ਦਾ ਐਡੀਟਰ ਨਿਊਜ਼, ਜਲੰਧਰ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਵਿਚਕਾਰ ਇਕ ਜੱਫੀ ਦੀ ਤਸਵੀਰ ਸਾਹਮਣੇ ਆਈ। ਇਹ ਤਸਵੀਰ ਜਲੰਧਰ ਵਿਖੇ ‘ਅਜੀਤ’ ਅਖਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਦੇ ਖਿਲਾਫ ਸਰਕਾਰ ਵੱਲੋਂ ਚਲਾਏ ਜਾ ਰਹੇ ਦਮਨ ਦੇ ਖਿਲਾਫ ਸਰਬ ਪਾਰਟੀ ਮੀਟਿੰਗ ਦੌਰਾਨ ਸਾਹਮਣੇ ਆਈ ਹੈ। ਇਸ ਮੀਟਿੰਗ ਦੌਰਾਨ ਜਦ ਸਟੇਜ ਤੇ ਇਹ ਦੋਵੇਂ ਇਕੱਠੇ ਹੋਏ ਤਾਂ ਸ੍ਰਿਸ਼ਟਾਚਾਰ ਤਹਿਤ ਇਹਨਾਂ ਦੋਵਾਂ ਨੇਤਾਵਾਂ ਨੇ ਪਹਿਲਾਂ ਹੱਥ ਮਲਾਇਆ ਅਤੇ ਬਾਅਦ ਵਿੱਚ ਜੱਫੀ ਵੀ ਪਾਈ। ਉਸ ਤੋਂ ਬਾਅਦ ਸਟੇਜ ਤੋਂ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਸੇ ਵੱਲ ਇਸ਼ਾਰਾ ਕਰਦੇ ਆ ਕਿਹਾ ਕਿ ਤੁਸੀਂ ਮੈਨੂੰ ਕਿਹਾ ਸੀ ਕਿ ਜੇਕਰ ਕਿਸੇ ਨਾਲ ਮਨ ਮੁਟਾਵ ਵੀ ਹੋਵੇ ਤਾਂ ਹੱਥ ਮਲਾਉਣ ਦਾ ਰਿਸ਼ਤਾ ਜ਼ਰੂਰ ਰੱਖੀਦਾ ਹੈ, ਪਰ ਮੈ ਉਹ ਰਿਸ਼ਤਾ ਨਹੀਂ ਰਖ ਸਕਿਆ, ਇਸ ਲਈ ਮੈ ਮੁਆਫੀ ਵੀ ਮੰਗਦਾ ਹਾਂ ਅਤੇ ਮੇਰੀ ਗਲਤੀ ਹੈ ਅਤੇ ਨਾਲ ਹੀ ਵਿਅੰਗ ਕੱਸਦਿਆਂ ਕਿਹਾ ਜੱਫੀ ਪਾਈ ਹੈ ਪੱਪੀ ਨਹੀਂ ਲਈ। ਇਹ ਗੱਲ ਕਹਿਣ ਤੇ ਮੀਟਿੰਗ ਦਾ ਮਾਹੌਲ ਹਾਸੇਠੱਠੇ ਵਾਲਾ ਹੋ ਗਿਆ ਤਾਂ, ਇਸ ਦੌਰਾਨ ਕਟਾਰੂਚੱਕ ਤੇ ਨਵਜੋਤ ਸਿੰਘ ਸਿੱਧੂ ਨੇ ਚੁਸਕੀ ਲੈਂਦਿਆਂ ਕਿਹਾ ਕੇ ਕਈ ਵਾਰ ਲੋਕ ਇਹ ਨਾਅਰਾ ਲਗਾਉਂਦੇ ਹਨ ਕਿ “ਲੰਗਾਹ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕਕੇ” ਪਰ ਲੋਕ ਕਟਾਰੂਚੱਕ ਲਈ ਕਿਹੜਾ ਨਾਅਰਾ ਲਗਾਉਣਗੇ। ਲੇਕਿਨ ਬਾਅਦ ਵਿੱਚ ਨਵਜੋਤ ਸਿੰਘ ਸਿੱਧੂ ਨੇ ਮਾਮਲੇ ਦੀ ਸੰਜੀਦਗੀ ਨੂੰ ਦੇਖਦਿਆਂ ਸਰਕਾਰ ਨੂੰ ਤਕੜੇ ਰਗੜੇ ਲਾਏ। ਹਾਲਾਂ ਕਿ ਇਸ ਮੀਟਿੰਗ ਵਿੱਚ ਮੀਡੀਆ ਨੂੰ ਦੂਰ ਰੱਖਿਆ ਗਿਆ ਸੀ ਲੇਕਿਨ ਇਸ ਮੀਟਿੰਗ ਦੌਰਾਨ ਸਾਰੀਆਂ ਵਿਰੋਧੀ ਪਾਰਟੀਆਂ ਨੇ ਬਰਜਿੰਦਰ ਸਿੰਘ ਹਮਦਰਦ ਦੇ ਹੱਕ ਵਿੱਚ ਆਪਣੀ ਆਵਾਜ਼ ਬੁਲੰਦ ਕੀਤੀ।
ਸਿੱਧੂ ਤੇ ਮਜੀਠੀਆ ਨੇ ਪਾਈ ਜਫੀ, ਸਿੱਧੂ ਨੇ ਕਿਹਾ ‘ਜੱਫੀ ਪਾਈ ਹੈ ਪੱਪੀ ਨੀ ਲਈ’।