ਦਾ ਐਡੀਟਰ ਨਿਊਜ.ਹੁਸ਼ਿਆਰਪੁਰ। ਇੱਕ ਉਹ ਸਮਾਂ ਸੀ ਜਦੋਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵਿੱਚ ਹੁਸ਼ਿਆਰਪੁਰ ਦੇ ਭਾਜਪਾ ਆਗੂ ਤੀਕਸ਼ਣ ਸੂਦ ਦੀ ਤੂਤੀ ਬੋਲਦੀ ਸੀ ਤੇ ਤਦ ਸੂਦ ਦੀ ਲਾਲ ਡਾਇਰੀ ਨਿੱਜੀ ਪੀ.ਏ.ਰਹੇ ਕਮਲਜੀਤ ਸੇਤੀਆ ਦੇ ਹੱਥ ਹੁੰਦੀ ਸੀ ਜੋ ਹਮੇਸ਼ਾ ਤੀਕਸ਼ਣ ਸੂਦ ਦੇ ਗੋਡੇ ਹੱਥ ਲਗਾ ਕੇ ਉਨ੍ਹਾਂ ਦੇ ਪਿੱਛੇ-ਪਿੱਛੇ ਚੱਲਦੇ ਸਨ ਪਰ ਤਦ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੂਦ ਦੇ ਥਾਪੜੇ ਨਾਲ ਸੇਤੀਆ ਅੱਗੇ ਲਗਾ ਕੇ ਰੱਖਦੇ ਸਨ ਲੇਕਿਨ ਹੁਣ ਸਮਾਂ ਬਦਲ ਚੁੱਕਾ ਹੈ ਤੇ ਤਾਜਾ ਹਾਲਾਤ ਇਹ ਹਨ ਕਿ ਭਾਜਪਾ ਦੀ ਜਿਸ ਪ੍ਰਦੇਸ਼ ਕਾਰਜਕਾਰਨੀ ਵਿੱਚ ਤੀਕਸ਼ਣ ਸੂਦ ਸਲਾਹ-ਮਸ਼ਵਰਾ ਦੇਣ ਵਾਲੇ ਮੈਂਬਰ ਹਨ, ਉਸੇ ਕਾਰਜਕਾਰਨੀ ਵਿੱਚ ਕਮਲਜੀਤ ਸੇਤੀਆ ਵੀ ਮੈਂਬਰ ਹਨ, ਦੋਵਾਂ ਨੂੰ ਇੱਕੋ ਲਾਇਨ ਵਾਲੀਆਂ ਕੁਰਸੀਆਂ ’ਤੇ ਬਿਠਾ ਕੇ ਭਾਜਪਾ ਹਾਈਕਮਾਂਡ ਨੇ ਵੱਡੇ-ਛੋਟੇ ਦਾ ਫਰਕ ਹੀ ਮਿਟਾ ਦਿੱਤਾ ਹੈ ਤੇ ਅੱਜ ਇਸੇ ਖੁਸ਼ੀ ਵਿੱਚ ਤੀਕਸ਼ਣ ਸੂਦ ਗੁੱਟ ਵੱਲੋਂ ਸੁਰੇਸ਼ ਭਾਟੀਆ ਬਿੱਟੂ, ਅਸ਼ਵਨੀ ਗੈਂਦ, ਕੁਲਵੰਤ ਕੌਰ, ਅਰਚਨਾ ਜੈਨ ਨੇ ਸੂਦ ਦੇੇ ਗ੍ਰਹਿ ਪੁੱਜ ਕੇ ਤੀਕਸ਼ਣ ਸੂਦ, ਕਮਲਜੀਤ ਸੇਤੀਆ ਤੇ ਮਹਿੰਦਰਪਾਲ ਮਾਨ ਦਾ ਸਨਮਾਨ ਕੀਤਾ ਕਿਉਂਕਿ ਤਿੰਨੋ ਭਾਜਪਾ ਕਾਰਜਕਾਰਨੀ ਦੇ ਮੈਂਬਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਤੀਕਸ਼ਣ ਸੂਦ, ਕਮਲਜੀਤ ਸੇਤੀਆ ਤੇ ਮਹਿੰਦਰਪਾਲ ਮਾਨ ਵੱਲੋਂ ਭਾਜਪਾ ਹਾਈਕਮਾਂਡ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਗਿਆ ਕਿ ਉਹ ਪੂਰਾ ਜੋਰ ਲਗਾਉਣਗੇ ਕਿ 2024 ਵਿੱਚ ਇੱਕ ਵਾਰ ਫਿਰ ਦੇਸ਼ ਵਿੱਚ ਭਾਜਪਾ ਦੀ ਸਰਕਾਰ ਬਣੇ। ਇਸ ਮੌਕੇ ਬਬਲੂ ਪੁਰੀ, ਸੰਜੀਵ ਅਰੋੜਾ ਸੰਜੂ, ਯਸ਼ਪਾਲ ਸ਼ਰਮਾ, ਨਰਿੰਦਰ ਕੌਰ ਕੌਂਸਲਰ, ਸੁਸ਼ਮਾ ਸੇਤੀਆ, ਤਜਿੰਦਰ ਓਹਰੀ, ਤਰਸੇਮ ਓਹਰੀ, ਅਨਿਲ ਅਰੋੜਾ, ਵਿੱਕੀ ਕਟਾਰੀਆ, ਵਿਸ਼ਾਲ ਸ਼ਰਮਾ, ਮੁਨੀਸ਼ ਰਲਹਣ, ਪੰਕਜ ਬੰਸਲ, ਮੋਹਿਤ ਕੈਂਥ, ਸੰਜੀਵ ਕੁਮਾਰ, ਸ਼ਿਵ ਕੁਮਾਰ ਕਾਕੂ, ਅਸ਼ਵਨੀ ਕੁਮਾਰ, ਤਰਸੇਮ ਚੰਦ, ਰਾਜੇਸ਼ ਕੁਮਾਰ ਆਦਿ ਵੀ ਮੌਜੂਦ ਸਨ।
ਸਾਂਪਲੇ ਦੇ ਮੋਢੇ ਚੜ੍ਹ ਆਖਿਰ ਸੂਦ ਘਰ ਉੱਤਰੇ ਸੇਤੀਆ
ਸਾਲ 2014 ਵਿੱਚ ਜਦੋਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਵਜ੍ਹੋਂ ਵਿਜੇ ਸਾਂਪਲਾ ਚੁਣੇ ਗਏ ਸਨ ਉਸ ਉਪਰੰਤ ਕਮਲਜੀਤ ਸੇਤੀਆ ਜੋ ਕਿ ਤੀਕਸ਼ਣ ਸੂਦ ਤੋਂ ਦੂਰ ਹੋ ਚੁੱਕੇ ਸਨ ਨੇ ਵਿਜੇ ਸਾਂਪਲਾ ਧੜੇ ਨਾਲ ਨਜਦੀਕੀਆਂ ਵਧਾਉਣੀਆਂ ਸ਼ੁਰੂ ਕੀਤੀਆਂ ਤੇ ਫਿਰ ਪੂਰੀ ਮੇਹਨਤ ਨਾਲ ਵਿਜੇ ਸਾਂਪਲਾ ਦੀ ਅੱਖ ਵਿੱਚ ਚੜ੍ਹ ਵੀ ਗਏ, ਉਨ੍ਹਾਂ ਸਾਲਾਂ ਦਰਮਿਆਨ ਵਿਜੇ ਸਾਂਪਲਾ ਵੱਲੋਂ ਦਿੱਤੇ ਗਏ ਥਾਪੜੇ ਨਾਲ ਵੀ ਕਮਲਜੀਤ ਸੇਤੀਆ ਭਾਜਪਾ ਦੀ ਪ੍ਰਦੇਸ਼ ਕਾਰਜਕਾਰਨੀ ਦੇ ਮੈਂਬਰ ਰਹਿ ਚੁੱਕੇ ਹਨ ਲੇਕਿਨ ਸਾਲ 2020-21 ਆਉਂਦੇ-ਆਉਂਦੇ ਕਮਲਜੀਤ ਸੇਤੀਆ ਇੱਕ ਵਾਰ ਫਿਰ ਤੀਕਸ਼ਣ ਸੂਦ ਦੇ ਜਹਾਜ ਵਿੱਚ ਚੜ੍ਹਨ ਪ੍ਰਤੀ ਕਾਮਯਾਬ ਹੋ ਗਏ। ਭਾਜਪਾ ਸੂਤਰਾਂ ਦੀ ਮੰਨੀਏ ਤਾਂ ਦੋਬਾਰਾ ਤੀਕਸ਼ਣ ਸੂਦ ਦੇ ਕਰੀਬ ਆਉਣ ਦਾ ਕਮਲਜੀਤ ਸੇਤੀਆ ਦਾ ਮਕਸਦ ਜਿਲ੍ਹਾ ਭਾਜਪਾ ਪ੍ਰਧਾਨ ਦੀ ਕੁਰਸੀ ਤੱਕ ਪਹੁੰਚਣਾ ਸੀ ਤੇ ਇਸ ਮਕਸਦ ਦੀ ਪੂਰਤੀ ਵਿੱਚ ਤੀਕਸ਼ਣ ਸੂਦ ਵੱਲੋਂ ਜੋਰ ਵੀ ਲਗਾਇਆ ਗਿਆ ਲੇਕਿਨ ਸੂਦ ਦਾ ਚੇਲਾ ਨਿਪੁੰਨ ਸ਼ਰਮਾ ਜੋ ਕਿ ਇਨ੍ਹਾਂ ਦੀਆਂ ਸਾਰੀਆਂ ਚਾਲਾਂ ਸਮਝ ਚੁੱਕਾ ਸੀ ਆਪਣੇ ਗੁਰੂ ਨੂੰ ਧੋਬੀ ਪਟਕਾ ਮਾਰ ਗਿਆ ਤੇ ਦੂਜੀ ਵਾਰ ਵੀ ਜਿਲ੍ਹਾ ਪ੍ਰਧਾਨ ਬਣਨ ਵਿੱਚ ਸਫਲ ਰਿਹਾ। ਸੂਤਰਾਂ ਅਨੁਸਾਰ ਹੁਣ ਜਦੋਂ ਜਿਲ੍ਹਾ ਪ੍ਰਧਾਨਗੀ ਹੱਥੋ ਜਾਂਦੀ ਰਹੀ ਤਦ ਕਮਲਜੀਤ ਸੇਤੀਆ ਨਿਰਾਸ਼ ਜਿਹੇ ਚੱਲ ਰਹੇ ਸਨ ਜਿਸ ਪਿੱਛੋ ਤੀਕਸ਼ਣ ਸੂਦ ਵੱਲੋਂ ਸੇਤੀਆ ਦਾ ਹੌਸਲਾ ਕਾਇਮ ਰੱਖਣ ਲਈ ਸਿਫਾਰਿਸ਼ ਕਰ ਇੱਕ ਵਾਰ ਫਿਰ ਉਸ ਨੂੰ ਕਾਰਜਕਾਰਨੀ ਦਾ ਮੈਂਬਰ ਬਣਾਇਆ ਗਿਆ ਤੇ ਅੱਜ ਨਾਲ ਖੜ੍ਹਾ ਕਰਕੇ ਉਸ ਦਾ ਸਨਮਾਨ ਕਰਵਾ ਕੇ ਸੇਤੀਆ ਨੂੰ ਸੁਨੇਹਾ ਦਿੱਤਾ ਗਿਆ ਕਿ ‘ ਸੇਤੀਆ ਤੂੰ ਹੁਣ ਮੇਰੇ ਤੋਂ ਘੱਟ ਨਹੀਂ। ’
ਨਿਪੁੰਨ ਸ਼ਿਫਟਿੰਗ ਅਸਰ, ਕਦੇ ਦੁਰਕਾਰੇ ਸੇਤੀਆ ਮੁੜ ਤੀਕਸ਼ਣ ਦੀ ‘ ਕੁੱਛੜ ’ ਵਿੱਚ