ ਪੁਲਿਸ ਹੁਣ ਡਿਜੀਟਲ ਹੋਣ ਜਾ ਰਹੀ ਹੈ, ਇਹ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ ਇੱਕ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਲਦੀ ਹੀ ਪੰਜਾਬ ਪੁਲਿਸ ਅਤੇ ਗੂਗਲ ਦਾ ਕਰਾਰ ਹੋਣ ਜਾ ਰਿਹਾ ਹੈ ਅਤੇ ਜਲਦੀ ਹੀ ਗੂਗਲ ਦੀ ਟੀਮ ਪੰਜਾਬ ਆ ਰਹੀ ਹੈ। ਉਨ੍ਹਾਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਜਦੋਂ ਉਹ ਬੰਗਲੌਰ ਗਏ ਸਨ ਉਥੇ ਉਨ੍ਹਾਂ ਨੂੰ ਗੂਗਲ ਦੇ ਲੋਕ ਮਿਲੇ ਸਨ ਅਤੇ ਉਨ੍ਹਾਂ ਨੇ ਸਾਨੂੰ ਪ੍ਰਪੋਜ਼ਲ ਦਿੱਤੀ ਸੀ, ਉਹ ਪੰਜਾਬ ਪੁਲਿਸ ਨੂੰ ਤਕਨਾਲੋਜੀ ਨਾਲ ਲੈਸ ਕਰ ਸਕਦੇ ਹਨ, ਉਨ੍ਹਾਂ ਕਿਹਾ ਕਿ ਅੱਜ ਟੈਕਨੋਲੋਜੀ ਦਾ ਜ਼ਮਾਨਾ ਹੈ ਤੇ ਪੰਜਾਬ ਪੁਲਸ ਦਾ ਹਰ ਵਾਹਨ ਗੂਗਲ ਨਾਲ ਲੈਸ ਹੋਵੇਗਾ ਅਤੇ ਜਿਥੇ ਵੀ ਘਟਨਾ ਵਾਪਰਦੀ ਹੈ ਤਾਂ ਅਸਲ ਵਿੱਚ ਜਿਹੜੀ ਪੁਲਿਸ ਟੀਮ ਉਸ ਜਗ੍ਹਾਂ ਦੇ ਸਭ ਤੋਂ ਨਜ਼ਦੀਕ ਹੋਵੇਗੀ ਉਹ ਘਟਨਾ ਸਥਾਨ ’ਤੇ ਪਹੁੰਚ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦੀ ਸੂਬਾ ਹੋਣ ਦੀ ਵਜ੍ਹਾ ਨਾਲ ਪੰਜਾਬ ਨੂੰ ਬਹੁਤ ਵੱਡੀਆਂ ਚੁਣੌਤੀਆਂ ਹਨ। ਉਨ੍ਹਾਂ ਇਹ ਵੀ ਐਲਾਨ ਕੀਤਾ ਕੇ ਜਲਦੀ ਹੀ ਪੰਜਾਬ ਪੁਲਿਸ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਆਪਣੇ ਨਾਲ ਵਾਪਰੀ ਇਕ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਉਹ ਕਲਾਕਾਰ ਸਨ ਉਨ੍ਹਾਂ ਨੂੰ ਨਾਭੇ ਵਿੱਚ ਪੁਲਸ ਵਾਲਿਆਂ ਨੇ ਹੱਥ ਦੇ ਕੇ ਰੋਕ ਲਿਆ ਅਤੇ ਕਿਹਾ ਕਿ ਸਾਨੂੰ ਲਿਫਟ ਦੇ ਦਿੱਤੀ ਜਾਵੇ, ਜਦ ਉਨ੍ਹਾਂ ਤੋਂ ਪੁੱਛਿਆ ਗਿਆ ਕੇ ਤੁਹਾਡੀ ਗੱਡੀ ਕਿੱਥੇ ਹੈ ਤਾਂ ਉਨ੍ਹਾਂ ਕਿਹਾ ਕਿ ਗੱਡੀ ਸਿਰਫ ਜੇਲ੍ਹ ਵਿੱਚ ਕੈਦੀਆਂ ਨੂੰ ਲੈ ਕੇ ਜਾਣ ਅਤੇ ਛੱਡਣ ਲਈ ਦਿੱਤੀ ਜਾਂਦੀ ਹੈ, ਸਾਡੇ ਆਉਣ ਜਾਣ ਲਈ ਨਹੀਂ ਦਿੱਤੀ ਜਾ ਰਹੀ, ਉਨ੍ਹਾਂ ਕਿਹਾ ਕਿ ਉਹ ਗਰਾਊਂਡ ਜ਼ੀਰੋ ਤੋਂ ਉੱਠੇ ਹਨ ਅਤੇ ਉਨ੍ਹਾਂ ਨੂੰ ਸਾਰੀ ਜਾਣਕਾਰੀ ਹੈ ਕੇ ਥੱਲੇ ਕੀ ਹੁੰਦਾ ਹੈ।
ਗੂਗਲ ਪੰਜਾਬ ਪੁਲਿਸ ਦੀ ਅੱਖ ਨੂੰ ਕਰੇਗਾ ਹੋਰ ‘ ਕੈੜੀ ’