ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਕੇਂਦਰ ਦੀ ਭਾਜਪਾ ਸਰਕਾਰ ਵਿੱਚ ਕੈਬਨਿਟ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਵੀਰਵਾਰ ਦੁਪਹਿਰ ਸ਼ਹਿਰ ਦੇ ਮਹਾਰਾਜਾ ਹੋਟਲ ਵਿੱਚ ਕੀਤੀ ਪ੍ਰੈਸ ਕਾਂਨਫਰੰਸ ਦੌਰਾਨ ਆਪਣੀ ਸਰਕਾਰ ਦੀਆਂ 9 ਸਾਲ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਗਈ ਤੇ ਦੇਸ਼ ਦੇ ਰੌਸ਼ਨ ਭਵਿੱਖ ਦਾ ਦਾਅਵਾ ਵੀ ਕੀਤਾ, ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਜਿੱਥੇ ਦੇਸ਼ ਨੇ ਤਰੱਕੀ ਕੀਤੀ ਹੈ ਉੱਥੇ ਹੀ ਵਿਸ਼ਵ ਦੇ ਵੱਖ-ਵੱਖ ਪਲੇਟਫਾਰਮਾਂ ਉੱਪਰ ਭਾਰਤ ਦੀ ਗੱਲ ਗੰਭੀਰਤਾ ਨਾਲ ਸੁਣੀ ਜਾਂਦੀ ਹੈ ਤੇ ਹੁਣ ਪੂਰਾ ਵਿਸ਼ਵ ਭਾਰਤ ਵੱਲ ਵੇੇਖ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਜਿੱਥੇ ਦੇਸ਼ ਦਾ ਆਰਥਿਕ-ਸਮਾਜਿਕ ਨੁਕਸਾਨ ਹੋਇਆ ਉੱਥੇ ਹੀ ਵਿਸ਼ਵ ਸਾਨੂੰ ਕਮਜੋਰ ਦੇਸ਼ ਵਜ੍ਹੋਂ ਵੇਖਦਾ ਰਿਹਾ ਹੈ ਲੇਕਿਨ ਹੁਣ ਇਹ ਧਾਰਨਾ ਬਦਲ ਚੁੱਕੀ ਹੈ। ਸ਼ੇਖਾਵਤ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਹਰ ਵਰਗ ਦਾ ਖਾਸ ਖਿਆਲ ਰੱਖਿਆ ਹੈ ਤੇ ਅੱਗੇ ਵੀ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੈ ਤੇ ਇੱਥੇ ਮਜਬੂਤ ਪਾਰਟੀ ਦੀ ਸਰਕਾਰ ਹੋਣੀ ਜਰੂਰੀ ਹੈ ਲੇਕਿਨ ਮੌਜੂਦਾ ਆਪ ਦੀ ਸਰਕਾਰ ਕਮਜੋਰ ਸਾਬਿਤ ਹੋ ਰਹੀ ਹੈ ਕਿਉਂਕਿ ਗੈਂਗਸਟਰ ਜੇਲ੍ਹਾਂ ਵਿੱਚੋਂ ਫਿਰੌਤੀਆਂ ਇਕੱਠੀਆਂ ਕਰ ਰਹੇ ਹਨ, ਕਤਲ ਕਰਵਾ ਰਹੇ ਹਨ ਤੇ ਵਪਾਰੀਆਂ ਨੂੰ ਧਮਕਾਇਆ ਜਾ ਰਿਹਾ ਹੈ। ਸ਼ੇਖਾਵਤ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਵਿੱਚ ਵੀ ਕੇਂਦਰ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡੇਗੀ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ, ਸਾਬਕਾ ਮੰਤਰੀ ਤੀਕਸ਼ਣ ਸੂਦ, ਸੁਭਾਸ਼ ਸ਼ਰਮਾ, ਜਿੰਦੂ ਸੈਣੀ, ਕਮਲਜੀਤ ਸੇਤੀਆ, ਰਾਜਾ ਸੈਣੀ, ਬਿੰਦੂ ਸਰ ਸ਼ੁਕਲਾ, ਅਸ਼ਵਨੀ ਗੈਂਦ ਆਦਿ ਵੀ ਮੌਜੂਦ ਰਹੇ।
ਮੰਚ ’ਤੇ ਬਣੀ ਦਿਲਚਸਪ ‘ਇਕੁਏਸ਼ਨ ’
ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਵੱਲੋਂ ਜਿਸ ਮੰਚ ਤੋਂ ਪਾਰਟੀ ਵਰਕਰਾਂ ਤੇ ਮੀਡੀਆ ਨੂੰ ਸੰਬੋਧਨ ਕੀਤਾ ਗਿਆ ਉਸਦੀ ਇਕੁਏਸ਼ਨ (ਸਮੀਕਰਨ) ਦਿਲਚਸਪ ਨਜਰ ਆਈ, ਸਿਆਸੀ ਪੰਡਿਤਾਂ ਦੀ ਮੰਨੀਏ ਤਾਂ ਮੰਚ ਉੱਪਰ ਚੜ੍ਹਦੇ ਪਾਸੇ ਸਭ ਤੋਂ ਪਹਿਲਾ ਜਿਲ੍ਹਾ ਪ੍ਰਧਾਨ ਨਿਪੁੰਨ ਸ਼ਰਮਾ ਦੀ ਕੁਰਸੀ ਲੱਗਣਾ ਤੇ ਸਭ ਤੋਂ ਆਖਿਰ ਵਿੱਚ ਲਹਿੰਦੇ ਪਾਸੇ ਤੀਕਸ਼ਣ ਸੂਦ ਦੀ ਕੁਰਸੀ ਹੋਣਾ ਭਵਿੱਖੀ ਬਦਲਾਅ ਦੇ ਸਿੱਧੇ ਸੰਕੇਤ ਹਨ। ਮੰਨਿਆ ਜਾ ਰਿਹਾ ਹੈ ਕਿ ਭਵਿੱਖ ਵਿੱਚ ਭਾਜਪਾ ਨਵੇਂ ਚੇਹਰਿਆਂ ’ਤੇ ਦਾਅ ਖੇਲ੍ਹੇਗੀ ਤੇ ਹੰਡੇ-ਵਰਤੇ ਹੌਲੀ-ਹੌਲੀ ਕਰਕੇ ਸਲਾਹਕਾਰ ਬੋਰਡਾਂ-ਕਮੇਟੀਆਂ ਵਿੱਚ ਐਡਜਸਟ ਕਰ ਦਿੱਤੇ ਜਾਣਗੇ।
ਜੇ.ਪੀ.ਨੱਢਾ ਦੀ ਆਮਦ ਦਾ ਦਿੱਤਾ ਸੁਨੇਹਾ
ਗਜੇਂਦਰ ਸ਼ੇਖਾਵਤ ਭਾਵੇਂ ਆਮ ਲੋਕਾਂ ਸਾਹਮਣੇ ਕੇਂਦਰ ਸਰਕਾਰ ਦੀਆਂ 9 ਸਾਲ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਰਹੇ ਲੇਕਿਨ ਹੁਸ਼ਿਆਰਪੁਰ ਪੁੱਜਣ ਦਾ ਮਕਸਦ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ.ਨੱਢਾ ਦੀ 14 ਜੂਨ ਨੂੰ ਹੁਸ਼ਿਆਰਪੁਰ ਵਿੱਚ ਹੋਣ ਜਾ ਰਹੀ ਰੈਲੀ ਹੈ ਤੇ ਇਸ ਰੈਲੀ ਦੀ ਸਫਲਤਾ ਲਈ ਸ਼ੇਖਾਵਤ ਵੱਲੋਂ ਜਿਲ੍ਹਾ ਭਾਜਪਾ ਦੇ ਆਗੂਆਂ ਨੂੰ ਇਕਜੁੱਟ ਹੋ ਕੇ ਅੱਗੇ ਵੱਧਣ ਦਾ ਸੁਨੇਹਾ ਦਿੱਤਾ ਗਿਆ। ਆਮ ਮੀਟਿੰਗ ਖਤਮ ਹੋਣ ਪਿੱਛੋ ਗੁਰਦਾਸਪੁਰ ਤੋਂ ਭਾਜਪਾ ਆਗੂ ਫਤਿਹਜੰਗ ਬਾਜਵਾ ਤੇ ਲੁਧਿਆਣਾ ਤੋਂ ਆਗੂ ਪਰਮਿੰਦਰ ਬਰਾੜ ਵੀ ਸ਼ੇਖਾਵਤ ਨੂੰ ਮਿਲਣ ਪੁੱਜੇ ਤੇ 14 ਜੂਨ ਦੀ ਰੈਲੀ ਪ੍ਰਤੀ ਰਣਨੀਤੀ ਤਿਆਰ ਕੀਤੀ ਗਈ।
