ਦਾ ਐਡੀਟਰ ਨਿਊਜ.ਪਟਿਆਲਾ। ਸਿੱਖਿਆ ਖੇਤਰ ਨਾਲ ਜੁੜੇ ਲੋਕਾਂ ਨੂੰ ਚਾਹੀਦਾ ਹੈ ਕਿ ਜੇ ਭਵਿੱਖ ਵਿੱਚ ਇਸ ਖੇਤਰ ਨੂੰ ਵੱਖ-ਵੱਖ ਕਿਸਮ ਦੀ ਬਦਨੀਅਤ ਵਾਲੀ ਗ਼ੈਰ ਵਾਜਿਬ ਦਖਲਅੰਦਾਜ਼ੀ ਤੋਂ ਬਚਾਉਣਾ ਹੈ ਤਾਂ ਉਹ ਆਪਣੇ ਸੰਘਰਸ਼ਾਂ ਦਾ ਦਾਇਰਾ ਵਸੀਹ ਕਰਨ ਅਤੇ ਸਮਾਜ ਦੀਆਂ ਸਾਰੀਆਂ ਪੀੜਿਤਾਂ ਧਿਰਾਂ ਨਾਲ ਇੱਕਜੁੱਟਤਾ ਦਰਸਾਉਂਦੇ ਹੋਏ ਕੰਮ ਕਰਨ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਕਰਵਾਏ ਗਏ ‘ਡਾ. ਰਵਿੰਦਰ ਸਿੰਘ ਰਵੀ ਯਾਦਗਾਰੀ ਲੈਕਚਰ’ ਦੌਰਾਨ ਜਵਾਹਰ ਲਾਲ ਯੂਨੀਵਰਸਿਟੀ, ਦਿੱਲੀ ਤੋਂ ਪਹੁੰਚੇ ਪ੍ਰੋ. ਅਤੱੁਲ ਸੂਦ ਨੇ ਕੀਤਾ। ਉਨ੍ਹਾਂ ‘ਸਮਕਾਲੀ ਭਾਰਤ ਵਿੱਚ ਅਕਾਦਮਿਕ ਅਜ਼ਾਦੀ ਯੂਨੀਵਰਸਿਟੀ ਦੇ ਬਦਲਦੇ ਅਰਥ ਜਾਂ ਲੋਕਤੰਤਰ ਦੀ ਨਵੀਂ ਘਾੜਤ’ ਵਿਸ਼ੇ ਉੱਤੇ ਇਹ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਸਰਕਾਰ ਦੀਆਂ ਵੱਖ-ਵੱਖ ਨੀਤੀਆਂ ਨੂੰ ਆਪਸ ਵਿੱਚ ਜੋੜ ਕੇ ਸਮਝਣ ਦੀ ਲੋੜ ਹੈ, ਬਹੁਤ ਸਾਰੇ ਸਵਾਲ ਅਤੇ ਬਹੁਤ ਸਾਰੇ ਸੰਕਟ ਹਨ, ਜਿਨ੍ਹਾਂ ਨੂੰ ਆਪਸ ਵਿੱਚ ਜੋੜ ਕੇ ਵੇਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਨੀਤੀਆਂ ਦਾ ਡੂੰਘੇ ਪੱਧਰ ਉੱਤੇ ਵਿਸ਼ਲੇਸ਼ਣ ਕਰਦਿਆਂ ਲਾਜ਼ਮੀ ਤੌਰ ਉੱਤੇ ਉਨ੍ਹਾਂ ਅੰਦਰ ਇੱਕ ਸਾਂਝ ਨਜ਼ਰ ਆਵੇਗੀ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਇਸ ਕੱਦ ਦੇ ਹੋਰ ਅਦਾਰਿਆਂ ਦੀ ਖੁਦਮੁਖ਼ਤਿਆਰੀ ਨੂੰ ਸੀਮਿਤ ਕਰਕੇ ਅਤੇ ਪਾਠਕ੍ਰਮ ਨਿਰਧਾਰਣ ਜਿਹੇ ਖੇਤਰਾਂ ਵਿੱਚ ਵੱਖ-ਵੱਖ ਢੰਗਾਂ ਦੀ ਦਖ਼ਲਅੰਦਾਜ਼ੀ ਕਰਕੇ ਅਕਾਦਮਿਕ ਅਜ਼ਾਦੀ ਨੂੰ ਖੋਰਾ ਲਗਾਇਆ ਜਾ ਰਿਹਾ ਹੈ, ਜਿਸਦੇ ਭਵਿੱਖ ਵਿੱਚ ਮਾੜੇ ਨਤੀਜੇ ਨਿੱਕਲਣੇ ਤੈਅ ਹਨ। ਉਨ੍ਹਾਂ ਕਿਹਾ ਕਿ ਸਿੱਖਿਆ ਨੀਤੀ ਸਮੇਤ ਹਰੇਕ ਨੀਤੀ ਦੇ ਖਰੜੇ ਨੂੰ ਬਰੀਕੀ ਨਾਲ ਘੋਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿੱਚ ਸਿੱਖਿਆ ਦੇ ਸੰਕਲਪ ਨੂੰ ਹੀ ਗ਼ਲਤ ਤਰੀਕੇ ਨਾਲ ਪ੍ਰਭਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕੁੱਝ ਭਾਵੇਂ ਪਹਿਲਾਂ ਵੀ ਹੁੰਦਾ ਰਿਹਾ ਹੈ ਪਰ ਹੁਣ ਮੌਜੂਦਾ ਭਾਰਤੀ ਸਰਕਾਰ ਦੇ ਸਮੇਂ ਵਿੱਚ ਇਸ ਸਭ ਦੀ ਗਤੀ ਤੇਜ਼ ਹੋ ਗਈ ਹੈ। ਕਿਸਾਨ ਸੰਘਰਸ਼ ਦੇ ਹਵਾਲੇ ਨਾਲ ਪੰਜਾਬ ਦੇ ਵਿਸ਼ੇਸ਼ ਪ੍ਰਸੰਗ ਵਿੱਚ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਇਹ ਚੰਗੀ ਗੱਲ ਹੈ ਕਿ ਪੰਜਾਬ ਦੇ ਬੁੱਧੀਜੀਵੀ ਵਰਗ ਨੇ ਸਿੱਖਿਆ ਤੋਂ ਬਾਹਰੀ ਖੇਤਰਾਂ ਦੇ ਅਜਿਹੇ ਸੰਘਰਸ਼ਾਂ ਨਾਲ ਨਾਤਾ ਜੋੜਿਆ ਹੈ। ਸੈਮੀਨਾਰ ਕੋਆਰਡੀਨੇਟਰ ਡਾ. ਸੁਰਜੀਤ ਸਿੰਘ ਵੱਲੋਂ ਡਾ. ਰਵਿੰਦਰ ਸਿੰਘ ਰਵੀ ਬਾਰੇ ਗੱਲ ਕਰਦਿਆਂ ਦੱਸਿਆ ਕਿ ਕਿਵੇਂ ਪੰਜਾਬੀ ਯੂਨੀਵਰਸਿਟੀ ਦੇ ਇਸ ਹੋਣਹਾਰ ਅਧਿਆਪਕ ਨੇ ਪੰਜਾਬ ਸੰਕਟ ਸਮੇਂ ਸੰਵਾਦ ਨੂੰ ਜਾਰੀ ਰੱਖਣ ਦਾ ਮੁੱਲ ਆਪਣੀ ਜਾਨ ਦੇ ਕੇ ਤਾਰਿਆ। ਜਿਕਰਯੋਗ ਹੈ ਕਿ ਡਾ. ਰਵੀ ਨੂੰ ਦਹਿਸ਼ਤਗਰਦਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕਿਹਾ ਕਿ ਜਿੱਥੇ ਇੱਕ ਪਾਸੇ ਅਕਾਦਮਿਕ ਅਜ਼ਾਦੀ ਉੱਤੇ ਹੋ ਰਹੇ ਹਮਲਿਆਂ ਨੂੰ ਸਮਝਣ ਅਤੇ ਰੋਕਣ ਲਈ ਕੋਸ਼ਿਸ਼ਾਂ ਕਰਨਾ ਸਾਡਾ ਫਰਜ਼ ਹੈ ਉੱਥੇ ਹੀ ਦੂਜੇ ਪਾਸੇ ਇੱਕ ਅਦਾਰੇ ਦੇ ਤੌਰ ਉੱਤੇ ਵੀ ਸਾਨੂੰ ਆਪਣੇ ਆਪ ਨੂੰ ਵਧੇਰੇ ਜਿੰਮੇਵਾਰ ਬਣਾਉਣ ਦੀ ਲੋੜ ਹੈ। ਡੀਨ ਭਾਸ਼ਾਵਾਂ ਡਾ. ਰਾਜਿੰਦਰਪਾਲ ਸਿੰਘ ਵੱਲੋਂ ਧੰਨਵਾਦੀ ਭਾਸ਼ਣ ਸਮੇਂ ਅਕਾਦਮਿਕ ਅਜ਼ਾਦੀ ਦੇ ਵਿਸ਼ੇ ਉੱਤੇ ਅਹਿਮ ਟਿੱਪਣੀਆਂ ਕੀਤੀਆਂ ਗਈਆਂ। ਸਵਾਗਤੀ ਭਾਸ਼ਣ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਗੁਰਮੁਖ ਸਿੰਘ ਵੱਲੋਂ ਦਿੱਤਾ ਗਿਆ।
ਸਿੱਖਿਆ ਦੇ ਖੇਤਰ ਨੂੰ ਬੇਲੋੜੀ ਦਖਲਅੰਦਾਜੀ ਤੋਂ ਬਚਾਉਣ ਦੀ ਲੋੜ-ਪ੍ਰੋ. ਅਤੁੱਲ ਸੂਦ