ਦਾ ਐਡੀਟਰ ਨਿਊਜ਼, ਚੰਡੀਗੜ੍ਹ। ਕਾਂਗਰਸੀ ਨੇਤਾ ਅਤੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਜਿਹੜੀਆਂ ਵੀਡੀਓ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪਰੋਹਿਤ ਨੂੰ ਫੌਰੈਂਸਿਕ ਜਾਂਚ ਵਾਸਤੇ ਦਿੱਤੀਆਂ ਸਨ, ਦੀ ਜਾਂਚ ਰਿਪੋਰਟ ਚੰਡੀਗੜ੍ਹ ਪੁਲਿਸ ਨੇ ਗਵਰਨਰ ਨੂੰ ਸੌਂਪ ਦਿੱਤੀ ਹੈ ‘ਤੇ ਇਸ ਦੀ ਪੁਸ਼ਟੀ ਵੀ ਖੁੱਦ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰਕੇ ਦਿੱਤੀ ਹੈ ਅਤੇ ਦਾਅਵਾ ਕੀਤਾ ਹੈ ਕਿ ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਵੀਡੀਓ ਬਿਲਕੁਲ ਸਹੀ ਪਾਈਆਂ ਗਈਆਂ ਹਨ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਇਹ ਵੀਡੀਓ ਜਾਂਚ ਲਈ ਇਸ ਲਈ ਭੇਜੀਆਂ ਗਈਆਂ ਸੀ ਕਿ, ਇਸ ਗੱਲ ਦੀ ਪੁਸ਼ਟੀ ਹੋ ਸਕੇ ਕੀ ਇਹ ਵੀਡੀਓ ਬਿਲਕੁਲ ਅਸਲੀ ਹਨ ਅਤੇ ਇਸ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਗਈ,ਹਾਲਾਂਕਿ ਜਾਂਚ ਵਿਚ ਇਹ ਨਹੀਂ ਦੇਖਿਆ ਜਾਂਦਾ ਕੇ ਇਹਨਾਂ ਵੀਡੀਓ ਵਿੱਚ ਸ਼ਾਮਿਲ ਵਿਅਕਤੀ ਕੌਣ ਹੈ ਹਾਲਾਂ ਕਿ ਬੀਤੀ ਕਲ ਇੱਕ ਸ਼ਖਸ ਨੇ ਆਪਣੀ ਵੀਡੀਓ ਜਾਰੀ ਕਰਕੇ, ਇਸ ਗੱਲ ਦਾ ਦਾਅਵਾ ਕੀਤਾ ਕਿ ਜਿਹੜੀਆਂ ਵੀਡੀਓ ਪੰਜਾਬ ਦੇ ਗਵਰਨਰ ਨੂੰ ਜਾਂਚ ਲਈ ਭੇਜੀਆਂ ਗਈਆਂ ਹਨ, ਉਸ ਵਿੱਚ ਉਹ ਖੁਦ ਸ਼ਾਮਲ ਹੈ ਅਤੇ ਮੰਤਰੀ ਲਾਲ ਚੰਦ ਕਟਾਰੂਚੱਕ ਉਸ ਦਾ 2012-13 ਤੋਂ ਲੈ ਕੇ ਹੁਣ ਤੱਕ ਲਗਾਤਾਰ ਕਥਿੱਤ ਸਰੀਰਕ ਸ਼ੋਸ਼ਣ ਕਰਦਾ ਰਿਹਾ ਹੈ।
ਜਾਂਚ ਵਿੱਚ ਤੇਜ਼ੀ ਕਿਉਂ
10 ਮਈ ਨੂੰ ਜਲੰਧਰ ਲੋਕ ਸਭਾ ਦੀ ਜਿਮਨੀ ਚੋਣ ਹੋਣ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਦੀਆਂ ਵਿਰੋਧੀ ਪਾਰਟੀਆਂ ਦਾ ਇਸ ਗੱਲ ਲਈ ਜੋਰ ਲੱਗਾ ਹੋਇਆ ਹੈ, ਕੀ ਇਹ ਮਾਮਲਾ ਪੂਰੀ ਤਰ੍ਹਾਂ ਖੁਲ੍ਹ ਕੇ ਸਾਹਮਣੇ ਆ ਜਾਵੇ ।