ਮਹਾਰਾਜਾ ਵਾਲਿਆਂ ਨੂੰ ਵੀ ਥਾਪੜਾ
ਕੁਝ ਦਿਨ ਪਹਿਲਾ ਮਹਾਰਾਜਾ ਹੋਟਲ ਦੇ ਇੱਕ ਮਾਲਿਕ ਰਵੀ ਗੁਪਤਾ ਨੂੰ ਹੁਸ਼ਿਆਰਪੁਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਇੱਕ ਕਾਲੋਨੀ ਕੱਟਣ ਤੇ ਪਾਣੀ ਦਾ ਰਸਤਾ ਰੋਕਣ ਦੇ ਮਾਮਲੇ ਵਿੱਚ ਕਾਫੀ ਜਲੀਲ ਕੀਤਾ ਗਿਆ ਸੀ, ਇੱਥੋ ਤੱਕ ਕੇ ਰਵੀ ਗੁਪਤਾ ਨੂੰ ਪੁਲਿਸ ਆਪਣੀ ਗੱਡੀ ਵਿੱਚ ਬਿਠਾ ਕੇ ਥਾਣੇ ਵੀ ਲੈ ਗਈ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਆਗੂ ਦੇ ਦਬਕੇ ਪਿੱਛੋ ਪੁਲਿਸ ਨੇ ਬਿਨਾ ਕੋਈ ਕਾਰਵਾਈ ਕੀਤੇ ਰਵੀ ਨੂੰ ਛੱਡ ਦਿੱਤਾ ਸੀ। ਸ਼ਹਿਰ ਵਿੱਚ ਅੱਜ ਇਸ ਗੱਲ ਦੀ ਚਰਚਾ ਰਹੀ ਕਿ ਰਵੀ ਗੁਪਤਾ ਜੋ ਕਿ ਲੰਬੇ ਸਮੇਂ ਤੋਂ ਜਮੀਨ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਤੇ ਵੈੱਲ ਕੁਨੈਕਟਿਡ ਵਪਾਰੀ ਹੈ ਨਾਲ ਸਥਾਨਕ ਤੇ ਸੂਬੇ ਦੇ ਭਾਜਪਾ ਆਗੂਆਂ ਨੇ ਸੰਪਰਕ ਕੀਤਾ ਤੇ ਇਸ ਗੱਲ ਦਾ ਭਰੋਸਾ ਦਿੱਤਾ ਕਿ ਭਾਜਪਾ ਉਸ ਨਾਲ ਕੋਈ ਵਧੀਕੀ ਨਹੀਂ ਹੋਣ ਦੇਵੇਗੀ ਤੇ ਇਹੀ ਕਾਰਨ ਮੰਨਿਆ ਜਾ ਰਿਹਾ ਹੈ ਕਿ ਕੇਂਦਰੀ ਮੰਤਰੀ ਅੱਜ ਉਸੇ ਰਵੀ ਦੇ ਹੋਟਲ ਵਿੱਚ ਪੁੱਜੇ ਜਦੋਂ ਕਿ ਸ਼ਹਿਰ ਵਿੱਚ ਹੋਰ ਵੀ ਵੱਡੇ ਹੋਟਲ ਹਨ। ਸਿਆਸੀ ਮਾਹਿਰਾ ਮੁਤਾਬਿਕ ਕੇਂਦਰੀ ਮੰਤਰੀ ਦਾ ਮਹਾਰਾਜਾ ਹੋਟਲ ਵਿੱਚ ਜਾਣਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਥਾਨਕ ਆਗੂਆਂ ਨੂੰ ਇਹ ਸਿੱਧਾ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਕਿ ਭਾਜਪਾ ਕਿਸ ਪਾਸੇ ਖੜ੍ਹੀ ਹੈ।
ਸ਼ੇਖਾਵਤ ਨੇ ਨੱਢਾ ਲਈ ਪਿੱਚ ਕੀਤੀ ਤਿਆਰ, 14 ਨੂੰ ਕੇਂਦਰ ਕਰੇਗਾ ਬੱਲੇਬਾਜੀ, ਮਹਾਰਾਜੇ ਵਾਲੇ ਦੀ ਪਿੱਠ ਵੀ ਥਾਪੜ ਦਿੱਤੀ