ਦਾ ਐਡੀਟਰ ਨਿਊਜ.ਤਲਵਾੜਾ ——- ਇੱਕ ਪਾਸੇ ਜਿੱਥੇ ਪੂਰਾ ਮੁਲਕ ਆਜਾਦੀ ਦਿਹਾੜਾ ਮਨਾ ਰਿਹਾ ਸੀ ਉੱਥੇ ਦੂਜੇ ਪਾਸੇ ਤਲਵਾੜਾ ਦੇ ਪੌਂਗ ਡੈਮ ਤੋਂ ਵੱਡੀ ਮਾਤਰਾ ਵਿੱਚ ਸਵੇੇਰਸਾਰ ਛੱਡੇ ਗਏ ਪਾਣੀ ਨੇ ਮੰਡ ਏਰੀਏ ਵਿੱਚ ਲੋਕਾਂ ਦਾ ਵੱਡਾ ਨੁਕਸਾਨ ਕੀਤਾ, ਸਵੇਰੇ ਜਦੋਂ 52 ਗੇਟਾਂ ਤੋਂ ਪਾਣੀ ਛੱਡਿਆ ਗਿਆ ਤਾਂ ਉੱਥੇ ਨਜਦੀਕ ਹੀ ਖੇਤ ਵਿੱਚ ਸਬਜੀ ਦਾ ਕੰਮ ਕਰਨ ਵਾਲੇ 5 ਲੋਕ ਪਾਣੀ ਵਿੱਚ ਫਸ ਗਏ ਜਿਨ੍ਹਾ ਨੂੰ ਲੱਗਭਗ 6-7 ਘੰਟੇ ਬਾਅਦ ਇੱਕ ਸਥਾਨਕ ਵਿਅਕਤੀ ਨੇ ਆਪਣੀ ਕੰਮ ਚਲਾਊ ਬੇੜੀ ਨਾਲ ਬਾਹਰ ਕੱਢਿਆ ਕਿਉਂਕਿ ਡੀ.ਸੀ. ਹੁਸ਼ਿਆਰਪੁਰ ਵੱਲੋਂ ਭੇਜੀ ਗਈ ਕਿਸ਼ਤੀ ਡੈਮ ਦੇ ਅਧਿਕਾਰੀ ਤੇ ਮੁਲਾਜਿਮ 6-7 ਘੰਟੇ ਵਿੱਚ ਫਿੱਟ ਹੀ ਨਹੀਂ ਕਰ ਸਕੇ, ਜਿਸ ਪਿੱਛੋ ਅਧਿਕਾਰੀ ਇੱਕ-ਇੱਕ ਕਰਕੇ ਮੌਕੇ ਤੋਂ ਖਿਸਕਣੇ ਸ਼ੁਰੂ ਹੋ ਗਏ ਤੇ ਤਦ ਇੱੱਕ ਲੋਕਲ ਬਜੁਰਗ ਨੇ ਆਪਣੀ ਕਿਸ਼ਤੀ ਨਾਲ ਬੰਦੇ ਪਾਣੀ ਵਿੱਚੋ ਬਾਹਰ ਕੱਢਣ ਦੀ ਜਿੰਮੇਵਾਰੀ ਚੁੱਕੀ ਤੇ ਉਸ ਨੇ ਕੱਢ ਵੀ ਲਏ। ਇੱਥੇ ਦੱਸਣਯੋਗ ਹੈ ਕਿ ਪੌਂਗ ਡੈਮ ਵਿੱਚ ਬੁੱਧਵਾਰ ਸਵੇਰੇ ਪਾਣੀ ਦਾ ਜਿੰਨਾ ਪੱਧਰ ਵੱਧ ਚੁੱਕਾ ਸੀ ਇੰਨਾ 1988 ਸਮੇਂ ਵੀ ਨਹੀਂ ਸੀ ਤੇ ਜੇਕਰ ਸਮਾਂ ਰਹਿੰਦਿਆ ਥੋੜਾ-ਥੋੜਾ ਪਾਣੀ ਛੱਡਿਆ ਜਾਂਦਾ ਰਹਿੰਦਾ ਤਾਂ ਅੱਜ ਦੇ ਹਾਲਾਤਾਂ ਤੋਂ ਬਚਿਆ ਜਾ ਸਕਦਾ ਸੀ।
ਸਰਕਾਰੀ ਕਿਸ਼ਤੀ ਖੁੱਲ੍ਹੀ ਨਹੀਂ, ਬਜ਼ੁਰਗ ਨੇ ਦੇਸੀ ਜੁਗਾੜ ਨਾਲ ਬਚਾਈਆਂ 5 ਜਾਨਾਂ