ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਨਸ਼ੇ ਦੀ ਓਵਰਡੋਜ ਹੋਣ ਕਾਰਨ ਦੋ ਨੌਜਵਾਨਾਂ ਦੀ ਹੋਈ ਮੌਤ ਤੋਂ ਭੜ੍ਹਕੇ ਲੋਕਾਂ ਨੇ ਹੁਸ਼ਿਆਰਪੁਰ-ਜਲੰਧਰ ਰੋਡ ਜਾਮ ਕਰ ਦਿੱਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ। ਇਹ ਜਾਮ ਤਕਰੀਬਨ 30 ਮਿੰਟ ਲੱਗਾ ਰਿਹਾ ਤੇ ਸੜ੍ਹਕੀ ਆਵਾਜਾਈ ਬਿਲਕੁੱਲ ਬੰਦ ਰਹੀ। ਜਾਣਕਾਰੀ ਮਿਲਣ ਉਪਰੰਤ ਪੁਲਿਸ ਚੌਕੀ ਨਸਰਾਲਾ ਦੇ ਇੰਚਾਰਜ਼ ਐਸ. ਆਈ. ਮਨਿੰਦਰ ਸਿੰਘ ਤੇ ਥਾਣਾ ਬੁਲੋਵਾਲ ਦੇ ਐਸ. ਐਚ. ਓ. ਅਨਿਲ ਕੁਮਾਰ ਨੇ ਆਪਣੇ ਤੌਰ ਤੇ ਲੋਕਾਂ ਨੂੰ ਵਿਸ਼ਵਾਸ਼ ਲੈਣ ਦਾ ਯਤਨ ਤਾਂ ਕੀਤਾ, ਪਰ ਲੋਕਾਂ ਨੂੰ ਨਾ ਮੰਨਦੇ ਦੇਖਕੇ ਫ਼ਿਰ ਡੀ. ਐਸ. ਪੀ. ਬਲਕਾਰ ਸਿੰਘ ਮੌਕੇ ਤੇ ਪਹੁੰਚੇ, ਜਿਨ੍ਹਾਂ ਨੇ ਲੋਕਾਂ ਨੂੰ ਜਕੀਨ ਦੁਆਇਆ ਕਿ ਉਨ੍ਹਾਂ ਨਾਲ ਪੂਰਾ ਇਨਾਸਫ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸੁਰਜੀਤ ਸਿੰਘ ਸੰਧੂ (25) ਪੁੱਤਰ ਕਸ਼ਮੀਰ ਸਿੰਘ ਵਾਸੀ ਨਸਰਾਲਾ ਸਟੇਸ਼ਨ ਅਤੇ ਰਣਜੀਤ ਸਿੰਘ ਉਰਫ਼ ਬੰਟੀ (26) ਵਾਸੀ ਪਿਪਲਾਂਵਾਲਾ ਦੋਨਾਂ ਨੌਜਵਾਨਾਂ ਨੇ ਨਸਰਾਲਾ ਸਟੇਸ਼ਨ ਵਿਖੇ ਇੱਕ ਕਮਰੇ ਵਿੱਚ ਤੜਫ ਰਹੇ ਸੀ ਜਦੋਂ ਇਸ ਦੀ ਖ਼ਬਰ ਮ੍ਰਿਤਕ ਸੁਰਜੀਤ ਸਿੰਘ ਦੇ ਭਰਾ ਬਲਵੀਰ ਸਿੰਘ ਘੁੱਗਾ ਨੂੰ ਮਿੱਲੀ ਤਾਂ ਉਸ ਨੇ ਇਨ੍ਹਾਂ ਦੋਨਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਜਿਸ ਦੋਰਾਨ ਇੱਕ ਨੋਜਵਾਨ ਦੀ ਰਸਤੇ ਵਿੱਚ ਹੀ ਮੌਤ ਹੋ ਗਏ ਦੇ ਦੂਜੇ ਨੇ ਹਸਪਤਾਲ ਪਹੁੰਚਕੇ ਦਮ ਤੋੜ ਦਿੱਤਾ। ਇਸ ਦੇ ਰੋਸ ਵਿੱਚ ਇਕੱਤਰ ਹੋਏ ਧਰਨਾਕਾਰੀਆਂ ਦਲਜੀਤ ਰਾਏ ਜਿਲ੍ਹਾ ਪ੍ਰਧਾਨ ਬਸਪਾ, ਸੁਖਦੇਵ ਸਿੰਘ ਸੂਬਾ ਸਕੱਤਰ ਬਸਪਾ ਨੇ ਸਾਂਝੇ ਤੌਰ ਆਪ ਦੀ ਸਰਕਾਰ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਇਸ ਸਰਕਾਰ ਵਿੱਚ ਨਸ਼ੇ ਦੇ ਸੋਦਾਗਰਾਂ ਦਾ ਪੂਰਾ ਬੋਲਬਾਲਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਨਸਰਾਲਾ ਸਟੇਸ਼ਨ ਵਿਖੇ ਨਸ਼ਾ ਵੇਚਣ ਵਾਲਿਆਂ, ਜਿਨ੍ਹਾਂ ਦੇ ਪੁਲਿਸ ਨੂੰ ਲਿਖਤੀ ਤੌਰ ਤੇ ਨਾਂ ਦਿੱਤੇ ਗਏ ਹਨ, ਤੇ 302 ਦੇ ਪਰਚੇ ਨਹੀਂ ਦਰਜ ਹੁੰਦੇ, ਮ੍ਰਿਤਕ ਦੇ ਪਰਿਵਾਰਾਂ ਨੂੰ 50 ਲੱਖ ਦੀ ਨਕਦ ਰਾਸ਼ੀ ਤੇ ਭਰਾ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਂਦੀ, ਉਹ ਇਨ੍ਹਾਂ ਦੋਨਾਂ ਨੌਜਵਾਨਾਂ ਦਾ ਸੰਸਕਾਰ ਨਹੀਂ ਕਰਨਗੇ।
ਚਿੱਟੇ ਦੀ ਓਵਰਡੋਜ਼ ਨਾਲ ਦੋ ਨੌਜਵਾਨਾਂ ਮੌਤ, ਲੋਕਾਂ ਨੇ ਲਗਾਇਆ ਸਰਕਾਰ ਖ਼ਿਲਾਫ ਧਰਨਾ