ਦਾ ਐਡੀਟਰ ਨਿਊਜ. ਲੁਧਿਆਣਾ। ਇੱਕ ਐੱਨ.ਆਰ.ਆਈ. ਵਿਧਵਾ ਔਰਤ ਵੱਲੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਸਰਬਜੀਤ ਕੌਰ ਮਾਣੂੰਕੇ ਹਲਕਾ ਜਗਰਾਓ ’ਤੇ ਦੋਸ਼ ਲਗਾਇਆ ਹੈ ਕਿ ਇਸ ਵਿਧਾਇਕ ਨੇ ਉਸਦੇ ਘਰ ਉੱਪਰ ਕਬਜਾ ਕਰ ਲਿਆ ਹੈ, ਇਸ ਸਬੰਧੀ ਵਿਧਵਾ ਅਮਰਜੀਤ ਕੌਰ ਵਾਸੀ ਪਿੰਡ ਲੋਪੋ ਤਹਿਸੀਲ ਜਗਰਾਓ ਨੇ ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਨੂੰ ਇੱਕ ਸ਼ਿਕਾਇਤ ਦਿੱਤੀ ਹੈ ਜਿਸ ਵਿੱਚ ਅਮਰਜੀਤ ਕੌਰ ਨੇ ਦੱਸਿਆ ਗਿਆ ਹੈ ਕਿ ਮੇਰਾ ਘਰ ਗਲੀ ਨੰਬਰ-7 ਹੀਰਾ ਬਾਗ ਜਗਰਾਓ ਵਿੱਚ ਸਥਿਤ ਹੈ ਤੇ ਮਕਾਨ ਦੀ ਮਾਲਿਕ ਮੈਂ ਹਾਂ ਲੇਕਿਨ ਹੁਣ ਮੇਰੇ ਉਸ ਘਰ ’ਤੇ ਸਰਬਜੀਤ ਕੌਰ ਮਾਣੂੰਕੇ ਨੇ ਕਬਜਾ ਕਰ ਲਿਆ ਹੈ। ਅਮਰਜੀਤ ਕੌਰ ਨੇ ਅੱਗੇ ਲਿਖਿਆ ਹੈ ਕਿ ਜਦੋਂ ਮੇਰੇ ਵੱਲੋਂ ਇਸ ਸਬੰਧ ਵਿੱਚ ਵਿਧਾਇਕ ਸਰਬਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਅੱਗੇ ਤੋਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਕਹਿਣ ਲੱਗੀ ਕਿ ਜੇਕਰ ਹੁਣ ਇਸ ਮਕਾਨ ਵੱਲ ਵੇਖਿਆ ਤਾਂ ਪਰਚਾ ਦਰਜ ਕਰਵਾ ਦਿੱਤਾ ਜਾਵੇਗਾ। ਅਮਰਜੀਤ ਕੌਰ ਨੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਵਿਧਾਇਕ ਤੋਂ ਉਸਦਾ ਘਰ ਖਾਲੀ ਕਰਵਾ ਕੇ ਦਿੱਤਾ ਜਾਵੇ। ਇਸੇ ਤਰ੍ਹਾਂ ਅਮਰਜੀਤ ਕੌਰ ਦੇ ਜਵਾਈ ਕੁਲਦੀਪ ਧਾਲੀਵਾਲ ਪੰਜਾਬ ਪੁਲਿਸ ਦੇ ਡੀ.ਜੀ.ਪੀ. ਸਮੇਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਜਿਨ੍ਹਾਂ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੀ ਮੌਜੂਦ ਹਨ ਨੂੰ ਈ-ਮੇਲ ਰਾਹੀਂ ਲਿਖਿਆ ਹੈ ਕਿ ਉਹ ਪਿਛਲੇ ਸਾਲਾਂ ਤੋਂ ਕੈਨੇਡਾ ਰਹਿ ਰਹੇ ਹਨ ਤੇ ਇਸੇ ਦੌਰਾਨ ਉਸਦੀ ਸੱਸ ਦੇ ਘਰ ਉੱਪਰ ਕਬਜਾ ਕਰ ਲਿਆ ਗਿਆ ਹੈ। ਉਨ੍ਹਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਸਦੀ ਸੱਸ ਦੇ ਘਰ ਤੋਂ ਨਜਾਇਜ ਕਬਜਾ ਹਟਾਇਆ ਜਾਵੇ ਤੇ ਉਸਦੇ ਪਰਿਵਾਰ ਦੇ ਜਾਨ-ਮਾਲ ਦੀ ਰਾਖੀ ਕੀਤੀ ਜਾਵੇ। ਇਹ ਸਾਰੀ ਜਾਣਕਾਰੀ ਮਾਣਿਕ ਗੋਇਲ ਨਾਮ ਦੇ ਆਰ.ਟੀ.ਆਈ.ਐਕਟੀਵਿਸਟ ਵੱਲੋਂ ਵੀ ਇੱਕ ਟਵੀਟ ਰਾਹੀਂ ਸਾਂਝੀ ਕੀਤੀ ਗਈ ਹੈ।
ਐੱਨ.ਆਰ.ਆਈ.ਵਿਧਵਾ ਨੇ ਵਿਧਾਇਕ ਮਾਣੂੰਕੇ ’ਤੇ ਘਰ ਕਬਜਾਉਣ ਦਾ ਲਗਾਇਆ ਦੋਸ਼