ਇਸ ਤੋਂ ਪਹਿਲਾਂ ਬੀਤੇ ਕੱਲ੍ਹ ਜਦ ਉਸ ਸ਼ਖਸ ਨੇ ਇਕ ਲਿਖਤੀ ਸ਼ਿਕਾਇਤ ਐਸ ਸੀ ਕਮਿਸ਼ਨ ਭਾਰਤ ਸਰਕਾਰ ਨੂੰ ਕੀਤੀ ਤਾਂ ਕਮਿਸ਼ਨ ਨੇ ਉਸੇ ਵਕਤ ਹੀ ਜਾਂਚ ਦੇ ਆਦੇਸ਼ ਦੇ ਦਿੱਤੇ ਅਤੇ ਪੰਜਾਬ ਸਰਕਾਰ ਪਾਸੋਂ ਰਿਪੋਰਟ ਮੰਗ ਲਈ ਸੀ, ਜਦ ਕਿ ਇਸ ਤੋ ਪਹਿਲਾਂ ਪੰਜਾਬ ਸਰਕਾਰ ਨੂੰ ਉਸ ਸ਼ਖਸ ਨੇ ਕੋਈ ਵੀ ਸ਼ਿਕਾਇਤ ਨਹੀਂ ਕੀਤੀ ਸੀ ਅਤੇ ਨਾ ਹੀ ਇਸ ਮਾਮਲੇ ਨਾਲ ਸਬੰਧਤ ਕੋਈ ਦਸਤਾਵੇਜ ਮੌਜੂਦ ਸੀ। ਜੇਕਰ ਹੁਣ ਇਹ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਚਲੇ ਜਾਂਦੀ ਹੈ ਤਾਂ, ਸਰਕਾਰ ਨੂੰ ਜਾਂਚ ਇਹ ਰਿਪੋਰਟ ਮਿਲਣ ਤੋਂ ਬਾਅਦ ਐਸ ਸੀ ਕਮਿਸ਼ਨ ਨੂੰ ਇਸ ਰਿਪੋਰਟ ਬਾਰੇ ਜ਼ਿਕਰ ਕਰਨਾ ਲਾਜ਼ਮੀ ਹੋ ਜਾਵੇਗਾ। ਇਸ ਸਬੰਧ ਵਿੱਚ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ, ਉਹਨਾਂ ਪਾਸ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀ ਹੈ।
ਗਵਰਨਰ ਨੇ ਭੇਜੀ ਰਿਪੋਰਟ
ਇਸ ਸਬੰਧੀ ਇਹ ਗੱਲ ਵੀ ਨਿੱਕਲ ਕੇ ਸਾਹਮਣੇ ਆ ਰਹੀ ਹੈ,ਕੀ ਪੰਜਾਬ ਦੇ ਗਵਰਨਰ ਨੇ ਵੀਡੀਓ ਅਤੇ ਉਸ ਦੀ ਜਾਂਚ ਰਿਪੋਰਟ ਨੂੰ ਪੰਜਾਬ ਸਰਕਾਰ ਪਾਸ ਭੇਜ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਰਿਪੋਰਟ ਅਤੇ ਵੀਡੀਓ ਪੰਜਾਬ ਦੇ ਚੀਫ਼ ਸੈਕਟਰੀ ਨੂੰ ਭੇਜ ਦਿਤੀ ਗਈ ਹੈ।ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਮਾਮਲੇ ਵਿਚ ਕੱਲ ਦਾ ਦਿਨ ਅਹਿਮ ਹੋਣੇ ਵਾਲਾ ਹੈ, ਕਿਉਂਕਿ ਇਸ ਮਾਮਲੇ ਵਿੱਚ ਐਸਸੀ ਕਮਿਸ਼ਨ ਦਾ ਕੋਈ ਵੀ ਫੈਸਲਾ ਸਾਹਮਣੇ ਆ ਸਕਦਾ ਹੈ।
ਕਟਾਰੂਚੱਕ ਨੂੰ ਕੀਤਾ ਜਾਵੇ ਬਰਖਾਸਤ
ਇਸ ਮਾਮਲੇ ਤੇ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਅਤੇ ਕਾਂਗਰਸ ਦੇ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਤਰੀ ਪਦ ਤੋਂ ਹਟਾ ਕੇ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਉਸ ਨੇ ਸੰਵਿਧਾਨਕ ਅਹੁਦੇ ਤੇ ਹੁੰਦਿਆ ਇਕ ਘਿਨੌਣਾ ਕੰਮ ਕੀਤਾ ਹੈ।